ਸਡ਼ਕ ਵਿਚਕਾਰ ਲੱਗਾ ਰੇਤ ਦਾ ਢੇਰ ਬਣ ਰਿਹੈ ਹਾਦਸਿਆਂ ਦਾ ਕਾਰਨ

ਰਸਤੇ ਵਿਚ ਲਾਏ ਗਏ ਰੇਤ ਦੇ ਢੇਰ ਕਾਰਨ  ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਮੁੱਹਲਾ ਮਾਤਾ ਰਾਣੀ ਦੇ ਮਹਿੰਦਰ ਸਿੰਘ, ਹਰਿੰਦਰ ਸਿੰਘ, ਵੀ. ਏ. ਗਿੱਲ, ਜਗਦੀਸ਼ ਸਿੰਘ....

 ਰੂਪਨਗਰ, (ਕੈਲਾਸ਼)- ਰਸਤੇ ਵਿਚ ਲਾਏ ਗਏ ਰੇਤ ਦੇ ਢੇਰ ਕਾਰਨ  ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਮੁੱਹਲਾ ਮਾਤਾ ਰਾਣੀ ਦੇ ਮਹਿੰਦਰ ਸਿੰਘ, ਹਰਿੰਦਰ ਸਿੰਘ, ਵੀ. ਏ. ਗਿੱਲ, ਜਗਦੀਸ਼ ਸਿੰਘ, ਪ੍ਰਦੀਪ ਕੁਮਾਰ ਤੇ ਦੇਵ ਕੁਮਾਰ ਆਦਿ ਨੇ ਦੱਸਿਆ ਕਿ ਵਾਲਮੀਕਿ ਮੁਹੱਲੇ ਤੋਂ ਹੇਠਾਂ ਉਤਰਦੇ ਸਮੇਂ ਕਿਸੇ ਵਿਅਕਤੀ ਦੁਆਰਾ ਸਡ਼ਕ ਦੇ ਵਿਚਕਾਰ ਰੇਤ ਦਾ ਟਰਾਲਾ ਢੇਰੀ ਕਰਵਾਇਆ ਗਿਆ ਹੈ ਜਿਸ ਨਾਲ ਲੋਕਾਂ ਅਤੇ ਦੋਪਹੀਆ ਵਾਹਨ ਚਾਲਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਜੋ ਬਜ਼ੁਰਗ ਲੋਕ ਰਿਕਸ਼ਾ ਜਾਂ ਆਟੋ ਰਾਹੀਂ ਆਪਣੇ ਘਰਾਂ ਨੂੰ ਜਾਂਦੇ ਹਨ ਉੁਨ੍ਹਾਂ ਨੂੰ ਵੀ ਰਸਤਾ ਬੰਦ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਅਵਾਰਾ ਪਸ਼ੂ ਅਤੇ ਕੁੱਤੇ ਆਦਿ ਵੀ ਰੇਤ ਨੂੰ ਖਿੰਡਾਉਣ ਵਿਚ ਲੱਗੇ ਰਹਿੰਦੇ ਹਨ। ਉਕਤ ਮੁੱਹਲਾ ਮਾਤਾ ਰਾਣੀ ਦੇ ਨਿਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬੰਧਤ ਰੇਤ ਦੇ ਲੱਗੇ ਢੇਰ ਨੂੰ ਸਡ਼ਕ ਵਿਚਕਾਰੋਂ ਚੁਕਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। 

  • accidents
  • streets
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ