ਟਰੰਪ ਨੇ ਇਕ ਵਾਰ ਫਿਰ ਪੈਰਿਸ ਜਲਵਾਯੂ ਸਮਝੌਤੇ 'ਤੇ ਬੋਲਿਆ ਹਮਲਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਜਲਵਾਯੂ ਪਰਿਵਰਤਨ ਸਬੰਧੀ ਪੈਰਿ...

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਜਲਵਾਯੂ ਪਰਿਵਰਤਨ ਸਬੰਧੀ ਪੈਰਿਸ ਸਮਝੌਤੇ 'ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋ ਰਹੇ ਪ੍ਰਦਰਸ਼ਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਸਮਝੌਤਾ ਰੱਦ ਕਰਨ ਦਾ ਉਨ੍ਹਾਂ ਦਾ ਫੈਸਲਾ ਸਹੀ ਸੀ।

ਟਰੰਪ ਨੇ ਪੌਲੈਂਡ 'ਚ ਹੋ ਰਹੀ ਸੰਯੁਕਤ ਰਾਸ਼ਟਰ ਜਲਵਾਯੂ ਗੱਲਬਾਤ ਦੇ ਵਿਚਾਲੇ ਇਹ ਟਵੀਟ ਕੀਤਾ। ਜਲਵਾਯੂ ਗੱਲਬਾਤ 'ਚ ਕਰੀਬ 200 ਦੇਸ਼ਾਂ ਦੇ ਪ੍ਰਤੀਨਿਧੀ ਇਕੱਠੇ ਹੋਏ ਹਨ ਤਾਂਕਿ 2015 ਦੇ ਪੈਰਿਸ ਜਲਵਾਯੂ ਸਮਝੌਤੇ 'ਚ ਕੀਤੇ ਗਏ ਵਾਅਦਿਆਂ 'ਤੇ ਅਮਲ ਦੇ ਲਈ ਇਕ ਗਲੋਬਲ ਨਿਯਮਾਵਲੀ 'ਤੇ ਸਹਿਮਤੀ ਬਣ ਸਕੇ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪੈਰਿਸ ਸਮਝੌਤਾ ਪੈਰਿਸ ਦੇ ਲਈ ਬਹੁਚ ਚੰਗਾ ਸਾਬਿਤ ਨਹੀਂ ਹੋ ਰਿਹਾ। ਪੂਰੇ ਫਰਾਂਸ 'ਚ ਪ੍ਰਦਰਸ਼ਨ ਤੇ ਦੰਗੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਸੁਰੱਖਿਆ ਲਈ ਲੋਕ ਮੋਟੀ ਰਕਮ ਨਹੀਂ ਚੁਕਾਉਣਾ ਚਾਹ ਰਹੇ, ਉਹ ਵੀ ਜ਼ਿਆਦਾਤਰ ਤੀਸਰੀ ਦੁਨੀਆ ਦੇ ਦੇਸ਼ਾਂ ਨੂੰ (ਜਿਨ੍ਹਾਂ ਨੂੰ ਸਵਾਲੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ)।

ਜ਼ਿਕਰਯੋਗ ਹੈ ਕਿ ਟਰੰਪ ਪਹਿਲਾਂ ਵੀ ਪੈਰਿਸ ਜਲਵਾਯੂ ਸਮਝੌਤੇ ਦੀ ਨਿੰਦਾ ਕਰ ਚੁੱਕੇ ਹਨ। ਬੀਤੇ 17 ਨਵੰਬਰ ਤੋਂ ਪੈਰਿਸ 'ਚ 'ਯੈਲੋ ਵੇਸਟ' ਪ੍ਰਦਰਸ਼ਨ ਹੋ ਰਹੇ ਹਨ। ਲੋਕ ਈਂਧਨ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਸੜਕਾਂ ਜਾਮ ਕਰ ਰਹੇ ਹਨ। ਇਹ ਪ੍ਰਦਰਸ਼ਨ ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਖਿਲਾਫ ਵੱਡੇ ਜਨ-ਅੰਦੋਲਨ ਦਾ ਰੂਪ ਲੈ ਚੁੱਕਾ ਹੈ।

  • Trump
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ