ਤਰਨਤਾਰਨ ਪਿੰਡ ਦੇ ਕਿਸਾਨ ਸਰਬਜੀਤ ਨੇ ਪਰਾਲੀ ਨਾ ਸਾੜਨ ਦਾ ਲਿਆ ਫੈਸਲਾ

ਵਾਤਾਵਰਣ ''''ਚ ਰੋਜ਼ਾਨਾਂ ਵਧ ਰਹੀ ਤੱਪਸ਼ ਅਤੇ ਗੰਦਲੀ ਹੋ ਰਹੀ ਹਵਾ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਖੇਤੀਬਾੜੀ

ਤਰਨਤਾਰਨ (ਪ੍ਰਭਜੀਤ ਖਹਿਰਾ) - ਵਾਤਾਵਰਣ 'ਚ ਰੋਜ਼ਾਨਾਂ ਵਧ ਰਹੀ ਤੱਪਸ਼ ਅਤੇ ਗੰਦਲੀ ਹੋ ਰਹੀ ਹਵਾ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀਆਂ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਇਨ੍ਹਾਂ ਅਪੀਲਾਂ ਨੂੰ ਛਿੱਕੇ 'ਤੇ ਟੰਗਦਿਆਂ ਬੇਸ਼ੱਕ ਸੂਬੇ 'ਚ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ 'ਨੂੰ ਜ਼ਹਿਰੀਲਾ ਕੀਤਾ ਹੈ ਪਰ ਕਈ ਸੂਝਵਾਨ ਕਿਸਾਨ ਵੀ ਹਨ, ਜੋ ਪਰਾਲੀ ਨੂੰ ਸਾੜਦੇ ਨਹੀਂ

ਅਜਿਹੇ ਹੀ ਇਕ ਅਗਾਂਹਵਧੂ ਕਿਸਾਨ ਦੀ ਮਿਸਾਲ ਜ਼ਿਲਾ ਤਰਨਤਾਰਨ ਦੇ ਪਿੰਡ ਸ਼ਹਾਬਪੁਰ (ਪੱਟੀ ਰੋਡ) ਦੇ ਵਸਨੀਕ ਸਰਬਜੀਤ ਸਿੰਘ ਬਾਠ ਪੁੱਤਰ ਸਵ.ਬੂਟਾ ਸਿੰਘ ਨੇ ਕਾਇਮ ਕੀਤੀ ਹੈ। ਸਰਬਜੀਤ ਨੇ ਆਪਣੀ ਪੰਜ ਏਕੜ ਜ਼ਮੀਨ 'ਚ ਬਚੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਕੁਦਰਤੀ ਢੰਗ ਨਾਲ ਜ਼ਮੀਨ 'ਚ ਹੀ ਖਪਤ ਕਰਨ ਦਾ ਫੈਸਲਾ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਖੇਤਾਂ 'ਚ ਬੱਚੀ ਰਹਿੰਦ-ਖੁਰਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ 'ਚ ਆਕਸੀਜਨ ਦੀ ਕਮੀ ਪੈਦਾ ਹੁੰਦੀ ਹੈ, ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਕਰਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਕਾਫੀ ਮਾਤਰਾ 'ਚ ਨਸ਼ਟ ਹੋ ਜਾਂਦੀ ਹੈ, ਜਿਸ ਦਾ ਅਸਲ ਲੰਬੇ ਸਮੇਂ ਤੱਕ ਰਹਿੰਦਾ ਹੈ। ਅੰਤ 'ਚ ਇਸ ਜਾਗਰੂਕ ਕਿਸਾਨ ਸਰਬਜੀਤ ਨੇ ਸਮੂਹ ਕਿਸਾਨਾਂ ਨੂੰ ਪਿੰਡ ਪੱਧਰ 'ਤੇ ਪਰਾਲੀ ਜਾਂ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਬਣਾਉਣ ਦੀ ਅਪੀਲ ਕੀਤੀ।

  • Sarabjit Singh
  • Tarn Taran
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ