ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

ਸਿਹਤ ਦਾ ਧਿਆਨ ਰੱਖੋ ਅਤੇ ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ, ਸਫਰ ਵੀ ਟਾਲ ਦੇਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ

ਮੇਖ-ਸਿਹਤ ਦਾ ਧਿਆਨ ਰੱਖੋ ਅਤੇ ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ, ਸਫਰ ਵੀ ਟਾਲ ਦੇਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
ਬ੍ਰਿਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ’ਚ ਜ਼ੋਰ ਲਗਾਉਣ ’ਤੇ ਸਫਲਤਾ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਕੁਝ ਨਾ ਕੁਝ ਟੈਨਸ਼ਨ-ਪ੍ਰੇਸ਼ਾਨੀ ਬਣੀ ਰਹਿ ਸਕਦੀ ਹੈ।
ਮਿਥੁਨ- ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਨੀਚਾ ਦਿਖਾਉਣ ਲਈ ਸਰਗਰਮ ਅਤੇ ਯਤਨਸ਼ੀਲ ਰਹਿਣਗੇ, ਇਸ ਲਈ ਉਨ੍ਹਾਂ ਤੋਂ ਜਿੰਨਾ ਫਾਸਲਾ ਰੱਖ ਸਕੋ, ਸਹੀ ਰਹੇਗਾ।
ਕਰਕ-ਮਨ ਅਤੇ ਬੁੱਧੀ ’ਤੇ ਗਲਤ ਸੋਚ ਪ੍ਰਭਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਪਾਸੋਂ ਕੋਈ ਗਲਤ ਫੈਸਲਾ ਨਾ ਹੋ ਜਾਵੇ, ਨੁਕਸਾਨ-ਪ੍ਰੇਸ਼ਾਨੀ ਦਾ ਡਰ ਰਹੇਗਾ।
ਸਿੰਘ-ਕਿਉਂਕਿ ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ’ਚ ਬਾਧਾ-ਮੁਸ਼ਕਿਲ ਜਾਗਦੀ ਰਹਿ ਸਕਦੀ ਹੈ, ਇਸ ਲਈ ਕੋਈ ਵੀ ਕੋਸ਼ਿਸ਼ ਹਲਕੇ ਯਤਨਾਂ ਨਾਲ ਨਾ ਕਰੋ।
ਕੰਨਿਆ- ਹਲਕੀ ਨੇਚਰ ਅਤੇ ਸੋਚ ਵਾਲੇ ਸਾਥੀ ਨਾਲ ਨਾ ਤਾਂ ਨੇੜਤਾ ਰੱਖੋ ਅਤੇ ਨਾ ਹੀ ਮੇਲ-ਜੋਲ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਆਪ ਦੇ ਖਿਲਾਫ ਸ਼ਰਾਰਤਾਂ ’ਚ ਲੱਗੇ ਰਹਿਣਗੇ।
ਤੁਲਾ- ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਕੰਮਕਾਜ ’ਚ ਬੇ-ਧਿਆਨੀ ਵਰਤੋ, ਮਨੀ ਫਲੋਅ ’ਤੇ ਨਜ਼ਰ ਰੱਖੋ, ਉਧਾਰ ਦੇ ਚੱਕਰ ’ਚ ਵੀ ਨਾ ਫਸੋ।
ਬ੍ਰਿਸ਼ਚਕ-ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਕੁਝ ਡਰਿਆ-ਡਰਿਆ ਅਤੇ ਉਖੜਿਆ-ਉਖੜਿਆ ਰਹੇਗਾ, ਟੈਨਸ਼ਨ-ਪ੍ਰੇਸ਼ਾਨੀ ਵੀ ਬਣੀ ਰਹੇਗੀ।
ਧਨ-ਜਨ-ਸ਼ਕਤੀ ਬਾਹਰ ਭਿਜਵਾਉਣ ਅਤੇ ਵੀਜ਼ਾ-ਪਾਸਪੋਰਟ ਦਾ ਕੰਮ ਕਰਨ ਵਾਲਿਅਾਂ ਨੂੰ ਕਿਸੇ ਵੀ ਕੰਮ ਨੂੰ ਅੱਖਾਂ ਬੰਦ ਕਰਕੇ ਦੂਜਿਅਾਂ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਖਰਚ ਵਧਣਗੇ।
ਮਕਰ-ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਸਪਲਾਈ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ, ਇੱਜ਼ਤ ਵਧੇਗੀ।
ਕੁੰਭ- ਅਫ਼ਸਰਾਂ ਦੇ ਸਖ਼ਤ ਅਤੇ ਨਾਰਾਜ਼ਗੀ ਵਾਲੇ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ’ਚ ਕਿਸੇ ਬਾਧਾ-ਮੁਸ਼ਕਿਲ ਦੇ ਉਭਰਨ ਦਾ ਡਰ ਰਹੇਗਾ, ਧਿਆਨ ਨਾਲ ਰਹੋ।
ਮੀਨ-ਮਨ ਕਿਉਂਕਿ ਗਲਤ ਸੋਚ ਦੇ ਪ੍ਰਭਾਵ ’ਚ ਰਹੇਗਾ, ਇਸ ਲਈ ਆਪਣੇ ’ਤੇ ਕਾਬੂ ਰੱਖਣਾ ਚਾਹੀਦਾ ਹੈ, ਕਿਸੇ ਨਾ ਕਿਸੇ ਬਾਧਾ-ਮੁਸ਼ਕਿਲ ਨਾਲ ਵੀ ਵਾਸਤਾ ਰਹੇਗਾ।
ਦਿਸ਼ਾ ਸ਼ੂਲ
ਪੱਛਮ ਅਤੇ ਨੇਰਿਤਿਯ ਦਿਸ਼ਾ ਲਈ।
ਗੰਡ ਮੂਲ
ਰਾਤ 8.35 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ।
ਸਪੈਸ਼ਲ ਪੁਰਬ-ਤਿਉਹਾਰ
ਚੰਦਰ ਦਰਸ਼ਨ, ਭਾਈ ਦੂਜ (ਟਿੱਕਾ), ਯਮ ਦੂਜ, ਵਿਸ਼ਵਕਰਮਾ ਪੂਜਨ, ਵਿਸ਼ਵਕਰਮਾ ਜਯੰਤੀ, ਆਚਾਰੀਆ ਤੁਲਸੀ ਜਨਮ (ਜੈਨ)। ਭਾਈ ਦੂਜਾ ਦਾ ਪੁਰਬ ਭਰਾ-ਭੈਣ ਦੇ ਆਪਸੀ ਸਨੇਹ ਦੇ ਪ੍ਰਤੀਕ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਮੌਕੇ ’ਤੇ ਭੈਣਾਂ ਭਰਾ ਦੀ ਮੰਗਲ-ਕਾਮਨਾ ਹੇਤੂ ਉਸ ਨੂੰ ਕੇਸਰ ਦਾ ਤਿਲਕ ਲਗਾਉਂਦੀਅਾਂ ਹਨ।

    ਅੱਜ,ਰਾਸ਼ੀਫਲ,Today,rasiphal
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ