ਸਟੀਵ ਸਮਿਥ ਦੀ ਕੂਹਣੀ ''ਤੇ ਲੱਗੀ ਸੱਟ, 6 ਹਫਤੇ ਤਕ ਰਹਿਣਗੇ ਕ੍ਰਿਕਟ ਤੋਂ ਦੂਰ

ਆਸਟਰੇਲੀਆਈ ਰਾਸ਼ਟਰੀ ਟੀਮ ਤੋਂ ਇਕ ਸਾਲ ਦਾ ਬੈਨ ਝਲ ਰਹੇ ਸਟੀਵ ਸਮਿਥ ਨੂੰ ਘਰੇਲੂ ਕ੍ਰਿਕਟ ਦੇ ਦੌਰਾਨ ਕੂਹਣੀ ''''ਤੇ...

ਪਰਥ— ਆਸਟਰੇਲੀਆਈ ਰਾਸ਼ਟਰੀ ਟੀਮ ਤੋਂ ਇਕ ਸਾਲ ਦਾ ਬੈਨ ਝਲ ਰਹੇ ਸਟੀਵ ਸਮਿਥ ਨੂੰ ਘਰੇਲੂ ਕ੍ਰਿਕਟ ਦੇ ਦੌਰਾਨ ਕੂਹਣੀ 'ਤੇ ਸੱਟ ਲੱਗ ਗਈ ਹੈ। ਉਨ੍ਹਾਂ ਨੂੰ ਹੁਣ ਕੂਹਣੀ ਦੀ ਸਰਜਰੀ ਕਰਾਉਣੀ ਹੋਵੇਗੀ ਜਿਸ ਨਾਲ ਉਹ ਘੱਟੋ-ਘੱਟ 6 ਹਫਤਿਆਂ ਤਕ ਕ੍ਰਿਕਟ ਤੋਂ ਦੂਰ ਰਹਿਣਗੇ। ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਕੋਮਿਲਾ ਵਿਕਟੋਰੀਅਨ ਵੱਲੋਂ 2 ਮੈਚ ਖੇਡ ਚੁੱਕੇ ਸਟੀਵ ਸਮਿਥ ਅਜੇ ਤਕ ਆਪਣਾ ਪ੍ਰਭਾਵ ਨਹੀਂ ਛੱਡ ਸਕੇ ਹਨ।

ਪਹਿਲੇ ਮੈਚ 'ਚ 16 ਦੌੜਾਂ ਤਾਂ ਦੂਜੇ ਮੈਚ 'ਚ ਸਿਫਰ 'ਤੇ ਆਊਟ ਹੋ ਗਏ। ਸਮਿਥ ਦੇ ਸੱਟ ਦਾ ਸ਼ਿਕਾਰ ਹੋਣ ਨਾਲ ਵਿਸ਼ਵ ਕੱਪ 'ਚ ਉਨ੍ਹਾਂ ਦੇ ਖੇਡਣ ਦੀਆਂ ਉਮੀਦਾਂ 'ਤੇ ਵੀ ਸੰਕਟ ਦੇ ਬੱਦਲ ਆਉਣ ਲੱਗੇ ਹਨ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ 'ਚ ਗੇਂਦ ਨਾਲ ਛੇੜਛਾੜ ਦੇ ਦੋਸ਼ 'ਚ ਸਟੀਵਨ ਸਮਿਥ ਤੋਂ ਇਲਾਵਾ ਆਸਟਰੇਲੀਆਈ ਟੀਮ ਦੇ ਓਪਨਰ ਡੇਵਿਡ ਵਾਰਨਰ 'ਤੇ ਇਕ ਸਾਲ ਦਾ ਬੈਨ ਲੱਗਾ ਸੀ। ਇਨ੍ਹਾਂ ਦੋਹਾਂ ਤੋਂ ਇਲਾਵਾ ਬੇਨਕ੍ਰਾਫਟ ਵੀ 9 ਮਹੀਨਿਆਂ ਦੀ ਸਜ਼ਾ ਭੁਗਤ ਚੁੱਕੇ ਹਨ।

  • Smith
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ