ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਕੰਮਕਾਜੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਕਿਸੇ ਰੁਕੇ ਪਏ ਕੰਮ ਨੂੰ ਹੱਥ ’ਚ ਲੈਣ ਲਈ...

ਮੇਖ- ਖਰਚਿਅਾਂ ’ਤੇ ਕਾਬੂ ਰੱਖੋ, ਵਰਨਾ ਅਰਥ ਤੰਗੀ ਦੀ ਸਥਿਤੀ ਨਾਲ ਨਿਪਟਣਾ ਪੈ ਸਕਦਾ ਹੈ। ਨੁਕਸਾਨ-ਪ੍ਰੇਸ਼ਾਨੀ ਦਾ ਡਰ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਹੀਂ ਫਸਣਾ ਚਾਹੀਦਾ।

ਬ੍ਰਿਖ-  ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਕੰਮਕਾਜੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਕਿਸੇ ਰੁਕੇ ਪਏ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ।

ਮਿਥੁਨ- ਯਤਨ ਕਰਨ ’ਤੇ ਨਾ ਸਿਰਫ ਸਰਕਾਰੀ ਕੰਮ ’ਚੋਂ ਹੀ ਬਾਧਾ-ਮੁਸ਼ਕਿਲ ਹਟੇਗੀ, ਬਲਕਿ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਕਰਕ-   ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਕਥਾ-ਵਾਰਤਾ ’ਚ ਜੀਅ ਲੱਗੇਗਾ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਅਰਥ ਦਸ਼ਾ ਵੀ ਸੁਧਰੀ ਰਹੇਗੀ।

ਸਿੰਘ- ਸਿਹਤ ਬਾਰੇ ਸੁਚੇਤ ਰਹੋ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ  ਬਚਾਅ ਰੱਖਣਾ ਜ਼ਰੂਰੀ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।

ਕੰਨਿਆ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਇਧਰ-ਓਧਰ ਭਟਕਦੇ ਆਪਣੇ ਚੰਚਲ ਮਨ ’ਤੇ ਕਾਬੂ ਰੱਖਣਾ ਚਾਹੀਦਾ ਹੈ।

ਤੁਲਾ- ਵਿਰੋਧੀ ਕੋਈ ਨਾ ਕੋਈ ਪੰਗਾ ਆਪ ਲਈ ਖੜ੍ਹਾ ਰੱਖਣਗੇ, ਇਸ ਲਈ ਉਨ੍ਹਾਂ ਦੀ ਇਕਵਿਟੀ ’ਤੇ ਨਜ਼ਰ ਰੱਖੋ ਪਰ ਬਾਅਦ ’ਚ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਬ੍ਰਿਸ਼ਚਕ-  ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਨਗੇ, ਹਰ ਕੋਈ ਆਪ ਦੀ ਸੋਚ ਅਤੇ ਦਲੀਲ ਵੱਲ ਧਿਆਨ ਦੇਵੇਗਾ, ਵੈਸੇ ਜਨਰਲ ਹਾਲਾਤ ਬਿਹਤਰ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ- ਅਦਾਲਤ ਨਾਲ ਜੁੜੇ ਕਿਸੇ ਕੰਮਕਾਜ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਤੇਜ-ਪ੍ਰਭਾਵ-ਪੈਠ ਬਣੀ ਰਹੇਗੀ।

ਮਕਰ- ਕਾਰੋਬਾਰੀ ਪਾਰਟਨਰਜ਼ ਅਜਿਹਾ ਕੁਝ ਨਹੀਂ ਕਰ ਸਕਣਗੇ, ਜਿਹੜਾ ਆਪ ਨੂੰ ਪਸੰਦ ਨਹੀਂ ਹੋਵੇਗਾ, ਵੱਡੇ ਲੋਕਾਂ ਨਾਲ ਮੇਲ-ਮਿਲਾਪ, ਤਾਲਮੇਲ ਲਾਭਕਾਰੀ ਪਰ ਤਬੀਅਤ ’ਚ ਤੇਜ਼ੀ ਦਾ ਅਸਰ।

ਕੁੰਭ-  ਸੈਰ-ਸਪਾਟਾ, ਟੀਚਿੰਗ, ਕੋਚਿੰਗ, ਕੰਸਲਟੈਂਸੀ, ਡੈਕੋਰੇਸ਼ਨ, ਮੈਡੀਸਨ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਇੱਜ਼ਤ-ਮਾਣ ਦੀ ਪ੍ਰਾਪਤੀ।

ਮੀਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਾਣ-ਸਨਮਾਨ,  ਪ੍ਰਤਿਸ਼ਠਾ ਬਣੀ ਰਹੇਗੀ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।

ਦਿਸ਼ਾ ਸ਼ੂਲ
ਪੂਰਬ ਅਤੇ ਈਸ਼ਾਨ ਦਿਸ਼ਾ ਲਈ–ਇਸ ਦਿਸ਼ਾ ਦੀ ਯਾਤਰਾ ਹਾਨੀ-ਪ੍ਰੇਸ਼ਾਨੀ ਵਾਲੀ ਹੋਵੇਗੀ।

    ਰਾਸ਼ੀਫਲ,Horoscope
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ