ਪੰਜਾਬ ਰੋਡਵੇਜ਼ ਪੈਨਸ਼ਨਰਜ਼ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ

ਅੱਜ ਸਥਾਨਕ ਸਤੀ ਲਕਸ਼ਮੀ ਦੇਵੀ ਸਮਾਧ ਪਾਰਕ ਵਿਖੇ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਕਰਮਚਾਰੀ ਯੂਨੀਅਨ ਬਟਾਲਾ ਵਲੋਂ ਅਹਿਮ ਮੀਟਿੰਗ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ....

 ਬਟਾਲਾ, (ਬੇਰੀ)- ਅੱਜ ਸਥਾਨਕ ਸਤੀ ਲਕਸ਼ਮੀ ਦੇਵੀ ਸਮਾਧ ਪਾਰਕ ਵਿਖੇ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਕਰਮਚਾਰੀ ਯੂਨੀਅਨ ਬਟਾਲਾ ਵਲੋਂ ਅਹਿਮ ਮੀਟਿੰਗ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਮੰਗਾਂ ਨੂੰ ਲੈ ਕੇ ਮੀਟਿੰਗ ਵਿਚ ਪਹੁੰਚੇ ਪੈਨਸ਼ਨਰਜ਼ ਆਗੂਆਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। 
 ®ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਉਪਰੰਤ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, 22 ਮਹੀਨਿਆਂ ਦੀਆਂ ਡੀ. ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਡੀ. ਏ. ਦਾ 50 ਫੀਸਦੀ ਬੇਸਿਕ ਪੇ ਵਿਚ ਜਮ੍ਹਾ ਕੀਤਾ ਜਾਵੇ, ਪੰਜਾਬ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ, 25 ਸਾਲ ਵਾਲੇ ਪੈਨਸ਼ਨਰਾਂ ਦਾ 33 ਸਾਲ ਦੀ ਸਰਵਿਸ ਦਾ ਲਾਭ ਦਿੱਤਾ ਜਾਵੇ ਅਤੇ ਮੈਡੀਕਲ ਬਿੱਲਾਂ ਦਾ ਭੁਗਤਾਨ ਕੀਤਾ ਜਾਵੇ। 
 ®ਇਸ ਤੋਂ ਇਲਾਵਾ ਸਟੇਟ ਵੈੱਲਫੇਅਰ ਪੈਨਸ਼ਨਰਜ਼ ਆਰਗੇਨਾਈਜ਼ੇਸ਼ਨ ਬਟਾਲਾ ਵਲੋਂ 17 ਦਸੰਬਰ ਨੂੰ ਪੈਨਸ਼ਨਰਜ਼ ਡੇ ਸ਼ੀਤਲਾ ਮੰਦਰ ਸਮਾਧ ਰੋਡ ਵਿਖੇ ਮਨਾਉਣ ਦਾ ਫੈਸਲਾ ਲਿਆ ਗਿਆ ਅਤੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗਿਣਤੀ ਵਿਚ ਸਮਾਗਮ ’ਚ ਪਹੁੰਚੋ। ਇਸ ਮੌਕੇ ਦਵਾਰਕਾ ਦਾਸ, ਮੋਹਨ ਲਾਲ, ਹਰਦੀਪ ਸਿੰਘ, ਲਖਵਿੰਦਰ ਸਿੰਘ ਰਿਆਡ਼, ਅਵਤਾਰ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ ਸਿੰਬਲ, ਤਰਸੇਮ ਲਾਲ ਪ੍ਰਧਾਨ, ਸੋਮਦੱਤ ਸ਼ਰਮਾ, ਸਵਿੰਦਰ ਸਿੰਘ  ਤੇ ਤਰਸੇਮ ਰਾਜ ਦਾਲਮ ਆਦਿ ਮੌਜੂਦ ਸਨ।

  • Punjab Roadways Pensioners Employees Union
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ