ਸਮਾਜਿਕ ਬੁਰਾਈਆਂ ਤੇ ਐਜੂਕੇਸ਼ਨ ਸਿਸਟਮ ''ਤੇ ਸੱਟ ਮਾਰਦੀ ਹੈ ਫਿਲਮ ''ਸੰਨ ਆਫ ਮਨਜੀਤ ਸਿੰਘ''

ਫਿਲਮ ਪਿਓ-ਪੁੱਤ ਦੇ ਰਿਸ਼ਤੇ ''''ਤੇ ਆਧਾਰਿਤ ਹੈ। ਜਿਸ ''''ਚ ਸਮਾਜਿਕ ਬੁਰਾਈਆਂ ਤੇ ਐਜੂਕੇਸ਼ਨ ਸਿਸਟਮ ਨੂੰ ਠੀਕ ਕਰਨ ਦੀ ਲੋੜ ਬਾਰੇ ਦੱਸਿਆ ਗਿਆ ਹੈ। ਇਸ ਫਿਲਮ ਰਾਹੀਂ ਅਜਿਹੇ ਐਜੂਕੇਸ਼ਨ...

ਫਿਲਮ :ਸੰਨ ਆਫ ਮਨਜੀਤ ਸਿੰਘ
ਸਟਾਰਕਾਸਟ :ਗੁਰਪ੍ਰੀਤ ਗੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ, ਮਲਕੀਤ ਰੌਣੀ, ਦਮਨਪ੍ਰੀਤ ਸਿੰਘ, ਦੀਪ ਮਨਦੀਪ, ਜਪਜੀ ਖਹਿਰਾ ਤੇ ਤਾਨੀਆ
ਡਾਇਰੈਕਟਰ :ਵਿਕਰਮ ਗਰੋਵਰ
ਪ੍ਰੋਡਿਊਸਰ : ਕਪਿਲ ਸ਼ਰਮਾ ਤੇ ਸੁਮੀਤ ਸਿੰਘ
ਸਕ੍ਰੀਨਪਲੇਅ :ਧੀਰਜ ਰਤਨ
ਸਮਾਂ ਹੱਦ : 2 ਘੰਟੇ 22 ਮਿੰਟ

ਕਹਾਣੀ
ਫਿਲਮ ਪਿਓ-ਪੁੱਤ ਦੇ ਰਿਸ਼ਤੇ 'ਤੇ ਆਧਾਰਿਤ ਹੈ। ਜਿਸ 'ਚ ਸਮਾਜਿਕ ਬੁਰਾਈਆਂ ਤੇ ਐਜੂਕੇਸ਼ਨ ਸਿਸਟਮ ਨੂੰ ਠੀਕ ਕਰਨ ਦੀ ਲੋੜ ਬਾਰੇ ਦੱਸਿਆ ਗਿਆ ਹੈ। ਇਸ ਫਿਲਮ ਰਾਹੀਂ ਅਜਿਹੇ ਐਜੂਕੇਸ਼ਨ ਸਿਸਟਮ ਦੀ ਮੰਗ ਕੀਤੀ ਗਈ ਹੈ, ਜਿਸ 'ਚ ਬੱਚਿਆਂ ਨੂੰ ਹਰ ਚੀਜ਼ ਕਰਨ ਨੂੰ ਮਿਲੇ। ਪੜ੍ਹਾਈ ਦੇ ਬੋਝ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ ਤੇ ਆਪਣੇ ਸ਼ੌਕ ਤੇ ਹੁਨਰ ਨੂੰ ਨਿਖਾਰਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਭਵਿੱਖ 'ਚ ਕੁਝ ਵੱਖਰਾ ਕਰਨ ਦੀ ਸੋਚ ਰੱਖ ਸਕਣ।

ਡਾਇਰੈਕਸ਼ਨ
ਡਾਇਰੈਕਸ਼ਨ ਪੱਖੋਂ ਫਿਲਮ ਮਜ਼ਬੂਤ ਹੈ। ਇਸ 'ਚ ਦਿਖਾਏ ਗਏ ਛੋਟੇ-ਛੋਟੇ ਸੀਨਜ਼ ਨੂੰ ਵੀ ਖੂਬਸੂਰਤੀ ਨਾਲ ਸ਼ੂਟ ਕੀਤਾ ਗਿਆ ਹੈ। ਵਿਕਰਮ ਗਰੋਵਰ ਦੀ ਬਤੌਰ ਡਾਇਰੈਕਟਰ ਭਾਵੇਂ ਇਹ ਪਹਿਲੀ ਫਿਲਮ ਹੈ ਪਰ ਉਹ 'ਚੱਕ ਦੇ ਫੱਟੇ' ਫਿਲਮ ਤੋਂ ਇੰਡਸਟਰੀ ਨਾਲ ਜੁੜੇ ਹੋਏ ਹਨ ਤੇ ਗੁਰਪ੍ਰੀਤ ਘੁੱਗੀ ਦੀਆਂ ਕਈ ਵੀ. ਸੀ. ਡੀਜ਼ ਵੀ ਡਾਇਰੈਕਟ ਕਰ ਚੁੱਕੇ ਹਨ। ਵਿਕਰਮ ਗਰੋਵਰ ਦੀ ਮਿਹਨਤ ਪਰਦੇ 'ਤੇ ਸਾਫ ਨਜ਼ਰ ਆਉਂਦੀ ਹੈ, ਜਿਹੜੀ ਤੁਹਾਨੂੰ ਨਿਰਾਸ਼ ਨਹੀਂ ਕਰੇਗੀ।

ਐਕਟਿੰਗ
ਗੁਰਪ੍ਰੀਤ ਘੁੱਗੀ ਤੋਂ ਜਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ, ਉਹ ਉਨ੍ਹਾਂ ਉਮੀਦਾਂ 'ਤੇ ਖਰੇ ਉਤਰੇ ਹਨ। ਗੁਰਪ੍ਰੀਤ ਘੁੱਗੀ ਦੇ ਨਾਲ ਦਮਨਪ੍ਰੀਤ ਸਿੰਘ ਨੇ ਅਦਾਕਾਰੀ 'ਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਹੈ। ਫਿਲਮ ਦੇਖ ਕੇ ਤੁਹਾਨੂੰ ਇੰਝ ਲੱਗੇਗਾ ਜਿਵੇਂ ਗੁਰਪ੍ਰੀਤ ਘੁੱਗੀ ਤੇ ਦਮਨਪ੍ਰੀਤ ਸਿੰਘ ਅਸਲ ਜ਼ਿੰਦਗੀ 'ਚ ਪਿਓ-ਪੁੱਤ ਹਨ। ਇਨ੍ਹਾਂ ਤੋਂ ਇਲਾਵਾ ਤਾਨੀਆ ਦਾ ਰੋਲ ਵੀ ਵਧੀਆ ਹੈ, ਜਿਸ ਨੇ ਗੁਰਪ੍ਰੀਤ ਘੁੱਗੀ ਦੀ ਬੇਟੀ ਦਾ ਰੋਲ ਨਿਭਾਇਆ ਹੈ। ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ ਤੇ ਮਲਕੀਤ ਰੌਣੀ ਆਪਣੇ ਕਿਰਦਾਰਾਂ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਾਕੀ ਸਟਾਰ ਕਾਸਟ ਨੇ ਵੀ ਚੰਗਾ ਕੰਮ ਕੀਤਾ ਹੈ।

ਸੰਗੀਤ
ਫਿਲਮ 'ਚ ਕੁਲ ਤਿੰਨ ਗੀਤ ਹਨ। ਇਨ੍ਹਾਂ 'ਚੋਂ ਦੋ ਗੀਤ ਉਤਸ਼ਾਹਿਤ ਕਰਨ ਵਾਲੇ ਹਨ ਤੇ ਇਕ ਆਈਟਮ ਨੰਬਰ। ਫਿਲਮ ਨੂੰ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਦਿੱਤਾ ਹੈ। ਗੀਤਾਂ ਨੂੰ ਕਲਮਬੱਧ ਗੁਰਪ੍ਰੀਤ ਘੁੱਗੀ, ਦੀਪ ਪੱਡਾ ਤੇ ਸਿਧਾਂਤ ਕੌਸ਼ਲ ਨੇ ਕੀਤਾ ਹੈ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਟੈਂਸ਼ਨ ਫਰੀ ਹੋ ਕੇ ਪੜ੍ਹਾਈ ਕਰਨ ਤੇ ਆਪਣੇ ਸ਼ੌਕ ਵੀ ਨਾਲ-ਨਾਲ ਪੂਰੇ ਕਰਨ ਤਾਂ ਹਰ ਤੁਹਾਨੂੰ ਆਪਣੇ ਬੱਚਿਆਂ ਨਾਲ ਇਹ ਫਿਲਮ ਦੇਖਣੀ ਚਾਹੀਦੀ ਹੈ। ਅਸੀਂ ਇਸ ਫਿਲਮ ਨੂੰ 5 ਵਿਚੋਂ 4 ਸਟਾਰਸ ਦਿੰਦੇ ਹਾਂ।

  • Sone of Manjit Singh
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ