ਵਿਦਿਆਰਥੀਅਾਂ ਤੋਂ ਦਾਤਰ ਮਾਰ ਕੇ ਮੋਟਰਸਾਈਕਲ ਖੋਹਿਆ

ਨਵਾਂਸ਼ਹਿਰ-ਰਾਹੋਂ ਰੋਡ ’ਤੇ ਪਿੰਡ ਬੇਗਮਪੁਰ ਦੇ ਕੋਲ ਸ਼ੁਕਰਵਾਰ ਸਵੇਰ ਇਕ ਮੋਟਰਸਾਈਕਲ ’ਤੇ ਸਵਾਰ 2 ਨਕਾਬਪੋਸ਼ਾਂ ਨੇ ਸਕੂਲ ਜਾ ਰਹੇ ਵਿਦਿਆਰਥੀਅਾਂ ਤੋਂ  ਮੋਟਰਸਾਈਕਲ ਖੋਹ ਲਿਆ।...

ਨਵਾਂਸ਼ਹਿਰ,(ਮਨੋਰੰਜਨ)- ਨਵਾਂਸ਼ਹਿਰ-ਰਾਹੋਂ ਰੋਡ ’ਤੇ ਪਿੰਡ ਬੇਗਮਪੁਰ ਦੇ ਕੋਲ ਸ਼ੁਕਰਵਾਰ ਸਵੇਰ ਇਕ ਮੋਟਰਸਾਈਕਲ ’ਤੇ ਸਵਾਰ 2 ਨਕਾਬਪੋਸ਼ਾਂ ਨੇ ਸਕੂਲ ਜਾ ਰਹੇ ਵਿਦਿਆਰਥੀਅਾਂ ਤੋਂ  ਮੋਟਰਸਾਈਕਲ ਖੋਹ ਲਿਆ। ਪੁਲਸ ਨੇ ਅਣਪਛਾਤੇ ਲੁਟੇਰਿਅਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 ਪਿੰਡ ਕਾਹਲੋਂ ਨਿਵਾਸੀ ਮਨਕਰਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ 11ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ’ਚ ਪਡ਼੍ਹਦਾ ਹੈ। ਸ਼ੁਕਰਵਾਰ ਸਵੇਰ ਉਹ ਆਪਣੇ ਦੋਸਤ ਰੋਹਿਤ ਚੋਪਡ਼ਾ ਦੇ ਨਾਲ ਨਵਾਂਸ਼ਹਿਰ ਸਕੂਲ ਪਡ਼੍ਹਨ ਆ ਰਿਹਾ ਸੀ। ਜਿਵੇਂ ਹੀ ਉਹ ਬੇਗਮਪੁਰ ਸਰੀਨ ਪੈਟਰੋਲ ਪੰਪ ਦੇ ਕੋਲ ਪਹੁੰਚੇ ਤਾਂ ਪਿੱਛੋਂ ਮੂੰਹ ਢਕ ਕੇ  ਨੌਜਵਾਨ ਸਪੈਂਲਡਰ ਮੋਟਰਸਾਈਕਲ ’ਤੇ ਆਏ ਜਿਨ੍ਹਾਂ ਪਿੱਛੇ ਬੈਠੇ ਉਸ ਦੇ ਦੋਸਤ  ਦਾ ਬੈਗ ਖੋਹ ਕੇ ਉਨ੍ਹਾਂ ਨੂੰ ਰੁਕਣ ਦੇ ਲਈ ਕਿਹਾ। 
ਇਕ ਲੁਟੇਰੇ ਨੇ ਦਾਤਰ ਨਾਲ ਉਸ ’ਤੇ ਵਾਰ ਕਰ ਦਿੱਤਾ।  ਉਹ ਮੋਟਰਸਾਈਕਲ ਤੋਂ ਡਿੱਗ ਗਏ ਤੇ ਦੋਵੇਂ ਲੁਟੇਰੇ ਉਸ ਦਾ ਮੋਟਰਸਾਈਕਲ ਲੈ ਕੇ ਨਵਾਂਸ਼ਹਿਰ ਦੇ ਵੱਲ ਫਰਾਰ ਹੋ ਗਏ।  ਪੁਲਸ ਨੇ ਸਾਰੇ ਸ਼ਹਿਰ ’ਚ ਨਾਕਾਬੰਦੀ ਕਰ ਕੇ ਲੁਟੇਰਿਅਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

    ਵਿਦਿਆਰਥੀਅਾਂ,ਮੋਟਰਸਾਈਕਲ,droppings,school
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ