ਨਾਈਟ ਕਲੱਬ ਤੋਂ ਪਰਤ ਰਹੀ ਇੰਗਲੈਂਡ ਦੇ ਫੁੱਟਬਾਲਰ ਰਿਆਨ ਦੀ ਗਰਲਫ੍ਰੈਂਡ ਬੁਰਚ ਨਾਲ ਹੋਈ ਲੁੱਟ-ਖੋਹ

ਸਾਊਥੰਪਟਨ ਕਲੱਬ ਦੇ ਮਸ਼ਹੂਰ ਫੁੱਟਬਾਲਰ ਰਿਆਨ ਬਰਟ੍ਰੇਂਡ ਦੀ ਗਰਲਫ੍ਰੈਂਡ ਮਾਰੀ ਬੁਰਚ ਲੇਟ...

ਜਲੰਧਰ —ਸਾਊਥੰਪਟਨ ਕਲੱਬ ਦੇ ਮਸ਼ਹੂਰ ਫੁੱਟਬਾਲਰ ਰਿਆਨ ਬਰਟ੍ਰੇਂਡ ਦੀ ਗਰਲਫ੍ਰੈਂਡ ਮਾਰੀ ਬੁਰਚ ਲੇਟ ਨਾਈਟ ਪਾਰਟੀ ਤੋਂ ਪਰਤਦੇ ਸਮੇਂ ਲੁੱਟ-ਖੋਹ ਦੀ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਰੀ ਸਵੇਰੇ ਤਕਰੀਬਨ 5:45 ਵਜੇ ਟੈਕਸੀ ਰਾਹੀਂ ਆਪਣੇ ਘਰ ਪਰਤ ਰਹੀ ਸੀ। ਉਹ ਜਿਵੇਂ ਹੀ ਟੈਕਸ 'ਚੋਂ ਹੇਠਾਂ ਉਤਰੀ ਤੇਜ਼ਧਾਰ ਹਥਿਆਰਬੰਦ ਮਾਸਕ ਪਹਿਨੀ ਇਕ ਵਿਅਕਤੀ ਉਸ ਕੋਲ ਆਇਆ। ਇਸ ਤੋਂ ਪਹਿਲਾਂ ਮਾਰੀ ਕੁਝ ਸਮਝ ਪਾਉਂਦੀ, ਉਹ ਉਸ ਦੀ ਡਾਇਮੰਡ ਨਾਲ ਜੜੀ ਘੜੀ ਖੋਹ ਕੇ ਭੱਜ ਗਿਆ।
ਮਾਰੀ ਘਟਨਾਚੱਕਰ ਤੋਂ ਹੈਰਾਨ ਤੇ ਪ੍ਰੇਸ਼ਾਨ ਹੋ ਗਈ। ਜਦੋਂ ਤਕ ਰਿਆਨ ਜਾਂ ਪੁਲਸ ਮੌਕੇ 'ਤੇ ਪਹੁੰਚਦੇ, ਉਕਤ ਲੁਟੇਰਾ ਭੱਜ ਚੁੱਕਾ ਸੀ। ਮਾਰੀ ਨੇ ਸ਼ੱਕ ਪ੍ਰਗਟਾਇਆ ਕਿ ਲੁਟੇਰਾ ਉਸ ਦਾ ਪਹਿਲਾਂ ਤੋਂ ਪਿੱਛਾ ਕਰ ਰਿਹਾ ਸੀ। ਅਜਿਹਾ ਵੀ ਹੋ ਸਕਦਾ ਹੈ ਕਿ ਨਾਈਟ ਕਲੱਬ ਵਿਚ ਹੀ ਕਿਸੇ ਦੀ ਉਸ ਦੀ ਜਿਊਲਰੀ 'ਤੇ ਨਜ਼ਰ ਹੋਵੇ ਤੇ ਉਹ ਉਸ ਨੂੰ ਲੁੱਟਣ ਦੇ ਮਕਸਦ ਨਾਲ ਹੀ ਉਸ ਦੇ ਪਿੱਛੇ ਆਇਆ ਹੋਵੇ। ਫਿਲਹਾਲ ਸਰੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਕੋਬਹਮ ਵਿਚ ਮਹਿਲਾ ਨਾਲ ਅਣਪਛਾਤੇ ਵਿਅਕਤੀ ਵਲੋਂ ਲੁੱਟ ਦੀ ਸ਼ਿਕਾਇਤ ਮਿਲੀ ਹੈ। ਫਿਲਹਾਲ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਜਾਂਚ ਜਾਰੀ ਹੈ। ਜ਼ਿਕਰਯੋਗ ਕਿ ਰਿਆਨ ਤੇ ਮਾਰੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਹਨ। ਦੋਵਾਂ ਦੇ 2 ਬੱਚੇ ਵੀ ਹਨ। ਘਟਨਾਚੱਕਰ ਵਾਲੇ ਦਿਨ ਮਾਰੀ ਆਪਣੇ ਦੋਸਤਾਂ ਨਾਲ ਨਾਈਟ ਕਲੱਬ ਗਈ ਹੋਈ ਸੀ ਪਰ ਵਾਪਸ ਪਰਤਦੇ ਸਮੇਂ ਉਹ ਇਕੱਲੀ ਹੀ ਟੈਕਸ ਰਾਹੀਂ ਵਾਪਸ ਆ ਰਹੀ ਸੀ ਕਿ ਹਾਦਸਾ ਹੋ ਗਿਆ।

  • Ryan
  • girlfriend
  • England
  • nightclub
  • Brecht
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ