ਕੈਨੇਡਾ : ਬੱਸ ਹਾਦਸੇ ਨੇ ਖੋਹ ਲਏ ਸੀ ਮਾਂਵਾਂ ਤੋਂ ਪੁੱਤ, ਪੰਜਾਬੀ ਟਰੱਕ ਮਾਲਕ 'ਤੇ ਲੱਗੇ ਦੋਸ਼

ਕੈਨੇਡਾ ''''ਚ ਇਸੇ ਸਾਲ ਅਪ੍ਰੈਲ ਮਹੀਨੇ ਹਾਕੀ ਖਿਡਾਰੀਆਂ ਦੀ ਇਕ ਬੱਸ ਦੀ ਇਕ ਸੈਮੀ ਟਰੱਕ ਨਾਲ ਜ਼ਬਰਦਸਤ...

ਅਲਬਰਟਾ(ਏਜੰਸੀ)— ਕੈਨੇਡਾ 'ਚ ਇਸੇ ਸਾਲ ਅਪ੍ਰੈਲ ਮਹੀਨੇ ਹਾਕੀ ਖਿਡਾਰੀਆਂ ਦੀ ਇਕ ਬੱਸ ਦੀ ਇਕ ਸੈਮੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਸੀ, ਜਿਸ 'ਚ 16 ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਹੋਰ ਕਈ ਜ਼ਖਮੀ ਹੋ ਗਏ ਸਨ। ਇਸ ਦਾ ਟਰੱਕ ਡਰਾਈਵਰ ਪੰਜਾਬੀ ਨੌਜਵਾਨ ਜਸਕੀਰਤ ਸਿੱਧੂ ਪਹਿਲਾਂ ਹੀ ਪੁਲਸ ਹਿਰਾਸਤ 'ਚ ਹੈ। ਬੀਤੇ ਦਿਨੀਂ ਇਸ ਟਰੱਕ ਦੇ ਮਾਲਕ ਸੁਖਮੰਦਰ ਸਿੰਘ 'ਤੇ ਵੀ ਦੋਸ਼ ਤੈਅ ਹੋ ਗਏ ਹਨ।

PunjabKesari

ਇਸ ਹਾਦਸੇ 'ਚ ਕਈ ਘਰਾਂ ਦੇ ਚਿਰਾਗ ਬੁਝ ਗਏ ਸਨ । ਅਜੇ ਤਕ ਉਨ੍ਹਾਂ ਮਾਂਵਾਂ ਦੇ ਹੰਝੂ ਨਹੀਂ ਸੁੱਕੇ। ਅਜੇ ਵੀ ਕਈ ਜ਼ਖਮੀ ਖਿਡਾਰੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ।
PunjabKesari
ਅਲਬਰਟਾ ਦੇ ਆਵਾਜਾਈ ਮੰਤਰੀ ਬ੍ਰਾਇਨ ਮੇਸਨ ਨੇ ਇਕ ਬਿਆਨ 'ਚ ਦੱਸਿਆ ਕਿ 'ਆਦੇਸ਼ ਦਿਓਲ ਟਰੱਕਿੰਗ ਲਿਮਿਟਿਡ' ਦੇ ਮਾਲਕ ਸੁਖਮੰਦਰ ਸਿੰਘ 'ਤੇ 6 ਮਹੀਨਿਆਂ ਲਈ ਫੈਡਰਲ ਅਤੇ ਸੂਬਾਈ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਲੱਗੇ ਹਨ। ਮੇਸਨ ਨੇ ਬੁੱਧਵਾਰ ਨੂੰ ਦੱਸਿਆ ਕਿ ਅਲਬਰਟਾ ਆਵਾਜਾਈ ਵਿਭਾਗ ਵੱਲੋਂ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਦੋਸ਼ ਸਾਹਮਣੇ ਆਏ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਬਾਰੇ ਮੰਤਰੀ ਨੇ ਸਪੱਸ਼ਟ ਤੌਰ 'ਤੇ ਕੁੱਝ ਨਹੀਂ ਦੱਸਿਆ।

PunjabKesari
ਮੰਤਰੀ ਨੇ ਸਿਰਫ ਇਹ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਟਰੱਕ ਮਾਲਕ ਨੇ ਛੇ ਮਹੀਨਿਆਂ ਦੀ ਮਿਆਦ 'ਚ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਅਲਬਰਟਾ ਦੇ ਆਵਾਜਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਮਾਲਕ 'ਤੇ 8 ਦੋਸ਼ ਲੱਗੇ ਹਨ। ਤੁਹਾਨੂੰ ਦੱਸ ਦਈਏ ਕਿ ਬ੍ਰੌਨਕੋਸ ਜੂਨੀਅਰ ਹਾਕੀ ਟੀਮ 6 ਅਪ੍ਰੈਲ 2018 ਨੂੰ ਇੱਕ ਮੈਚ ਖੇਡਣ ਲਈ ਨਿਪਾਵਿਨ ਵੱਲ ਜਾ ਰਹੀ ਸੀ ਪਰ ਰਸਤੇ ਵਿੱਚ ਪੂਰਬੀ ਸਸਕੈਚਵਨ ਕੋਲ ਬੱਸ ਅਤੇ ਸੈਮੀ ਟਰੱਕ ਦੀ ਟੱਕਰ ਹੋ ਗਈ ਸੀ। ਇਸ ਟੱਕਰ ਵਿਚ 16 ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਵਿੱਚ ਹਾਕੀ ਲੀਗ ਟੀਮ ਦੇ ਖਿਡਾਰੀ ਅਤੇ ਸਟਾਫ ਮੈਂਬਰ ਵੀ ਸ਼ਾਮਲ ਸਨ। ਘਟਨਾ ਵਿੱਚ 13 ਲੋਕ ਜ਼ਖ਼ਮੀ ਵੀ ਹੋਏ ਸਨ। ਹੰਬੋਲਟ ਬ੍ਰੌਨਕੋਸ ਬੱਸ ਦੁਰਘਟਨਾ ਦੇ ਮਾਮਲੇ ਵਿੱਚ ਸੈਮੀ ਟਰੱਕ ਦੇ ਡਰਾਈਵਰ ਜਸਕੀਰਤ ਸਿੱਧੂ ਵੀ ਡਰਾਈਵਿੰਗ ਸਬੰਧੀ 29 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਇਸ ਮਾਮਲੇ ਵਿੱਚ ਟਰੱਕ ਕੰਪਨੀ ਦੇ ਮਾਲਕ ਸੁਖਮੰਦਰ ਸਿੰਘ ਵੀ 'ਤੇ ਦੋਸ਼ ਲੱਗੇ ਹਨ।

  • Canada
  • bus accident
  • truck owner
  • Punjabi
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ