ਕਰੀਨਾ ਦੇ ਲਾਡਲੇ ਨੂੰ ਜਨਮਦਿਨ ਤੋਂ ਪਹਿਲਾਂ ਮਿਲੀ ਲੈਂਬੋਰਗਿੰਨੀ ਕਾਰ, ਵੀਡੀਓ ਵਾਇਰਲ

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਕਿੱਡ ਤੈਮੂਰ ਅਲੀ ਖ਼ਾਨ ਆਪਣੀ ਕਿਊਟਨੈੱਸ ਕਾਰਨ ਹਮੇਸ਼ਾ ਸੁਰਖੀਆਂ...

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਕਿੱਡ ਤੈਮੂਰ ਅਲੀ ਖ਼ਾਨ ਆਪਣੀ ਕਿਊਟਨੈੱਸ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। 20 ਦਸੰਬਰ ਨੂੰ ਕਰੀਨਾ ਦਾ ਲਾਡਲਾ ਤੈਮੂਰ ਦੋ ਸਾਲ ਦਾ ਹੋ ਜਾਵੇਗਾ। ਜਨਮਦਿਨ ਦੇ ਜਸ਼ਨ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ।

 

 
 
 
 
 
 
 
 
 
 
 
 
 
 

Birthday presents for #taimuralikhan

A post shared by Viral Bhayani (@viralbhayani) on Dec 7, 2018 at 4:42am PST

ਬੀਤੀ ਸ਼ਾਮ ਵੀ ਕਰੀਨਾ-ਸੈਫ ਨੇ ਆਪਣੇ ਘਰ ਪ੍ਰੀ-ਬਰਥਡੇ ਪਾਰਟੀ ਕੀਤੀ। ਇਸ ਪਾਰਟੀ 'ਚ ਤੈਮੂਰ ਦੇ ਚਾਹੁਣ ਵਾਲਿਆਂ ਨੇ ਤੈਮੂਰ ਕਾਫੀ ਤੋਹਫੇ ਦਿੱਤੇ। ਇਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਸਭ ਤੋਂ ਖਾਸ ਹੈ ਤੈਮੂਰ ਨੂੰ ਮਿਲੀ ਯੈਲੋ ਕਲਰ ਦੀ ਲੈਂਬੋਰਗਿੰਨੀ ਕਾਰ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜੀ ਹਾਂ, ਦੋ ਸਾਲ ਦੇ ਹੋਣ ਵਾਲੇ ਛੋਟੇ ਨਵਾਬ ਨੂੰ ਛੋਟੀ ਜਿਹੀ ਲੈਂਬੋਰਗਿੰਨੀ ਮਿਲੀ ਹੈ ਜਿਸ ਨੂੰ ਨੀਲੇ ਗੁਬਾਰਿਆਂ ਨਾਲ ਸਜਾਇਆ ਗਿਆ।

 

 

 
 
 
 
 
 
 
 
 
 
 
 
 
 

That's a beautifully decorated car for the Prince. #taimuralikhan bday bash

A post shared by Viral Bhayani (@viralbhayani) on Dec 7, 2018 at 3:49am PST

  • birthday
  • Kareena
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ