ਦਹੀਂ ਚੋਰ ਨੂੰ ਲੱਭਣ ਲਈ ਪੁਲਸ ਨੇ ਕੀਤਾ 6 ਲੋਕਾਂ ਦਾ ਡੀ. ਐੱਨ. ਏ.

ਤਾਇਵਾਨ ਦੀ ਪੁਲਸ ਨੇ ਦਹੀਂ ਚੋਰੀ ਕਰਨ ਵਾਲੇ ਨੂੰ ਫੜਨ ਲਈ ਬਹੁਤ ਭੱਜ-ਦੌੜ ਕੀਤੀ। ਇਕ ਵਿਦਿਆਰਥਣ ਨੇ....

ਤਾਇਪੇ(ਏਜੰਸੀ)— ਤਾਇਵਾਨ ਦੀ ਪੁਲਸ ਨੇ ਦਹੀਂ ਚੋਰੀ ਕਰਨ ਵਾਲੇ ਨੂੰ ਫੜਨ ਲਈ ਬਹੁਤ ਭੱਜ-ਦੌੜ ਕੀਤੀ। ਇਕ ਵਿਦਿਆਰਥਣ ਨੇ ਫਰਿੱਜ 'ਚੋਂ ਚੋਰੀ ਹੋਏ ਦਹੀਂ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ,ਜਿਸ ਦੇ ਬਾਅਦ ਪੁਲਸ ਨੂੰ ਦਹੀਂ ਚੋਰ ਫੜਨ ਲਈ ਫਿੰਗਰ ਪ੍ਰਿੰਟਸ ਤੋਂ ਲੈ ਕੇ ਡੀ.ਐੱਨ.ਏ. ਤਕ ਜਾਂਚ ਕਰਨੇ ਪਏ। ਹਾਲਾਂਕਿ ਪੁਲਸ ਦੀ ਇਹ ਕਾਰਵਾਈ ਲੋਕਾਂ ਨੂੰ ਪਸੰਦ ਨਹੀਂ ਆਈ ਅਤੇ ਲੋਕਾਂ ਨੇ ਇਸ ਮਹਿੰਗੀ ਜਾਂਚ ਲਈ ਪੁਲਸ ਦੀ ਨਿੰਦਾ ਕੀਤੀ ਹੈ।
ਇਹ ਹੈ ਪੂਰਾ ਮਾਮਲਾ— 
ਸਟੂਡੈਂਟਸ ਹੋਮ 'ਚ ਰਹਿਣ ਵਾਲੀ ਇਕ ਵਿਦਿਆਰਥਣ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਦਹੀਂ ਚੋਰੀ ਹੋ ਗਿਆ ਹੈ। ਜਦ ਉਸ ਨਾਲ ਰਹਿਣ ਵਾਲੇ ਹੋਰ 5 ਵਿਦਿਆਰਥੀਆਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਚੋਰੀ ਨਹੀਂ ਕੀਤੀ। ਦਹੀਂ ਚੋਰੀ ਕਰਨ ਦੀ ਘਟਨਾ ਤੋਂ ਨਾਰਾਜ਼ ਔਰਤ ਨੇ ਤਾਇਪੇ ਪੁਲਸ ਕੋਲ ਕੇਸ ਦਰਜ ਕਰਵਾਇਆ। ਘਟਨਾ ਤੋਂ ਨਾਰਾਜ਼ ਮਹਿਲਾ ਨੇ ਤਾਇਪੇ ਪੁਲਸ ਕੋਲ ਕੇਸ ਦਰਜ ਕਰਵਾਇਆ। ਸਥਾਨਕ ਲੋਕਾਂ ਨੇ ਕਿਹਾ ਕਿ ਮਾਮੂਲੀ ਜਿਹੀ ਚੋਰੀ ਲਈ ਮਹਿੰਗੀ ਜਾਂਚ ਕਰਵਾਉਣਾ ਬੇਵਕੂਫੀ ਭਰਿਆ ਕੰਮ ਹੈ।
ਪੁਲਸ ਨੇ ਪਹਿਲਾਂ ਸਾਰਿਆਂ ਦੇ ਫਿੰਗਰ ਪ੍ਰਿੰਟਸ ਲਏ ਪਰ ਇਸ ਨਾਲ ਗੱਲ ਨਾ ਬਣੀ ਤਾਂ ਉਨ੍ਹਾਂ ਨੇ ਡੀ.ਐੱਨ.ਏ. ਜਾਂਚ 'ਚ 42 ਹਜ਼ਾਰ ਤੋਂ ਵਧੇਰੇ ਪੈਸੇ ਖਰਚ ਕੀਤੇ ਜਦ ਕਿ ਦਹੀਂ ਦਾ ਮੁੱਲ ਸਿਰਫ 137 ਰੁਪਏ ਭਾਵ (1.92 ਡਾਲਰ) ਦੇ ਬਰਾਬਰ ਹੀ ਹੈ। ਫਿਲਹਾਲ ਚੋਰ ਫੜੇ ਜਾਣ ਦੀ ਕੋਈ ਖਬਰ ਨਹੀਂ ਮਿਲੀ।

  • thieves
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ