ਪੈਸਿਆਂ ਦੀ ਕਿੱਲਤ ਨੂੰ ਦੂਰ ਕਰਨ ਲਈ ਅਪਣਾਓ ਇਹ ਵਾਸਤੂ ਟਿਪਸ

ਘਰ ''''ਚ ਪੈਸਿਆਂ ਦੀ ਕਿੱਲਤ ਲੰਬੇ ਸਮੇਂ ਤੋਂ ਬਣੀ ਹੋਵੇ ਤਾਂ ਇਸ ਦਾ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਚਾਹੇ ਤੁਸੀਂ ਜ਼ਿਆਦਾ ਕਮਾਓ ਜਾਂ ਘੱਟ। ਵਾਸਤੂ ਦੋਸ਼ ਚੱਲ ਰਿਹਾ ਹੋਵੇ ਤਾਂ ਘਰ ''''ਚ ਪੈਸਿਆਂ ਦੀ ਕਿੱਲਤ ਬਣੀ ਰਹਿੰਦੀ ਹੈ। ਅਜਿਹੇ ''''ਚ ਅੱ....

ਨਵੀਂ ਦਿੱਲੀ—ਘਰ 'ਚ ਪੈਸਿਆਂ ਦੀ ਕਿੱਲਤ ਲੰਬੇ ਸਮੇਂ ਤੋਂ ਬਣੀ ਹੋਵੇ ਤਾਂ ਇਸ ਦਾ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਚਾਹੇ ਤੁਸੀਂ ਜ਼ਿਆਦਾ ਕਮਾਓ ਜਾਂ ਘੱਟ। ਵਾਸਤੂ ਦੋਸ਼ ਚੱਲ ਰਿਹਾ ਹੋਵੇ ਤਾਂ ਘਰ 'ਚ ਪੈਸਿਆਂ ਦੀ ਕਿੱਲਤ ਬਣੀ ਰਹਿੰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਵਾਸਤੂ ਟਿਪਸ ਦੱਸਣ ਜਾ ਰਹੇ ਜਿਸ ਨਾਲ ਨਾ ਸਿਰਫ ਪੈਸਿਆਂ ਦੀ ਕਿੱਲਤ ਦੂਰ ਹੋਵੇਗੀ ਸਗੋਂ ਘਰ 'ਚ ਸਾਕਾਰਾਤਮਕ ਊਰਜਾ ਵੀ ਆਵੇਗੀ। ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ...
ਧਨ ਲਾਭ ਦੇ ਵਾਸਤੂ ਟਿਪਸ
 

— ਪੈਸਿਆਂ ਵਾਲੀ ਤਿਜੌਰੀ 
ਜਿਸ ਅਲਮਾਰੀ ਜਾਂ ਤਿਜੌਰੀ 'ਚ ਪੈਸਾ ਰੱਖਿਆ ਜਾਂਦਾ ਹੈ ਉਸ ਅਲਮਾਰੀ ਨੂੰ ਦੱਖਣ-ਪੱਛਮ ਦਿਸ਼ਾ 'ਚ ਰੱਖੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਅਲਮਾਰੀ ਖੋਲ੍ਹਦੇ ਸਮੇਂ ਉਸ ਦਾ ਮੂੰਹ ਉੱਤਰ-ਪੂਰਬ ਦਿਸ਼ਾ 'ਚ ਖੁੱਲ੍ਹੇ ਕਿਉਂਕਿ ਉੱਤਰ ਦਿਸ਼ਾ ਧਨ ਦੇ ਸੁਆਮੀ ਕੁਬੇਰ ਦੀ ਹੁੰਦੀ ਹੈ।
PunjabKesari

— ਲਾਫਿੰਗ ਬੁੱਧਾ 
ਉੱਤਰ-ਪੱਛਮ ਕੋਨੇ 'ਚ ਧਨ ਦੀ ਗਠਰੀ ਫੜੇ ਹੋਏ ਲਾਫਿੰਗ ਬੁੱਧਾ ਰੱਖੋ। ਲਾਫਿੰਗ ਬੁੱਧਾ ਨੂੰ ਸਮਰਿੱਧੀ ਦਾ ਦੇਵਤਾ ਕਿਹਾ ਜਾਂਦਾ ਹੈ। ਇਸ ਲਈ ਇਸ ਨੂੰ ਘਰ ਦੇ ਕੋਨੇ 'ਚ ਰੱਖਣ ਨਾਲ ਆਰਥਿਕ ਪ੍ਰੇਸ਼ਾਨੀ ਦੂਰ ਹੁੰਦੀ ਹੈ। ਨਾਲ ਹੀ ਘਰ 'ਚ ਲਾਫਿੰਗ ਬੁੱਧਾ ਰੱਖਣ ਨਾਲ ਸਮਰਿੱਧੀ ਅਤੇ ਸਾਕਾਰਾਤਮਕ ਊਰਜਾ ਵੀ ਆਉਂਦੀ ਹੈ।
PunjabKesari

— ਪੰਛੀਆਂ ਲਈ ਪਾਣੀ ਦਾ ਬਾਊਲ
ਵਾਸਤੂ ਮੁਤਾਬਕ ਘਰ ਦੇ ਬਾਹਰ ਦੱਖਣ-ਪੂਰਬ ਕੋਨੇ 'ਚ ਪੰਛੀਆਂ ਲਈ ਪਾਣੀ ਦਾ ਬਾਊਲ ਰੱਖਣਾ ਚਾਹੀਦਾ ਹੈ। ਇਸ ਨਾਲ ਧਨ ਲਾਭ ਹੁੰਦਾ ਹੈ।
PunjabKesari

— ਘਰ 'ਚ ਮਨੀ ਪਲਾਂਟ ਲਗਾਓ
ਮਨੀ ਪਲਾਂਟ ਲਗਾਉਣ ਨਾਲ ਘਰ 'ਚ ਸਾਕਾਰਾਤਮਕ ਊਰਜਾ ਆਉਂਦੀ ਹੈ, ਜਿਸ ਨਾਲ ਧਨ ਲਾਭ ਹੋਣ ਦੇ ਨਾਲ-ਨਾਲ ਘਰ 'ਚ ਸੁੱਖ-ਸਮਰਿੱਧੀ ਵੀ ਬਣੀ ਰਹਿੰਦੀ ਹੈ। ਇਸ ਪੌਦੇ ਨੂੰ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਓ।

PunjabKesari

— ਘਰ ਦੇ ਕੋਨਿਆਂ 'ਚ ਨਮਕ ਰੱਖੋ 
ਕੱਚ ਦੇ ਜਾਰ 'ਚ ਨਮਕ ਅਤੇ ਲੌਂਗ ਪਾ ਲਓ। ਫਿਰ ਸਵੇਰੇ ਉੱਠ ਕੇ ਇਸ ਨੂੰ ਘਰ ਦੇ ਚਾਰਾਂ ਕੋਨਿਆਂ 'ਚ ਰੱਖੋ। ਵਾਸਤੂ ਮਾਹਿਰਾਂ ਮੁਤਾਬਕ ਇਸ ਨਾਲ ਘਰ 'ਚ ਸੁੱਖ-ਸਮਰਿੱਧੀ ਅਤੇ ਪੈਸਾ ਆਉਂਦਾ ਹੈ।
PunjabKesari

— ਕੱਛੂਆ ਅਤੇ ਮੱਛੀ 
ਪੈਸਿਆਂ ਦੀ ਕਿੱਲਤ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਧਾਤੂ ਨਾਲ ਬਣਿਆ ਕੱਛੂਆ ਅਤੇ ਮੱਛੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ।

PunjabKesari

 

    Dharm ,ਧਰਮ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ