ਇਨਸਾਫ ਮਾਰਚ ''ਤੇ ਬਾਜਵਾ ਦਾ ਖਹਿਰਾ ਨੂੰ ਸਵਾਲ (ਵੀਡੀਓ)

ਸੁਖਪਾਲ ਖਹਿਰਾ ਵੱਲੋਂ ਸ਼ੁਰੂ ਕੀਤੇ ਇਨਸਾਫ ਮਾਰਚ ''''ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਵਾਲ...

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸੁਖਪਾਲ ਖਹਿਰਾ ਵੱਲੋਂ ਸ਼ੁਰੂ ਕੀਤੇ ਇਨਸਾਫ ਮਾਰਚ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਵਾਲ ਚੁੱਕੇ ਹਨ। ਬਾਜਵਾ ਦਾ ਕਹਿਣਾ ਹੈ ਕਿ ਬਰਗਾੜੀ ਮੋਰਚਾ ਤਾਂ ਇਨਸਾਫ ਦੇਣ 'ਤੇ ਚੁੱਕਿਆ ਜਾ ਰਿਹਾ ਹੈ ਅਤੇ ਫਿਰ ਖਹਿਰਾ ਕਿਸ ਲਈ ਇਨਸਾਫ ਮੰਗ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖਹਿਰਾ ਲੀਡਰ ਤਾਂ ਦੁਆਬੇ ਦੇ ਹਨ, ਫਿਰ ਹਰ ਰੈਲੀ ਅਤੇ ਮਾਰਚ ਮਾਲਵੇ 'ਚ ਹੀ ਕਿਉਂ ਕਰ ਰਹੇ ਹਨ। 
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਇਨਸਾਫ ਮਾਰਚ 'ਤੇ ਚੁੱਕੇ ਗਏ ਸਵਾਲਾਂ 'ਤੇ ਸੁਖਪਾਲ ਖਹਿਰਾ ਦਾ ਕੀ ਪ੍ਰਤੀਕਰਮ ਆਉਂਦਾ ਹੈ ਇਹ ਦੇਖਣਾ ਹੋਵੇਗਾ। ਦੱਸਣਯੋਗ ਹੈ ਕਿ 8 ਦਸੰਬਰ ਤੋਂ ਸੁਖਪਾਲ ਖਹਿਰਾ ਵਲੋਂ ਤਲਵੰਡੀ ਸਾਬੋ ਤੋਂ ਇਨਸਾਫ ਮਾਰਚ ਸ਼ੁਰੂ ਕੀਤਾ ਗਿਆ ਹੈ, ਜਿਹੜਾ 16 ਦਸੰਬਰ ਨੂੰ ਪਟਿਆਲੇ ਜਾ ਕੇ ਸਮਾਪਤ ਕੀਤਾ ਜਾਵੇਗਾ। 
 

  • Bajwa
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ