ਦੋ ਚੋਰ ਕਾਬੂ, ਮੋਹਾਲੀ ਤੇ ਚੰਡੀਗਡ਼੍ਹ ’ਚ ਦਰਜ 4 ਕੇਸ ਸੁਲਝੇ

ਆਈ. ਟੀ. ਪਾਰਕ ਥਾਣਾ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਤੇ ਚੰਡੀਗਡ਼੍ਹ ’ਚ ਦਰਜ ਵਾਹਨ ਤੇ ਘਰ ’ਚ ਚੋਰੀ...

ਚੰਡੀਗਡ਼੍ਹ, (ਸੰਦੀਪ)-ਆਈ. ਟੀ. ਪਾਰਕ ਥਾਣਾ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਤੇ ਚੰਡੀਗਡ਼੍ਹ ’ਚ ਦਰਜ ਵਾਹਨ ਤੇ ਘਰ ’ਚ ਚੋਰੀ ਦੇ 4 ਕੇਸ ਸੁਲਝਾਏ ਹਨ। ਮੁਲਜ਼ਮਾਂ ਦੀ ਪਛਾਣ ਧਨਾਸ ਨਿਵਾਸੀ ਸੁਮਿਤ ਤੇ ਰਾਜੂ ਵਜੋਂ ਹੋਈ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਚੋਰੀ ਦੇ 3 ਮੋਟਰਸਾਈਕਲ, 1 ਐਕਟਿਵਾ, 1 ਟੈਬ, ਘਰੇਲੂ ਸਾਮਾਨ ਨਾਲ ਭਰੇ ਬੈਗ ਤੇ 2500 ਰੁਪਏ  ਬਰਾਮਦ ਕੀਤੇ ਹਨ। ਸੁਮਿਤ ਖਿਲਾਫ ਪਹਿਲਾਂ ਸੈਕਟਰ-36 ਥਾਣੇ ’ਚ ਇਕ ਕੇਸ ਦਰਜ ਹੈ। ਮਨੀਮਾਜਰਾ ਨਿਵਾਸੀ ਪ੍ਰਕਾਸ਼ ਨੇ ਪੁਲਸ ਨੂੰ ਦੱਸਿਆ ਸੀ ਕਿ 2 ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੇ ਘਰ ’ਚੋਂ ਟੈਬ, 4 ਹਜ਼ਾਰ ਰੁਪਏ ਤੇ ਸਾਮਾਨ ਨਾਲ ਭਰੇ ਬੈਗ ਚੋਰੀ ਕੀਤੇ ਹਨ। ਸ਼ੁੱਕਰਵਾਰ ਨੂੰ ਪੁਲਸ ਨੇ ਸ਼ਾਸਤਰੀ ਨਗਰ ਸਥਿਤ ਮੱਛੀ ਮਾਰਕੀਟ ਦੇ ਨੇਡ਼ੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ 2 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਪੁਲਸ ਨੂੰ ਉਨ੍ਹਾਂ ਕੋਲੋਂ ਪ੍ਰਕਾਸ਼ ਦੇ ਘਰੋਂ ਚੋਰੀ ਕੀਤਾ ਆਧਾਰ ਕਾਰਡ ਬਰਾਮਦ ਹੋਇਆ। ਇਸ ਦੇ ਬਾਅਦ ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਬਰਾਮਦ ਕੀਤੀਆਂ ਗਈਆਂ ਮੋਟਰਸਾਈਕਲਾਂ ਵਿਚੋਂ 2 ਮੋਟਰਸਾਈਕਲ ਮੁਲਜ਼ਮ ਸੁਮਿਤ ਨੇ ਸੈਕਟਰ-19 ਤੇ ਮੋਹਾਲੀ ਤੋਂ ਚੋਰੀ ਕੀਤੇ ਸਨ, ਜਦੋਂਕਿ ਇਕ ਐਕਟਿਵਾ ਉਸ ਨੇ ਕਿਸ਼ਨਗਡ਼੍ਹ ਤੋਂ ਚੋਰੀ ਕੀਤਾ ਸੀ। ਰਾਜੂ ਨੇ ਵੀ ਜਾਂਚ ਦੌਰਾਨ ਦੱਸਿਆ ਕਿ ਇਕ ਮੋਟਰਸਾਈਕਲ ਉਸ ਨੇ ਕਿਸ਼ਨਗਡ਼੍ਹ ਤੋਂ ਚੋਰੀ ਕੀਤਾ ਸੀ।

  • thieves
  • Mohali
  • Chandigarh
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ