ਘਰੇਲੂ ਬਗੀਚੀ ''ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾ ਰਿਹੈ ਮਾਸਟਰ ਸੁਖਦੇਵ ਸਿੰਘ

ਮਾਸਟਰ ਸੁਖਦੇਵ ਸਿੰਘ ਨੇ ਆਪਣੀ ਘਰੇਲੂ ਬਗੀਚੀ ''''ਚ ਪੈਦਾ ਕੀਤੀ ਸਬਜ਼ੀ ਨਾਲ ਆਪਣੇ ਪਰਿਵਾਰ ਦੇ ਨਾਲ-ਨਾਲ......

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਮਾਸਟਰ ਸੁਖਦੇਵ ਸਿੰਘ ਨੇ ਆਪਣੀ ਘਰੇਲੂ ਬਗੀਚੀ 'ਚ ਪੈਦਾ ਕੀਤੀ ਸਬਜ਼ੀ ਨਾਲ ਆਪਣੇ ਪਰਿਵਾਰ ਦੇ ਨਾਲ-ਨਾਲ ਕਈ ਘਰਾਂ ਦੇ ਜੀਆਂ ਨੂੰ ਵੀ ਰਜਾ ਦਿੱਤਾ ਹੈ। ਸਿਰਫ 10 ਮਰਲੇ ਜਗ੍ਹਾ 'ਚ ਸੁਖਦੇਵ ਸਿੰਘ ਵਲੋਂ ਲਾਈਆਂ ਕਦੂਆਂ ਦੀਆਂ ਵੇਲਾਂ ਤੋਂ ਹੁਣ ਤੱਕ 10 ਕੁਇੰਟਲ ਤੋਂ ਵਧ ਕੱਦੂ ਲਾਹੇ ਜਾ ਚੁੱਕੇ ਹਨ ਅਤੇ ਕੱਦੂ ਲੱਗਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਚੰਗੀ ਕਿਸਮ ਦਾ ਹੋਣ ਕਰਕੇ ਇਹ ਕੱਦੂ 4 ਕਿਲੋ ਤੋਂ ਲੈ ਕੇ 10 ਕਿਲੋ ਤੱਕ ਆਮ ਹੀ ਹੋ ਜਾਂਦਾ ਹੈ। ਉਸ ਦੀ ਬਗੀਚੀ 'ਚ ਗੋਭੀ, ਮੂਲੀਆਂ, ਮੇਥੀ, ਧਨੀਆ, ਪੁਦੀਨਾ, ਤੋਰੀਆਂ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਲੱਗੀਆਂ ਹੋਈਆਂ ਹਨ।

ਸਰਕਾਰੀ ਸਕੂਲ ਜੰਡੋਕੇ ਵਿਖੇ ਡਰਾਇੰਗ ਅਧਿਆਪਕ ਵਜੋਂ ਕੰਮ ਕਰ ਰਹੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁਸ਼ਤੈਨੀ ਕਿੱਤਾ ਸਬਜ਼ੀਆਂ ਦੀ ਪੈਦਾਵਾਰ ਕਰਨਾ ਹੈ। ਉਹ ਆਪਣੇ ਪਿੰਡ ਮਾਨ ਸਿੰਘ ਵਾਲਾ ਵਿਖੇ ਆਪਣੀ ਪਰਿਵਾਰਕ ਕਰੀਬ 10 ਕਿਲੇ ਜ਼ਮੀਨ 'ਚ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਪਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਸਿਲਸਿਲੇ 'ਚ ਉਸ ਨੇ ਆਪਣੀ ਰਿਹਾਇਸ਼ ਬੂੜਾ ਗੁੱਜਰ ਰੋਡ ਵਿਖੇ ਰੱਖੀ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ ਉਗਾਉਣ ਲਈ ਚੰਗੇ ਬੀਜਾਂ ਦੇ ਨਾਲ-ਨਾਲ ਤਕਨੀਕ ਦੀ ਵੀ ਜ਼ਰੂਰਤ ਹੁੰਦੀ ਹੈ। ਉਹ ਘੱਟ ਪਾਣੀ ਅਤੇ ਯੂਰੀਏ ਤੋਂ ਬਿਨਾਂ ਹੀ ਸਾਰੀਆਂ ਸਬਜ਼ੀਆਂ ਦੀ ਪੈਦਾਵਾਰ ਕਰ ਰਹੇ ਹਨ। ਉਨ੍ਹਾਂ ਨੇ ਨੈੱਟ ਰਾਹੀਂ ਵੀ ਕੁਝ ਵਿਦੇਸ਼ੀ ਕਿਸਮ ਦੀਆਂ ਸਬਜ਼ੀਆਂ ਆਪਣੀ ਬਗੀਚੀ 'ਚ ਉਗਾਈਆਂ ਹਨ, ਜੋ ਚੰਗੀ ਪੈਦਾਵਾਰ ਦੇ ਰਹੀਆਂ ਹਨ। ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਬਗੀਚੀ ਦੀ ਸਾਂਭ-ਸੰਭਾਲ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਜੰਗੀਰ ਸਿੰਘ ਨੰਬਰਦਾਰ, ਪਤਨੀ ਰਾਜਵੀਰ ਕੌਰ ਤੇ ਬੱਚੇ ਸਾਹਿਲ ਤੇ ਮੋਹਿਤ ਵੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਦੱਸ ਦੇਈਏ ਕਿ ਆਲੇ-ਦੁਆਲੇ ਦੇ ਖੇਤਰ 'ਚ ਸੁਖਦੇਵ ਸਿੰਘ ਦੀ ਬਗੀਚੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

  • Sukhdev Singh
  • home garden
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ