ਤੇਜ਼ ਰਫਤਾਰ ਟਰਾਲੇ ਦੇ ਚਾਲਕ ਨੇ ਬੱਚੀ ਨੂੰ ਕੁਚਲਿਆ, ਮੌਤ

ਅੱਜ ਇੱਥੇ ਮੋਗਾ ਰੋਡ ’ਤੇ ਨੈਸ਼ਨਲ ਹਾਈਵੇ ਦੇ ਪੁਲ ਕੋਲ ਵਾਪਰੇ  ਹਾਦਸੇ ਦੌਰਾਨ ਇਕ ਬੱਚੀ ਦੀ ਮੌਤ ਹੋ ਗਈ...

ਕੋਟਕਪੂਰਾ, (ਨਰਿੰਦਰ)- ਅੱਜ ਇੱਥੇ ਮੋਗਾ ਰੋਡ ’ਤੇ ਨੈਸ਼ਨਲ ਹਾਈਵੇ ਦੇ ਪੁਲ ਕੋਲ ਵਾਪਰੇ  ਹਾਦਸੇ ਦੌਰਾਨ ਇਕ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਹਿਰ ਦੀ ਗਾਂਧੀ ਬਸਤੀ ਦਾ ਵਸਨੀਕ ਸੰਨੀ ਕੁਮਾਰ ਪੁੱਤਰ ਸ਼ਸ਼ੀ ਕੁਮਾਰ ਆਪਣੀ ਪਤਨੀ ਅਤੇ ਬੱਚੀ ਅੰਜਲੀ (9) ਨਾਲ ਮੋਟਰਸਾਈਕਲ ’ਤੇ ਮੋਗਾ ਰੋਡ ਉੱਪਰ ਜਾ ਰਿਹਾ ਸੀ। ਇਸ ਦੌਰਾਨ ਪਿੱਛਿਓਂ ਆ ਰਹੇ ਤੇਜ਼ ਰਫਤਾਰ ਟਰਾਲੇ ਕਾਰਨ ਉਸ ਨੇ ਆਪਣਾ ਮੋਟਰਸਾਈਕਲ ਸਰਵਿਸ ਰੋਡ ਵਾਲੇ ਪਾਸੇ ਕਰ ਲਿਆ। ਇਸ ਸਮੇਂ ਤੇਜ਼ ਰਫਤਾਰ ਟਰਾਲੇ ਦੇ ਚਾਲਕ ਨੇ ਫਰੀਦਕੋਟ ਨੂੰ ਜਾਂਦੀ ਸਰਵਿਸ ਰੋਡ ’ਤੇ ਖਡ਼੍ਹੀ ਉਸ ਦੀ ਲਡ਼ਕੀ ਅੰਜਲੀ ਉੱਪਰ ਟਰੱਕ ਚਡ਼੍ਹਾਅ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਅਤੇ ਏ. ਐੱਸ. ਆਈ. ਸਤਪਾਲ ਸਿੰਘ ਤੁਰੰਤ ਮੌਕੇ ’ਤੇ ਪੁੱਜੇ ਅਤੇ ਹਾਦਸੇ ਤੋਂ ਕੁਝ ਦੂਰੀ ’ਤੇ ਖੜ੍ਹੇ ਟਰੱਕ ਨੂੰ ਆਪਣੇ ਕਬਜ਼ੇ ’ਚ ਲਾ ਲਿਆ। ਇਸ ਸਬੰਧੀ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਨੇ ਦੱਸਿਆ ਕਿ ਇਸ ਸਬੰਧ ’ਚ ਮ੍ਰਿਤਕ ਲਡ਼ਕੀ ਦੇ ਪਿਤਾ ਸੰਨੀ ਕੁਮਾਰ ਦੇ ਬਿਆਨਾਂ ’ਤੇ ਟਰੱਕ ਚਾਲਕ ਪ੍ਰਗਟ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। 

  • truck driver
  • death
  • baby
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ