ਇਹ ਹੈ ਬ੍ਰਿਟੇਨ ਦਾ ਸਭ ਤੋਂ ਮਹਿੰਗਾ ਅਪਾਰਟਮੈਂਟ, ਇਹ ਸੁਵਿਧਾਵਾਂ ਬਣਾਉਂਦੀਆਂ ਹਨ ਖਾਸ

ਇਹ ਹੈ ਬ੍ਰਿਟੇਨ ਦਾ ਸਭ ਤੋਂ ਮਹਿੰਗਾ ਅਪਾਰਟਮੈਂਟ ''''ਵਨ ਹਾਈਡ ਪਾਰਕ''''। ਹਾਲ ਹੀ ''''ਚ ਤਿਆਰ ਹੋਏ ਇਸ ਲਗਜ਼ਰੀ....

ਲੰਡਨ— ਇਹ ਹੈ ਬ੍ਰਿਟੇਨ ਦਾ ਸਭ ਤੋਂ ਮਹਿੰਗਾ ਅਪਾਰਟਮੈਂਟ 'ਵਨ ਹਾਈਡ ਪਾਰਕ'। ਹਾਲ ਹੀ 'ਚ ਤਿਆਰ ਹੋਏ ਇਸ ਲਗਜ਼ਰੀ ਅਪਾਰਟਮੈਂਟ ਦੀ ਕੀਮਤ 160 ਮਿਲੀਅਨ ਪੌਂਡ (ਇਕ ਹਜ਼ਾਰ 554 ਕਰੋੜ ਰੁਪਏ) ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ 'ਚ ਬੁਲਟਪਰੂਫ ਗਲਾਸ (ਕੱਚ) ਦੀ ਵਰਤੋਂ ਕੀਤੀ ਗਈ ਹੈ ਅਤੇ ਪੁਲ ਸਮੇਤ ਸਾਰੇ ਤਰ੍ਹਾਂ ਦੀਆਂ ਸੁਵਿਧਾਵਾਂ ਇਕੱਠੀਆਂ ਕੀਤੀਆਂ ਗਈਆਂ ਹਨ।

PunjabKesari
ਪੱਛਮੀ ਲੰਡਨ ਦੇ ਨਾਈਟਸਬ੍ਰਿਜ 'ਚ ਬਣੇ ਇਸ ਅਪਾਰਟਮੈਂਟ 'ਚ 86 ਫਲੈਟਸ ਹਨ, ਜਿਨ੍ਹਾਂ 'ਚ 24 ਘੰਟੇ ਐੱਸ. ਏ. ਐੱਸ. ਸਕਿਓਰਟੀ ਦੇ ਇਲਾਵਾ ਘਰੇਲੂ ਕੰਮਕਾਜ ਲਈ ਕਰਮਚਾਰੀ, ਲਾਂਡਰੀ ਅਤੇ ਡ੍ਰਾਇਕਲੀਨਿੰਗ ਦੀ ਸੁਵਿਧਾ ਅਤੇ 5 ਸਿਤਾਰਾ ਲਾਅ ਮਡਾਰਿਨ ਹੋਟਲ ਵਰਗੇ ਕਮਰੇ ਦੀ ਸੇਵਾ ਵੀ ਮਿਲਦੀ ਹੈ। ਇਸ 'ਚ ਵਾਈਨ ਸਟੋਰ, ਸਵੀਮਿੰਗ ਪੂਲ ਅਤੇ ਸਟੀਮ ਬਾਥ ਵਰਗੀਆਂ ਸੁਵਿਧਾਵਾਂ ਤੋਂ ਇਲਾਵਾ ਸਿਨੇਮਾ ਅਤੇ ਸਕਵੈਸ਼ ਕੋਰਟ ਵੀ ਬਣਿਆ ਹੈ।
ਮੁਕੇਸ਼ ਅੰਬਾਨੀ ਦਾ ਏਂਟੀਨਾ ਸਭ ਤੋਂ ਮਹਿੰਗਾ—
ਦੁਨੀਆ 'ਚ ਸਭ ਤੋਂ ਮਹਿੰਗਾ ਅਪਾਰਟਮੈਂਟ 'ਏਂਟੀਨਾ' ਭਾਰਤ ਦੇ ਉਦਯੋਗਪਤੀ ਮੁਕੇਸ਼ ਅੰਬਾਨੀ ਦਾ ਹੈ। ਇਸ ਦੀ ਕੀਮਤ ਤਕਰੀਬਨ 10 ਹਜ਼ਾਰ ਕਰੋੜ ਰੁਪਏ ਹੈ।

  • apartment
  • UK
  • facilities
ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!