ਫੂਡ ਕਮਿਸ਼ਨਰ ਨੇ ਦੁੱਧ ਵੇਚਣ ਵਾਲਿਆਂ ਦੇ 4 ਸੈਂਪਲ ਭਰੇ

ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫੂਡ ਕਮਿਸ਼ਨਰ ਡਾ. ਸੁਖਰਾਓ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਫੂਡ ਸੇਫਟੀ ਜਾਗਰੂਕਤਾ ਮੁਹਿੰਮ ਦੌਰਾਨ ਤਡ਼ਕੇ ਸਵੇਰੇ.....

 ਰੂਪਨਗਰ, (ਕੈਲਾਸ਼)- ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫੂਡ ਕਮਿਸ਼ਨਰ ਡਾ. ਸੁਖਰਾਓ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਫੂਡ ਸੇਫਟੀ ਜਾਗਰੂਕਤਾ ਮੁਹਿੰਮ ਦੌਰਾਨ ਤਡ਼ਕੇ ਸਵੇਰੇ ਰੂਪਨਗਰ ਸ਼ਹਿਰੀ ਇਲਾਕੇ ਵਿਖੇ ਵੱਖ-ਵੱਖ ਜਗ੍ਹਾ ਤੋਂ ਦੁੱਧ ਵੇਚਣ ਵਾਲਿਆਂ ਤੋਂ ਦੁੱਧ ਦੇ 4 ਸੈਂਪਲ ਭਰੇ। ਇਸ ਤੋਂ ਇਲਾਵਾ ਸ਼ਹਿਰੀ ਇਲਾਕਿਆਂ ਦੇ ਢਾਬਿਆਂ, ਮਠਿਆਈ ਦੀਆਂ ਦੁਕਾਨਾਂ ਅਤੇ ਕਰਿਆਨਾ ਸਟੋਰਾਂ ਤੋਂ 2 ਸੈਂਪਲ ਸਰ੍ਹੋਂ ਦੇ ਤੇਲ , 2 ਸੈਂਪਲ ਦੇਸੀ ਘਿਉ, 1-1 ਸੈਂਪਲ ਫਲੈਵਰਡ ਦੁੱਧ ਅਤੇ ਨਮਕ ਦੇ ਭਰੇ ਗਏ ਅਤੇ ਸਾਰੇ 10 ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਗਿਆ। ਸਵੀਟਸ ਹਾਊਸ ਮਾਲਕਾਂ, ਢਾਬਿਆਂ ਅਤੇ ਦੁਕਾਨਾਂ ’ਤੇ ਕੰਮ ਕਰਨ ਵਾਲਿਆਂ ਨੂੰ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਹਦਾਇਤ ਕੀਤੀ ਕਿ ਸਵੀਟਸ ਹਾਊਸ ਮਾਲਕ ਕਿਸੇ ਵੀ ਕਿਸਮ ਦੀ ਮਿਲਾਵਟ ਤੋਂ ਗੁਰੇਜ਼ ਕਰਨ ਅਤੇ ਸਾਫ-ਸਫਾਈ ਦਾ ਖਾਸ ਧਿਆਨ ਰੱਖਣ।

  • Food Commissioner
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ