
ਨਵੀਂ ਦਿੱਲੀ-ਆਈ. ਟੀ. ਖੇਤਰ ਦੀ ਕੰਪਨੀ ਟੈੱਕ ਮਹਿੰਦਰਾ ਨੇ ਕਿਹਾ ਹੈ ਕਿ ਉਹ 2016 ਨੂੰ ਆਧਾਰ ਸਾਲ ਮੰਨਦੇ ਹੋਏ 2030 ਤੱਕ ਗਰੀਨ ਹਾਊਸ ਗੈਸਾਂ ਦਾ ਉਤਸਰਜਨ ਆਪਣੇ ਇੱਥੇ 22 ਫੀਸਦੀ ਤੱਕ ਘੱਟ ਕਰਨ ਲਈ ਪ੍ਰਤੀਬੱਧ ਹੈ। ਇਸ ਤੋਂ ਇਲਾਵਾ ਕੰਪਨੀ ਦਾ ਟੀਚਾ 2050 ਤੱਕ ਗਰੀਨ ਹਾਊਸ ਗੈਸਾਂ ਦੇ ਉਤਸਰਜਨ 'ਚ 50 ਫੀਸਦੀ ਦੀ ਕਮੀ ਲਿਆਉਣ ਦਾ ਹੈ।
ਟੈੱਕ ਮਹਿੰਦਰਾ ਨੇ ਕਿਹਾ ਕਿ ਵਿਗਿਆਨ ਆਧਾਰਿਤ ਟੀਚਾ ਪਹਿਲ (ਐੱਸ. ਬੀ. ਟੀ. ਆਈ.) ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਐੱਸ. ਬੀ. ਟੀ. ਆਈ. ਦੀ ਮਨਜ਼ੂਰੀ ਨਾਲ ਸਪੱਸ਼ਟ ਹੈ ਕਿ ਟੈੱਕ ਮਹਿੰਦਰਾ ਦਾ ਲੰਮੀ ਮਿਆਦ ਦਾ ਟੀਚਾ ਕਾਰਬਨ 'ਚ ਕਮੀ ਲਿਆ ਕੇ ਕੌਮਾਂਤਰੀ ਤਾਪਮਾਨ ਵਾਧੇ ਨੂੰ ਦੋ ਡਿਗਰੀ ਸੈਲਸੀਅਮ ਤੋਂ ਹੇਠਾਂ ਰੱਖਣ ਦੀ ਯੋਜਨਾ ਦੇ ਬਰਾਬਰ ਹੈ।
- Tech Mahindra