2 ਤਿਮਾਹੀਆਂ ਬਾਅਦ ਮੁਨਾਫੇ ''ਚ ਪਰਤੀ ਸਪਾਈਸਜੈੱਟ

ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ 2 ਤਿਮਾਹੀਆਂ ''''ਚ ..

ਗੁਰੂਗਰਾਮ-ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ 2 ਤਿਮਾਹੀਆਂ 'ਚ ਨੁਕਸਾਨ  ਚੁੱਕਣ  ਤੋਂ ਬਾਅਦ ਪਿਛਲੇ 31 ਦਸੰਬਰ ਨੂੰ ਖਤਮ ਤਿਮਾਹੀ 'ਚ ਮੁਨਾਫੇ 'ਚ ਪਰਤਣ 'ਚ ਸਫਲ ਰਹੀ।  ਕੰਪਨੀ ਵਲੋਂ ਜਾਰੀ ਵਿੱਤੀ ਨਤੀਜਿਆਂ  ਅਨੁਸਾਰ ਤਿਮਾਹੀ  ਦੌਰਾਨ ਉਸ ਨੇ 55.07 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਹੈ।  ਹਾਲਾਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ  ਦੇ 241.13 ਕਰੋੜ ਰੁਪਏ ਦੇ ਮੁਕਾਬਲੇ ਉਸ ਦਾ ਮੁਨਾਫਾ 77.16 ਫੀਸਦੀ ਘੱਟ ਹੋਇਆ ਹੈ।  ਅਜਿਹਾ ਮੁੱਖ ਰੂਪ ਨਾਲ ਜਹਾਜ਼ ਈਂਧਨ ਤੇ ਜਹਾਜ਼ਾਂ  ਦੇ ਪਟੇ ਦੀ ਲਾਗਤ ਵਧਣ ਦੀ ਵਜ੍ਹਾ ਨਾਲ ਹੋਇਆ।  ਨਤੀਜਿਆਂ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸਪਾਈਸਜੈੱਟ  ਦੇ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ ਜਹਾਜ਼ ਈਂਧਨ ਤੇ ਐਕਸਚੇਂਜ ਦਰ  ਕਾਰਨ ਲਾਗਤ 'ਚ ਭਾਰੀ ਵਾਧੇ  ਦੇ ਬਾਵਜੂਦ ਕੰਪਨੀ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਹੈ।  ਇਸ ਦਾ ਸਿਹਰਾ ਮਾਲੀਆ ਵਧਾਉਣ ਤੇ ਲਾਗਤ ਘੱਟ ਕਰਨ  ਦੇ ਸਾਡੀਆਂ ਚੰਗੀਆਂ ਕੋਸ਼ਿਸ਼ਾਂ ਤੇ ਮੁਸਾਫਰਾਂ  ਦੇ ਦ੍ਰਿੜ੍ਹ ਵਿਸ਼ਵਾਸ ਨੂੰ ਜਾਂਦਾ ਹੈ।  ਇਸ ਤੋਂ ਪਹਿਲਾਂ ਵਿੱਤੀ ਸਾਲ ਪਹਿਲੀ ਤਿਮਾਹੀ 'ਚ ਏਅਰਲਾਈਨਸ ਨੂੰ 3.81 ਕਰੋੜ ਤੇ ਦੂਜੀ ਤਿਮਾਹੀ 'ਚ 38.94 ਕਰੋੜ ਰੁਪਏ ਦਾ ਨੁਕਸਾਨ  ਚੁੱਕਣਾ ਪਿਆ ਸੀ।

  • SpiceJet
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ