ਹੁਣ ਇਕ ਫੋਨ ਕਰਨ 'ਤੇ ਟਰੈਕਟਰ ਮਿਲਣਗੇ ਕਿਰਾਏ 'ਤੇ

ਹੁਣ ਦੇਸ਼ ਦੇ ਕਿਸਾਨ ਓਲਾ,ਉਬਰ ਦੀ ਤਰ੍ਹਾਂ ਟਰੈਕਟਰ ਜਾਂ ਦੂਜੇ ਹੋਰ ਖੇਤੀਬਾੜੀ ਉਪਕਰਣ ਵੀ ਬੁੱਕ ਕਰਵਾ ਸਕਣਗੇ। ਤਕਨਾਲੋਜੀ...

ਨਵੀਂ ਦਿੱਲੀ — ਹੁਣ ਦੇਸ਼ ਦੇ ਕਿਸਾਨ ਓਲਾ,ਉਬਰ ਵਾਂਗ ਟਰੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਵੀ ਇਕ ਫੋਨ ਕਰਕੇ ਬੁੱਕ ਕਰਵਾ ਸਕਣਗੇ। ਤਕਨਾਲੋਜੀ ਕੰਪਨੀ ਐਰਿਸ ਨੇ'ਹੈਲੋ ਟਰੈਕਟਰ' ਐਪ ਸ਼ੁਰੂ ਕੀਤੀ ਹੈ। ਪਹਿਲ ਦੇ ਅਧਾਰ 'ਤੇ ਯੂ.ਪੀ., ਬਿਹਾਰ ਅਤੇ ਹਰਿਆਣਾ ਵਿਚ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਲਦੀ ਹੀ ਪੂਰੇ ਦੇਸ਼ ਵਿਚ ਇਸ ਸਹੂਲਤ ਦਾ ਵਿਸਥਾਰ ਹੋਵੇਗਾ। ਛੋਟੇ ਅਤੇ ਮੱਧ ਵਰਗੀ ਕਿਸਾਨਾਂ ਨੂੰ ਖੇਤ ਵਾਹੁਣ ਲਈ ਹੁਣ ਘਰ ਬੈਠਿਆ ਟਰੈਕਟਰ ਉਪਲੱਬਧ ਹੋ ਸਕਣਗੇ।
ਇਕ ਫੋਨ ਕਾਲ 'ਤੇ ਘਰ ਬੈਠਿਆ ਮਿਲਣਗੇ ਖੇਤੀਬਾੜੀ ਸੰਦ

ਹੁਣ ਟਰੈਕਟਰ ਸਮੇਤ ਦੂਜੇ ਖੇਤੀਬਾੜੀ ਸੰਦ ਸਿਰਫ ਇਕ ਕਾਲ 'ਤੇ ਅਤੇ ਉਚਿਤ ਕਿਰਾਏ 'ਤੇ ਮਿਲ ਜਾਇਆ ਕਰਨਗੇ। ਤਕਨਾਲੋਜੀ ਕੰਪਨੀ ਐਰਿਸ ਕਿਸਾਨਾਂ ਨੂੰ ਓਲਾ, ਉਬਰ ਵਾਂਗ ਹੀ ਫੋਨ ਅਤੇ ਐਪ ਦੇ ਜ਼ਰੀਏ ਖੇਤੀਬਾੜੀ ਸੰਦ ਮੁਹੱਈਆ ਕਰਵਾਏਗੀ। ਨਾਇਜੀਰੀਆਵਿਚ ਕੰਪਨੀ ਪਹਿਲਾਂ ਤੋਂ ਹੀ ਇਹ ਸੇਵਾਵਾਂ ਦੇ ਰਹੀ ਹੈ। ਹੁਣ 500 ਟਰੈਕਟਰਾਂ ਨਾਲ ਐਰਿਸ ਭਾਰਤ ਵਿਚ ਵੀ ਇਸ ਸਹੂਲਤ ਦੀ ਸ਼ੁਰੂਆਤ ਕਰੇਗੀ।

PunjabKesari

ਟਰੈਕਟਰ ਖਰੀਦਣ ਦੀ ਲੋੜ ਨਹੀਂ

ਭਾਰਤ ਵਿਚ 63 ਫੀਸਦੀ ਕਿਸਾਨਾਂ ਕੋਲ 2 ਏਕੜ ਤੋਂ ਵੀ ਘੱਟ ਜ਼ਮੀਨ ਹੈ ਜਦੋਂਕਿ 90 ਫੀਸਦੀ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਇਸ ਤਰ੍ਹਾਂ ਦੇ ਛੋਟੇ ਕਿਸਾਨਾਂ ਲਈ ਆਪਣਾ ਟਰੈਕਟਰ ਖਰੀਦਣ ਦਾ ਕੋਈ ਮਤਲਬ ਨਹੀਂ ਹੈ। ਉਦਯੋਗਿਕ ਸੰਗਠਨ ਫਿੱਕੀ ਦਾ ਮੰਨਣਾ ਹੈ ਕਿ ਇਸ ਐਪ ਨਾਲ ਕਿਸਾਨਾਂ ਦਾ ਕੰਮ ਅਸਾਨ ਹੋ ਜਾਵੇਗਾ। ਐਰਿਸ ਫਿਲਹਾਲ ਟਰੈਕਟਰਾਂ ਦੀ ਸੇਵਾ ਹੀ ਸ਼ੁਰੂ ਕਰਨ ਰਹੀ ਹੈ। ਪਰ ਜਲਦੀ ਹੀ ਸੀਡਰ, ਕੰਬਾਈਨ, ਥ੍ਰੇਸ਼ਰ ਚਾਪਰ ਵਰਗੇ ਹੋਰ ਖੇਤੀਬਾੜੀ ਸੰਦਾਂ

 ਦੀਆਂ ਸੇਵਾਵਾਂ ਸ਼ੁਰੂ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

    Tractor, rental, agricultural equipment, hello tractor, app,ਟਰੈਕਟਰ,ਕਿਰਾਏ,ਖੇਤੀਬਾੜੀ ਉਪਕਰਣ,ਹੈਲੋ ਟਰੈਕਟਰ,ਐਪ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ