ਜਾਅਲੀ ਹਸਤਾਖਰ ਕਰ ਸੀਨੀਅਰ ਸਿਟੀਜ਼ਨ ਦੇ ਖਾਤੇ ''ਚੋਂ ਬੈਂਕ ਮੈਨੇਜਰ ਨੇ ਕੱਢਵਾਏ 14 ਲੱਖ

ਸੀਨੀਅਰ ਸਿਟੀਜ਼ਨ ਦੇ ਐੱਫ. ਡੀ. ਖਾਤੇ ''''ਚੋਂ ਜਾਅਲੀ ਹਸਤਾਖਰ ਕਰ ਕੇ ਬੈਂਕ ਲਿਮਿਟ ਬਣਾਉਣ ...

ਨਵਾਂਸ਼ਹਿਰ, (ਤ੍ਰਿਪਾਠੀ)— ਸੀਨੀਅਰ ਸਿਟੀਜ਼ਨ ਦੇ ਐੱਫ. ਡੀ. ਖਾਤੇ 'ਚੋਂ ਜਾਅਲੀ ਹਸਤਾਖਰ ਕਰ ਕੇ ਬੈਂਕ ਲਿਮਿਟ ਬਣਾਉਣ ਅਤੇ ਪੈਸੇ ਕੱਢਵਾਉਣ ਵਾਲੇ ਬੈਂਕ ਮੈਨੇਜ਼ਰ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਜਸਵਿੰਦਰ ਕੌਰ ਪਤਨੀ ਜਰਨੈਲ ਸਿੰਘ ਵਾਸੀ ਲਸਾੜਾ ਜ਼ਿਲਾ ਜਲੰਧਰ ਨੇ ਦੱਸਿਆ ਕਿ ਉਸ ਦੇ ਮਾਪੇ  ਸੀਨੀਅਰ ਸਿਟੀਜ਼ਨ ਹਨ, ਉਨ੍ਹਾਂ ਨੇ ਆਪਣੇ ਜੀਵਨ ਦੀ ਸਖਤ ਮਿਹਨਤ ਨਾਲ ਇਕੱਠੀ ਕੀਤੀ, 10 ਲੱਖ ਰੁਪਏ ਦੀ ਰਾਸ਼ੀ ਚੱਕਦਾਨਾ (ਨਵਾਂਸ਼ਹਿਰ) ਦੀ ਨਿੱਜੀ ਬੈਂਕ'ਚ 1 ਸਾਲ ਦੇ ਲਈ ਐੱਫ. ਡੀ. ਕਰਵਾਈ ਸੀ। ਜਿਸ ਦੀ ਮਚਿਓਰ ਹੋਣ ਦੀ ਮਿਤੀ 1 ਜਨਵਰੀ 2019 ਹੈ। 29 ਮਈ ਨੂੰ ਬੈਂਕ ਦੇ ਕਸਟਮਰ ਕੇਅਰ ਨੰਬਰ ਤੋਂ ਉਸ ਦੇ ਮਾਪਿਆਂ ਨੂੰ  ਫੋਨ ਆਇਆ ਕਿ ਉਨ੍ਹਾਂ ਨੇ ਬੈਂਕ ਦੀ ਜੋ ਲਿਮਿਟ ਬਣਾਈ ਹੋਈ ਹੈ ਉਸ ਦੀ ਈ.ਐੱਮ.ਆਈ. ਜਮ੍ਹਾ ਨਹੀਂ ਕਰਵਾਈ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਸਬੰਧੀ ਅਗਲੇ ਦਿਨ ਜਦੋਂ ਬੈਂਕ ਦੀ ਬ੍ਰਾਂਚ 'ਚੋਂ ਪਤਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੈਂਕ 'ਚ ਧੋਖਾਦੇਹੀ ਨਾਲ ਉਸ ਦੀ ਰਾਸ਼ੀ ਖੁਰਦ-ਬੁਰਦ ਕੀਤੀ ਗਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਨ੍ਹਾਂ ਨੇ ਉਕਤ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਦੋਸ਼ੀ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਕਤ ਸ਼ਿਕਾਇਤ ਦੀ  ਜਾਂਚ ਦੇ ਉਪਰੰਤ ਪੁਲਸ ਦੇ  ਜਾਂਚ ਅਧਿਕਾਰੀ ਨੇ ਰਿਪੋਰਟ 'ਚ ਦੱਸਿਆ ਕਿ ਬੈਂਕ ਮੈਨੇਜਰ  ਗੋਪਾਲ ਸਿੰਘ ਨੇ ਸੀਨੀਅਰ ਸਿਟੀਜ਼ਨ ਦੀ ਐੱਫ. ਡੀ. ਉੱਤੇ ਖੁਦ ਜਾਅਲੀ ਹਸਤਾਖਰ ਕਰ ਕੇ ਲਿਮਿਟ ਬਣਾ ਕੇ 14.35 ਲੱਖ ਰੁਪਏ ਦੀ ਰਾਸ਼ੀ ਬੈਂਕ ਗਾਹਕਾਂ ਦੇ ਖਾਤੇ 'ਚੋਂ ਟਰਾਂਸਫਰ ਕਰ ਕੇ ਖੁਦ ਕਢਵਾ ਲਈ ਹੈ। ਜਾਂਚ ਰਿਪੋਰਟ ਦੇ ਆਧਾਰ 'ਤੇ ਥਾਣਾ ਔੜ ਦੀ ਪੁਲਸ ਨੇ ਬੈਂਕ ਮੈਨੇਜਰ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

  • bank manager
  • Senior Citizens
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ