ਤਾਲੀਬਾਨੀ ਹਮਲਿਆਂ ''ਚ ਹੋਈਆਂ 17 ਮੌਤਾਂ

ਅਫਗਾਨਿਸਤਾਨ ''''ਚ ਦੋ ਵੱਖ-ਵੱਖ ਥਾਵਾਂ ''''ਤੇ ਤਾਲੀਬਾਨ ਅੱਤਵਾਦੀਆਂ ਦੇ ਹਮਲਿਆਂ...

ਕਾਬੁਲ (ਭਾਸ਼ਾ)—ਅਫਗਾਨਿਸਤਾਨ 'ਚ ਦੋ ਵੱਖ-ਵੱਖ ਥਾਵਾਂ 'ਤੇ ਤਾਲੀਬਾਨ ਅੱਤਵਾਦੀਆਂ ਦੇ ਹਮਲਿਆਂ ਵਿਚ ਘੱਟੋ-ਘੱਟ 10 ਫੌਜੀ ਜਵਾਨਾਂ ਤੇ 7 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਉੱਤਰੀ ਤਾਖਰ ਸੂਬੇ ਦੇ ਪੁਲਸ ਮੇਜਰ ਅਬਦੁਲ ਰਾਸ਼ਿਦ ਬਸ਼ਰ ਨੇ ਦੱਸਿਆ ਕਿ ਤਾਲੀਬਾਨ ਨੇ ਖਵਾਜਾ ਗੜ੍ਹ ਜ਼ਿਲੇ ਵਿਚ ਸ਼ੁੱਕਰਵਾਰ ਤੜਕੇ ਫੌਜ ਦੀ ਇਕ ਚੌਕੀ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰ ਦਿੱਤਾ। ਅੱਤਵਾਦੀਆਂ ਅਤੇ ਫੌਜੀਆਂ ਵਿਚਕਾਰ ਹੋਈ ਭਿਆਨਕ ਗੋਲੀਬਾਰੀ ਵਿਚ ਘੱਟੋ-ਘੱਟ 10 ਫੌਜੀ ਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ਵਿਚ ਤਾਲੀਬਾਨ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਤਾਲੀਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਕ ਹੋਰ ਘਟਨਾ ਵਿਚ ਤਾਲੀਬਾਨੀ ਅੱਤਵਾਦੀਆਂ ਵਲੋਂ ਪੱਛਮੀ ਫਰਾਹ ਸੂਬੇ ਵਿਚ ਵੀਰਵਾਰ ਦੇਰ ਰਾਤ ਨੂੰ ਕੀਤੇ ਗਏ ਹਮਲੇ ਵਿਚ 7 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ।

  • attacks
  • Taliban
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ