ਸ਼ੂਗਰ ਮਿੱਲ ਸੁਆਹ ਦਾ ਮਾਮਲਾ, ਜਲਦ ਹੱਲ ਕਰਨ ਲਈ ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ

ਨਗਰ ਕੌਂਸਲ ਨਵਾਂਸ਼ਹਿਰ ਦੀ ਮੀਟਿੰਗ ਦਾ ਆਯੋਜਨ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਮੀਟਿੰਗ ਵਿਚ ਨਿਰਮਾਣ ਅਧੀਨ ਬਿਲਡਿੰਗਾਂ ਦਾ ਮਲਬਾ ਸਡ਼ਕ ’ਤੇ....

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)– ਨਗਰ ਕੌਂਸਲ ਨਵਾਂਸ਼ਹਿਰ ਦੀ ਮੀਟਿੰਗ ਦਾ ਆਯੋਜਨ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਮੀਟਿੰਗ ਵਿਚ ਨਿਰਮਾਣ ਅਧੀਨ ਬਿਲਡਿੰਗਾਂ ਦਾ ਮਲਬਾ ਸਡ਼ਕ ’ਤੇ ਸੁੱਟਣ ਵਾਲਿਅਾਂ ’ਤੇ ਸੀ.ਐਂਡ ਡੀ. ਬੇਸਟਮੈਂਟ ਰੂਲ 2016 ਤਹਿਤ ਅਤੇ ਖੁੱਲ੍ਹੇ ’ਚ  ਪਖਾਨਾ ਜਾਣ ਵਾਲਿਅਾਂ ਖਿਲਾਫ ਜੁਰਮਾਨੇ ਲਾਉਣ ਦੇ ਮਤੇ ਪਾਸ ਕੀਤੇ ਗਏ। ਮੀਟਿੰਗ ’ਚ ਸ਼ੂਗਰ ਮਿੱਲ ਤੋਂ ਨਿਕਲਣ ਵਾਲੀ ਸੁਆਹ ਅਤੇ ਕੌਂਸਲ ਦਫਤਰ ਨੂੰ ਕੁਰਸੀਅਾਂ ਸਪਲਾਈ ਕਰਨ ਵਾਲੇ ਸਪਲਾਇਰ ਦੇ ਕਰੀਬ 4 ਸਾਲ ਤੋਂ ਲਟਕੇ ਲਗਭਗ 2 ਲੱਖ ਰੁਪਏ ਦੇ ਬਿੱਲ ਵੀ ਚਰਚਾ ਦਾ ਵਿਸ਼ਾ ਰਹੇ। 
   ਇਸ ਮੌਕੇ  ਕੌਂਸਲਰ ਬਲਵੀਰ ਸਿੰਘ, ਮਹਿੰਦਰ ਸਿੰਘ, ਪਰਮ ਸਿੰਘ ਖਾਲਸਾ, ਮੱਖਣ ਸਿੰਘ ਗਰੇਵਾਲ, ਜਸਵਿੰਦਰ ਸਿੰਘ ਜੱਸਾ, ਜਿੰਦਰਜੀਤ ਕੌਰ, ਕੁਲਵੰਤ ਕੌਰ, ਵਿਨੋਦ ਪਿੰਕਾ, ਚੰਦਰ ਮੋਹਨ ਪਿੰਕੀ, ਡਾ. ਕਮਲ ਕੁਮਾਰ, ਅਮਿਤਾ ਗੁਲੇਰੀਆ, ਮਨਜੀਤ ਕੌਰ, ਬਲਵਿੰਦਰ ਕੌਰ, ਸੰਤੋਸ਼ ਰਾਣੀ  ਤੋਂ ਇਲਾਵਾ ਕੌਂਸਲ ਦੇ ਈ.ਓ. ਰਾਮਪ੍ਰਕਾਸ਼ ਅਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ। 
ਸਮੂਹ ਕੌਂਸਲਰਾਂ ਵਲੋਂ ਧਰਨਾ ਲਾਉਣ ਦਾ ਫੈਸਲਾ
 ਕੌਂਸਲ ਦੀ ਬੈਠਕ ’ਚ ਕੌਂਸਲਰ ਪਰਮ ਸਿੰਘ ਖਾਲਸਾ ਅਤੇ ਵਰਿੰਦਰ ਚੋਪਡ਼ਾ ਨੇ ਸ਼ਹਿਰ ਵਿਚ ਮਿੱਲ ਤੋਂ ਨਿਕਲਣ ਵਾਲੀ ਰਾਖ (ਸੁਆਹ) ਦੇ ਮੁੱਦੇ ਨੂੰ ਚੁਕਦੇ ਹੋਏ ਕਿਹਾ ਕਿ ਇਸ ਨਾਲ   ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਰਹੀਅਾਂ ਹਨ। ਕੌਂਸਲ ਪ੍ਰਧਾਨ ਲਲਿਤ ਮੋਹਨ ਨੇ ਕਿਹਾ ਕਿ ਸ਼ੂਗਰ ਮਿੱਲ ਪ੍ਰਸ਼ਾਸਨ ਨੂੰ ਐਤਵਾਰ ਤਕ ਉਕਤ ਸਮੱਸਿਆ ਦੇ ਹੱਲ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਸਮੱਸਿਆ ਹੱਲ ਨਹੀਂ ਹੋਈ ਤਾਂ ਉਨ੍ਹਾਂ ਸਣੇ ਸਮੂਹ ਕੌਂਸਲਰ ਸੋਮਵਾਰ ਨੂੰ ਮਿਲ ਦੇ ਰੋਸ ਧਰਨਾ ਲਾਉਣਗੇ। 
ਮਲਬਾ ਸੁੱਟਣ ਵਾਲਿਅਾਂ ’ਤੇ ਕੌਂਸਲ ਕਰੇਗੀ ਸਖਤ ਕਾਰਵਾਈ, 1 ਹਜ਼ਾਰ ਰੁਪਏ ਤੱਕ ਹੋਵੇਗਾ ਜੁਰਮਾਨਾ
 ਨਗਰ ਕੌਂਸਲ ਦੀ ਬੈਠਕ ’ਚ ਇਕ ਮਤਾ ਪਾਸ ਕਰ ਕੇ ਦੱਸਿਆ ਕਿ ਆਮ ਤੌਰ ’ਤੇ ਬਿਲਡਿੰਗ ਦਾ ਨਿਰਮਾਣ ਕਾਰਜ ਕਰਨ ਵਾਲੇ ਲੋਕ ਵੇਸਟ ਮਟੀਰੀਅਲ ਨੂੰ ਸਡ਼ਕ ਜਾਂ ਗਲੀ ਵਿਚ ਸੁੱਟ ਦਿੰਦੇ ਹਨ। ਕੌਂਸਲ ਨੇ ਮਤਾ ਪਾਸ ਕਰ ਕੇ ਕਿਹਾ ਕਿ ਅਜਿਹਾ ਕਰਨ ਵਾਲਿਅਾਂ  ਨੂੰ 500 ਤੋਂ 1 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। 
 ਸਵੱਛਤਾ ਸਰਵੇਖਣ 2019 ਦੀ ਸਟਾਰ ਰੇਟਿੰਗ ਲਈ ਕੌਂਸਲ ਕਰੇਗੀ ਲੋਕਾਂ ਨੂੰ ਜਾਗਰੂਕ 
ਸਵੱਛਤਾ ਸਰਵੇਖਣ 2019 ਦੇ ਮੱਦੇਨਜ਼ਰ ਸਟਾਰ ਰੇਟਿੰਗ ਅਤੇ ਗਾਰਬੇਜ ਮੁਕਤ ਸਿਟੀ ਲਈ ਅਪਲਾਈ ਕਰਨ ਸਬੰਧੀ ਸ਼ਹਿਰ ਦੇ ਸਮੂਹ 19 ਵਾਰਡਾਂ ਵਿਚ ਡੋਰ ਟੂ ਡੋਰ ਕੁਲੈਕਸ਼ਨ, ਸੋਰਸ ਸੈਗਰੀਗੇਸ਼ਨ ਰਿਹਾਇਸ਼ ਅਤੇ ਗੈਰ-ਰਿਹਾਇਸ਼ ਖੇਤਰਾਂ ’ਚ ਸਫਾਈ ਆਦਿ ਦੇ ਪ੍ਰਬੰਧ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਣ ਵਾਲੇ ਖਰਚ ਸਬੰਧੀ ਮਤਾ ਪਾਸ ਕੀਤਾ ਗਿਆ। 
 ਆਊਟ ਸੋਰਸਿੰਗ ਤਹਿਤ ਕੰਮ ਕਰਨ ਵਾਲੇ ਫਾਇਰਮੈਨ ਤੇ ਡਰਾਈਵਰਾਂ ਦੀਅਾਂ ਸੇਵਾਵਾਂ ਵਧਾਉਣ ਦਾ ਮਤਾ ਪਾਸ
 ਕੌਂਸਲ ਦੀ ਮੀਟਿੰਗ ’ਚ ਆਊਟ ਸੋਰਸ ਤਹਿਤ ਕੰਮ ਕਰਨ ਵਾਲੇ 6 ਫਾਇਰਮੈਨ ਅਤੇ 2 ਡਰਾਈਵਰਾਂ ਦੀਅਾਂ ਸੇਵਾਵਾਂ ਨੂੰ ਜਾਰੀ ਰੱਖਣ ਸਬੰਧੀ ਮਤਾ ਆਮ ਸਹਿਮਤੀ ਨਾਲ ਪਾਸ ਕੀਤਾ। 

  • administration
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ