ਚੋਰਾਂ ਨੇ ਪਿੰਡ ਰਣੀਆਂ ਦੀਆਂ 4 ਦੁਕਾਨਾਂ ’ਤੇ ਕੀਤਾ ਹੱਥ ਸਾਫ

ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਰਣੀਆਂ ਜੀ. ਟੀ. ਰੋਡ ’ਤੇ ਸਥਿਤ ਚਾਰ ਦੁਕਾਨਾਂ ਤੋਂ ਚੋਰਾਂ ਨੇ ਬੀਤੀ ਰਾਤ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਪੰਕਜ ਕੁਮਾਰ ਪੁੱਤਰ ਬਨਾਰਸੀ ਦਾਸ ਵਾਸੀ...

ਧਾਰੀਵਾਲ,(ਖੋਸਲਾ, ਬਲਬੀਰ, ਜਵਾਹਰ)- ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਰਣੀਆਂ ਜੀ. ਟੀ. ਰੋਡ ’ਤੇ ਸਥਿਤ ਚਾਰ ਦੁਕਾਨਾਂ ਤੋਂ ਚੋਰਾਂ ਨੇ ਬੀਤੀ ਰਾਤ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਪੰਕਜ ਕੁਮਾਰ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਰਣੀਆਂ ਨੇ ਦੱਸਿਆ ਕਿ ਪਿੰਡ ਰਣੀਆਂ ਵਿਖੇ ਉਸਦੀ ਰੈਡੀਮੇਡ ਦੀ ਦੁਕਾਨ ਹੈ ਤੇ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਘਰ ਗਿਆ ਸੀ ਪਰ ਅੱਜ ਸਵੇਰੇ ਕਿਸੇ ਨੇ ਮੋਬਾਇਲ ਫੋਨ ’ਤੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ ਤੇ ਜਦ ਉਹ ਆਪਣੀ ਦੁਕਾਨ ’ਤੇ ਗਿਆ ਤਾਂ ਅੰਦਰ ਜਾ ਕੇ ਛਾਣਬੀਣ ਕੀਤੀ ਤਾਂ ਚੋਰਾਂ ਨੇ ਉਸਦੀ ਦੁਕਾਨ ’ਚੋਂ 30 ਹਜ਼ਾਰ ਰੁਪਏ ਦੇ ਰੈਡੀਮੇਡ ਕੱਪਡ਼ੇ ਤੇ ਗੱਲੇ ’ਚ ਪਿਆ 7 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ ਸਨ। ਇਸੇ ਹੀ ਤਰ੍ਹਾਂ ਰਾਜਿੰਦਰ ਮਸੀਹ ਨੇ ਦੱਸਿਆ ਕਿ ਉਸਦੀ ਪਿੰਡ ਰਣੀਆਂ ਵਿਖੇ ਦੁੱਧ ਦੀ ਡੇਅਰੀ ਹੈ ਤੇ ਚੋਰਾਂ ਨੇ ਉਸਦੀ ਦੁਕਾਨ ਦੇ ਸ਼ਟਰ ਦੇ ਤਾਲੇ ਤੋਡ਼ ਕੇ ਦੁਕਾਨ ਅੰਦਰ ਪਿਆ ਮੋਬਾਇਲ ਸੈੱਟ ਤੇ ਗੱਲੇ ’ਚ ਪਏ 8 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ। ਮਨੋਜ ਕੁਮਾਰ ਨੇ ਦੱਸਿਆ ਕਿ ਉਸਦਾ ਪਿੰਡ ਰਣੀਆਂ ਵਿਖੇ ਫਰੂਟ ਦਾ ਗੋਦਾਮ ਹੈ ਤੇ ਚੋਰਾਂ ਨੇ ਉਸਦੇ ਗੋਦਾਮ ’ਚੋਂ 33 ਪੇਟੀਆਂ ਸੇਬਾਂ ਦੀਆਂ ਚੋਰੀ ਕਰ ਲਈਆਂ ਹਨ। ਇਸ ਤੋਂ ਇਲਾਵਾ ਮਨਦੀਪ ਮੈਡੀਕਲ ਸਟੋਰ ਦੀ ਦੁਕਾਨ ਦੇ ਵੀ ਤਾਲੇ ਟੁੱਟੇ ਹਨ ਪਰ ਚੋਰੀ ਹੋਣ ਤੋਂ ਬਚਾਅ ਹੋ ਗਿਆ ਹੈ। ਪੀਡ਼ਤ ਦੁਕਾਨਦਾਰਾਂ ਨੇ ਇਸ ਚੋਰੀ ਸਬੰਧੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੇ ਦਿੱਤੀ ਹੈ।

  • village
  • shops
  • Rane
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ