ਐਕਸਾਈਜ਼ ਵਿਭਾਗ ਤੇ ਸੀ. ਆਈ. ਏ. ਸਟਾਫ ਵਲੋਂ ਛਾਪੇਮਾਰੀ

ਅੱਜ ਆਬਕਾਰੀ ਵਿਭਾਗ ਤੇ ਸੀ. ਆਈ. ਏ. ਸਟਾਫ ਬਟਾਲਾ ਵਲੋਂ ਸਾਂਝੇ ਤੌਰ ’ਤੇ ਛਾਪੇਮਾਰੀ ਕਰਦਿਆਂ 11 ਡੱਬੇ ਲਾਹਣ ਤੇ 10 ਲਿਟਰ ਅਲਕੋਹਲ ਬਰਾਮਦ ਕੀਤੀ ਗਈ ਹੈ। ਇਸ ਸਬੰਧੀ  ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ....

ਬਟਾਲਾ, (ਬੇਰੀ)- ਅੱਜ ਆਬਕਾਰੀ ਵਿਭਾਗ ਤੇ ਸੀ. ਆਈ. ਏ. ਸਟਾਫ ਬਟਾਲਾ ਵਲੋਂ ਸਾਂਝੇ ਤੌਰ ’ਤੇ ਛਾਪੇਮਾਰੀ ਕਰਦਿਆਂ 11 ਡੱਬੇ ਲਾਹਣ ਤੇ 10 ਲਿਟਰ ਅਲਕੋਹਲ ਬਰਾਮਦ ਕੀਤੀ ਗਈ ਹੈ। ਇਸ ਸਬੰਧੀ  ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਐਕਸਾਈਜ਼ ਟੀਮ ਤੇ ਸੀ. ਆਈ. ਏ. ਸਟਾਫ ਬਟਾਲਾ ਦੇ ਮੁਲਾਜ਼ਮਾਂ ਨੇ ਪਿੰਡ ਸੁਨਈਆ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਛਾਪੇਮਾਰੀ ਕੀਤੀ ਤਾਂ ਉਥੇ ਰੂਡ਼ੀ ’ਚ ਲੁਕਾ ਕੇ ਰੱਖੇ ਗਏ 11 ਡੱਬੇ ਲਾਹਣ ਜੋ ਕਿ 250 ਲਿਟਰ ਬਣਦੀ ਹੈ ਅਤੇ 10 ਲਿਟਰ ਅਲਕੋਹਲ ਬਰਾਮਦ ਕੀਤੀ ਗਈ। ਰਮਨ ਸ਼ਰਮਾ ਨੇ ਅੱਗੇ ਦੱਸਿਆ ਕਿ ਬਰਾਮਦ ਕੀਤੀ ਲਾਹਣ ਤੇ ਅਲਕੋਹਲ ਨੂੰ ਉਨ੍ਹਾਂ ਨੇ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਲਕੋਹਲ ਨਾਲ ਸ਼ਰਾਬ ਤਿਆਰ ਕੀਤੀ ਜਾਣੀ ਸੀ, ਜਿਸ ਨੂੰ ਬਾਅਦ ’ਚ ਸੇਲ ਕੀਤਾ ਜਾਣਾ ਸੀ। ਇਸ ਮੌਕੇ ਹੌਲਦਾਰ ਰਣਜੋਧ ਸਿੰਘ, ਸੰਤੋਖ ਸਿੰਘ, ਜਗਤਾਰ ਸਿੰਘ, ਮਹਿਲਾ ਬਲਜਿੰਦਰ ਕੌਰ ਤੇ ਕਸ਼ਮੀਰ ਕੌਰ ਆਦਿ ਹੌਲਦਾਰ ਹਾਜ਼ਰ ਸਨ। 

  • excise department
  • staff
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ