ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਵੈਸੇ ਧਨ ਹਾਨੀ, ਟੈਨਸ਼ਨ, ਪ੍ਰੇਸ਼ਾਨੀ

ਮੇਖ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਵੈਸੇ ਧਨ ਹਾਨੀ, ਟੈਨਸ਼ਨ, ਪ੍ਰੇਸ਼ਾਨੀ ਦਾ ਡਰ, ਸਫਰ ਨਾ ਕਰਨਾ ਸਹੀ ਰਹੇਗਾ।
ਬ੍ਰਿਖ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ ਪਰ  ਪਤੀ-ਪਤਨੀ ਸਬੰਧਾਂ ’ਚ ਨਾਰਾਜ਼ਗੀ, ਖਿੱਚਾਤਣੀ, ਤਣਾਤਣੀ ਰਹਿ ਸਕਦੀ ਹੈ, ਮਨ ਵੀ ਕੁਝ ਅਸ਼ਾਂਤ ਜਿਹਾ ਰਹੇਗਾ।
ਮਿਥੁਨ- ਕਮਜ਼ੋਰ ਤੋਂ ਕਮਜ਼ੋਰ ਦਿਖਣ ਵਾਲੇ ਸ਼ਤਰੂ ਦੀ ਵੀ ਅਣਦੇਖੀ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਲੱਤ ਖਿੱਚਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਗੇ।
ਕਰਕ- ਕਿਉਂਕਿ ਮਨ ਅਤੇ ਬੁੱਧੀ ’ਤੇ ਕਿਸੇ ਸਮੇਂ ਗਲਤ ਅਤੇ ਨੈਗੇਟਿਵ ਸੋਚ ਦਾ ਅਸਰ ਹਾਵੀ ਰਹੇਗਾ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਗੱਲ ਨਾ ਹੋ ਜਾਵੇ।
ਸਿੰਘ-ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਨਾ ਕਰੋ ਕਿਉਂਕਿ ਸਿਤਾਰਾ ਪ੍ਰੇਸ਼ਾਨੀ ਅਤੇ ਨਾਕਾਮੀ ਦੇਣ ਵਾਲਾ ਹੈ, ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ ਰਹੇਗਾ।
ਕੰਨਿਆ-ਹਲਕੀ ਸੋਚ ਅਤੇ ਨੇਚਰ ਵਾਲਾ ਕੋਈ ਸਾਥੀ ਆਪ ਲਈ ਕੋਈ ਨਾ ਕੋਈ ਪ੍ਰਾਬਲਮ ਜਗਾਈ ਰੱਖਣ ਦਾ ਕਾਰਨ ਬਣ ਸਕਦਾ ਹੈ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖੋ।
ਤੁਲਾ-ਧਿਆਨ ਰੱਖੋ ਕਿ ਕਾਰੋਬਾਰੀ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਧਨ  ਰਾਸ਼ੀ ਕਿਸੇ ਹੇਠ ਫਸ ਨਾ ਜਾਵੇ, ਕੰਮਕਾਜੀ ਟੂਰਿੰਗ ਨਾ ਕਰੋ, ਧਨ ਦਾ ਠਹਿਰਾਓ ਘੱਟ ਹੋਵੇਗਾ।
ਬ੍ਰਿਸ਼ਚਕ-ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜ਼ੋਰ ਲਗਾਉਣ ’ਤੇ ਸਫਲਤਾ ਮਿਲਣ ਦਾ ਚਾਂਸ ਬਣ ਸਕਦਾ ਹੈ, ਮਨ ਅਤੇ ਬੁੱਧੀ ਬੇਕਾਰ ਕੰਮਾਂ ਵੱਲ ਭਟਕੇਗੀ।
ਧਨ-ਜਨ ਸ਼ਕਤੀ ਬਾਹਰ ਭਿਜਵਾਉਣ ਦਾ ਜਿਹੜੇ ਲੋਕ ਕੰਮ-ਧੰਦਾ ਕਰਦੇ ਹਨ, ਉਨ੍ਹਾਂ ਨੂੰ ਹਰ ਮਾਮਲੇ ’ਚ ਸੁਚੇਤ ਰਹਿਣਾ ਚਾਹੀਦਾ ਹੈ, ਝਮੇਲਿਅਾਂ ਤੋਂ ਬਚਾਓ ਰੱਖੋ।
ਮਕਰ- ਵਪਾਰ ਅਤੇ ਕਾਰੋਬਾਰ ’ਚ ਲਾਭ, ਪਾਣੀ, ਰਸਾਇਣਾਂ, ਪੇਂਟ, ਪੈਟਰੋਲੀਅਮ ਅਤੇ ਥਿੰਦੀਅਾਂ ਵਸਤਾਂ ਦਾ ਕੰਮ ਕਰਨ ਵਾਲਿਅਾਂ ਨੂੰ ਭਰਪੂਰ ਲਾਭ ਮਿਲੇਗਾ।
ਕੁੰਭ- ਅਫਸਰਾਂ ਦੇ ਸਖਤ ਰੁਖ਼ ਅਤੇ ਨਾਰਾਜ਼ਗੀ ਵਾਲੇ ਰੁਖ਼ ਕਰ ਕੇ ਸਿਰੇ ਚੜ੍ਹ ਰਹੇ ਕਿਸੇ ਕੰਮ ’ਚ ਪੇਚੀਦਗੀ ਦੁਬਾਰਾ ਜਾਗ ਸਕਦੀ ਹੈ। ਸਾਵਧਾਨੀ ਰੱਖੋ।
ਮੀਨ- ਧਿਆਨ ਰੱਖੋ ਕਿ ਮਨ ’ਚ ਵਧੀ ਹੋਈ ਨੈਗੇਟਿਵ ਸੋਚ ਆਪ ਤੋਂ ਕਿਸੇ ਸਮੇਂ ਕੋਈ ਗਲਤ ਕਦਮ ਨਾ ਉਠਾ ਦੇਵੇ, ਟੈਨਸ਼ਨ ਵੀ ਬਣੀ ਰਹੇਗੀ।
ਦਿਸ਼ਾ ਸ਼ੂਲ
ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਇਸ ਦਿਸ਼ਾ ਦੀ ਯਾਤਰਾ ਹਾਨੀ-ਪ੍ਰੇਸ਼ਾਨੀ ਵਾਲੀ ਹੁੰਦੀ ਹੈ।
ਭਦਰਾ ਕਾਲ
ਸ਼ਾਮ 5.33 ਤੋਂ ਲੈ ਕੇ ਅਗਲੇ ਦਿਨ (13 ਅਕਤੂਬਰ) ਸਵੇਰੇ 5.35 ਤਕ।
ਸਪੈਸ਼ਲ ਦਿਵਸ
ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ।
 

    ਅੱਜ,ਰਾਸ਼ੀਫਲ,Today,rasiphala
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ