ਮੂਸਾ ਦੇ ਪੰਜਾਬ 'ਚ ਹੋਣ ਸਬੰਧੀ ਫਰੀਦਕੋਟ 'ਚ ਵੀ ਹਾਈ ਅਲਰਟ ਜਾਰੀ

ਖੂਫੀਆ ਏਜੰਸੀਆਂ ਵਲੋਂ ਜੈਸ਼ ਏ ਮੁਹੰਮਦ ਦੇ ਅੱਤਵਾਦੀ ਜਾਕਿਰ ਮੂਸਾ ਦੇ ਮਾਲਵਾ ਖੇਤਰ ''''ਚ ਛਿਪੇ ਹੋਣ ਨੂੰ ਲੈ ਕੇ ਕੀਤੇ...

ਫ਼ਰੀਦਕੋਟ,(ਹਾਲੀ)— ਖੂਫੀਆ ਏਜੰਸੀਆਂ ਵਲੋਂ ਜੈਸ਼ ਏ ਮੁਹੰਮਦ ਦੇ ਅੱਤਵਾਦੀ ਜਾਕਿਰ ਮੂਸਾ ਦੇ ਮਾਲਵਾ ਖੇਤਰ 'ਚ ਛਿਪੇ ਹੋਣ ਨੂੰ ਲੈ ਕੇ ਕੀਤੇ ਹਾਈ ਅਲਰਟ ਦੇ ਚਲਦੇ ਜ਼ਿਲਾ ਫ਼ਰੀਦਕੋਟ 'ਚ ਵੀ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ ਅਤੇ ਪੂਰੀ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਸੀਨੀਅਰ ਪੁਲਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਵੱਡਾ ਮਿਲਟਰੀ ਸਟੇਸ਼ਨ ਹੋਣ ਕਾਰਨ ਉਸ ਪਾਸੇ ਪੁਲਸ ਜ਼ਿਆਦਾ ਚੌਕਸ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਜਲੀ ਗਰਿੱਡ, ਸਰਕਾਰੀ ਇਮਾਰਤਾਂ ਅਤੇ ਪੁਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਜ਼ਿਲਾ ਪੁਲਸ ਵੱਲੋਂ ਵੱਖ-ਵੱਖ ਸਥਾਨਾਂ 'ਤੇ ਨਾਕਾਬੰਦੀ ਕੀਤੀ ਅਤੇ ਨਾਲ ਹੀ ਰੇਲਵੇ ਪੁਲਸ ਵੱਲੋਂ ਵੀ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਜਾਣਕਾਰੀ ਮੁਤਾਬਕ ਪਿਛਲੇ ਇਕ ਮਹੀਨੇ ਤੋਂ ਅੱਤਵਾਦੀ ਜ਼ਾਕਿਰ ਮੂਸਾ ਅਤੇ ਉਸ ਦੇ ਸਾਥੀਆਂ ਦੇ ਪੰਜਾਬ 'ਚ ਹੋਣ ਬਾਰੇ ਖੂਫੀਆ ਏਜੰਸੀਆਂ ਵਲੋਂ ਕਿਹਾ ਗਿਆ ਸੀ। ਇਸ ਨੂੰ ਲੈ ਕੇ ਜ਼ਿਲਾ ਫ਼ਰੀਦਕੋਟ 'ਚ ਵੀ ਪੁਲਸ ਅਲਰਟ ਹੋ ਗਈ ਹੈ।
ਸੀਨੀਅਰ ਪੁਲਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਅਲਰਟ ਦੇ ਬਾਅਦ ਜ਼ਿਲੇ 'ਚ ਆਲਾ ਪੁਲਸ ਅਧਿਕਾਰੀਆਂ ਦੀ ਨਿਗਰਾਨੀ 'ਚ ਜਗ੍ਹਾ-ਜਗ੍ਹਾ ਨਾਕਾਬੰਦੀ ਕੀਤੀ ਗਈ ਅਤੇ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਵਲੋਂ ਹੋਟਲਾਂ ਅਤੇ ਧਰਮਸ਼ਾਲਾਵਾਂ 'ਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਨਤਕ ਸਥਾਨਾਂ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ। ਸੀਨੀਅਰ ਪੁਲਸ ਕਪਤਾਨ ਮੁਤਾਬਕ ਅਲਰਟ ਦੇ ਮੱਦੇਨਜ਼ਰ ਪੁਲਸ ਦੀ ਸਰਗਰਮੀ ਵਧਾ ਦਿੱਤੀ ਗਈ ਹੈ ਅਤੇ ਲਗਾਤਾਰ ਚੈਕਿੰਗ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਖੂਫੀਆ ਤੰਤਰ ਨੂੰ ਵੀ ਜਾਣਕਾਰੀ ਜੁਟਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਦੂਜੇ ਪਾਸੇ ਹਾਈ ਅਲਰਟ ਕਾਰਨ ਜ਼ਿਲਾ ਪੁਲਸ ਦੇ ਨਾਲ-ਨਾਲ ਰੇਲਵੇ ਪੁਲਸ ਵੀ ਸਰਗਰਮ ਹੋ ਗਈ ਅਤੇ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਵੱਲੋਂ ਰੇਲਵੇ ਸਟੇਸ਼ਨਾਂ 'ਤੇ ਚੈਕਿੰਗ ਦੇ ਨਾਲ-ਨਾਲ ਰੇਲਗੱਡੀਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

  • Faridkot
  • Moses
  • Punjab
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ