ਸੈਂਸੈਕਸ 79 ਅੰਕ ਡਿੱਗਿਆ, ਨਿਫਟੀ 10585 ਅੰਕ 'ਤੇ ਬੰਦ

ਦੀਵਲੀ ਤੋਂ ਬਾਅਦ ਪਹਿਲੇ ਦਿਨ ਸ਼ੇਅਰ ਬਜ਼ਾਰ ''''ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ 79.13 ਅੰਕਾਂ ਦੀ ਗਿਰਾਵਟ ਨਾਲ 35,158.55 ਅਤੇ ਨਿਫਟੀ 13.20 ਅੰਕਾਂ ਦੀ ਗਿਰਾਵਟ ਨਾਲ....

ਨਵੀਂ ਦਿੱਲੀ — ਦੀਵਾਲੀ ਤੋਂ ਬਾਅਦ ਸੰਮਤ 2075 ਦੇ ਪਹਿਲੇ ਦਿਨ ਸ਼ੇਅਰ ਬਜ਼ਾਰ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ 79.13 ਅੰਕਾਂ ਦੀ ਗਿਰਾਵਟ ਨਾਲ 35,158.55 ਅਤੇ ਨਿਫਟੀ 13.20 ਅੰਕਾਂ ਦੀ ਗਿਰਾਵਟ ਨਾਲ 10,585.20 'ਤੇ ਬੰਦ ਹੋਇਆ। ਰੁਪਏ ਦੀ ਮਜ਼ਬੂਤੀ ਨਾਲ ਆਈ.ਟੀ. ਸ਼ੇਅਰਾਂ ਵਿਚ ਗਿਰਾਵਟ ਰਹੀ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 199.85 ਅੰਕ ਯਾਨੀ 0.57 ਫੀਸਦੀ ਡਿੱਗ ਕੇ 35,037.83 'ਤੇ ਅਤੇ ਨਿਫਟੀ 16.30 ਅੰਕ ਯਾਨੀ 0.15 ਫੀਸਦੀ ਵਧ ਕੇ 10,614.7 ਖੁੱਲ੍ਹਿਆ ਸੀ। ਬੀ.ਐੱਸ.ਈ 'ਤੇ 1300 ਤੋਂ ਜ਼ਿਆਦਾ ਸ਼ੇਅਰਾਂ ਵਿਚ ਵਾਧਾ ਦਰਜ ਕੀਤਾ ਗਿਆ।

ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਹਲਕਾ ਵਾਧਾ

ਲਾਰਜਕੈਪ ਦੇ ਮੁਕਾਬਲੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਹਲਕਾ ਵਾਧਾ ਨਜ਼ਰ ਆ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.66 ਫੀਸਦੀ ਵਧ ਕੇ 14,994.20 ਦੇ ਪੱਧਰ 'ਤੇ ਬੰਦ ਹੋਇਆ ਜਦੋਂਕਿ ਨਿਫਟੀ ਮਿਡਕੈਪ 100 ਇੰਡੈਕਸ 1.18 ਫੀਸਦੀ ਵਧਿਆ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.58 ਫੀਸਦੀ ਚੜ੍ਹਿਆ।

ਟਾਪ ਗੇਨਰਜ਼

ਯੈਸ ਬੈਂਕ, ਏਸ਼ੀਅਨ ਪੇਂਟਸ, ਅਡਾਣੀ ਪੋਰਟਾਂ, ਸਨ ਫਾਰਮਾ, ਹੀਰੋ ਮੋਟੋਕਾਰਪ, ਮਾਰੂਤੀ, ਐਚਯੂਐਲ, ਪਾਵਰ ਗਰਿੱਡ, ਇੰਡਸਇੰਡ ਬੈਂਕ, ਐਕਸਿਸ ਬੈਂਕ, ਕੋਲ ਇੰਡੀਆ, ਐਮ ਐੱਮ ਐਮ ਅਤੇ ਐਚ.ਡੀ.ਐਫ.ਸੀ., ਟਾਟਾ ਮੋਟਰਜ਼, ਕੋਟਕ ਬੈਂਕ, ਬਜਾਜ ਆਟੋ ਅਤੇ ਐਲ ਐਂਡ ਟੀ

ਟਾਪ ਲੂਜ਼ਰਜ਼

ਭਾਰਤੀ ਏਅਰਟੈਲ, ਇਨਫੋਸਿਸ, ਟੀਸੀਐਸ, ਰਿਲਾਇੰਸ ਇੰਡਸਟਰੀਜ਼, ਐਸਬੀਆਈ, ਆਈ.ਟੀ.ਸੀ., ਐਚਡੀਐਫਸੀ ਬੈਂਕ, ਓ ਐਨ ਜੀ ਸੀ, ਵਿਪਰੋ ਅਤੇ ਆਈ ਸੀ ਆਈ ਸੀ ਆਈ ਬੈਂਕ
 

  • Nifty
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ