ਭਾਰਤ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟ ਫੋਨ ਬਜ਼ਾਰ

ਅਮਰੀਕਾ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬਜ਼ਾਰ ਬਣ ਗਿਆ ਹੈ। ਰਿਸਰਚ ਫਰਮ ਕੈਨਾਲਿਸ...

ਨਵੀਂ ਦਿੱਲੀ — ਅਮਰੀਕਾ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬਜ਼ਾਰ ਬਣ ਗਿਆ ਹੈ। ਰਿਸਰਚ ਫਰਮ ਕੈਨਾਲਿਸ ਅਨੁਸਾਰ ਜੁਲਾਈ-ਸਤੰਬਰ ਤਿਮਾਹੀ 'ਚ ਇਥੇ 4.04 ਕਰੋੜ ਸਮਾਰਟ ਫੋਨ ਦੀ ਵਿਕਰੀ ਹੋਈ, ਜਦੋਂਕਿ ਅਮਰੀਕਾ 'ਚ 4 ਕਰੋੜ ਫੋਨ ਵਿਕੇ। ਪਹਿਲੇ ਨੰਬਰ 'ਤੇ ਚੀਨ ਹੈ। ਇਥੇ ਜੁਲਾਈ ਤੋਂ ਸਤੰਬਰ ਦੌਰਾਨ ਲੋਕਾਂ ਨੇ 10.06 ਕਰੋੜ ਸਮਾਰਟ ਫੋਨ ਖਰੀਦੇ।

ਕੈਨਾਲਿਸ ਮੁਤਾਬਕ ਪਿਛਲੀ ਤਿਮਾਹੀ ਦੌਰਾਨ ਦੁਨੀਆ ਭਰ 'ਚ 34.89 ਕਰੋੜ ਸਮਾਰਟ ਫੋਨ ਵਿਕੇ। ਇਸ ਵਿਚ 7.2% ਗਿਰਾਵਟ ਆਈ ਹੈ। 10 ਵੱਡੇ ਬਜ਼ਾਰਾਂ ਵਿਚੋਂ 7 'ਚ ਵਿਕਰੀ ਘਟੀ ਹੈ ਜਦੋਂਕਿ ਇੰਡੋਨੇਸ਼ੀਆ, ਰੂਸ ਅਤੇ ਜਰਮਨੀ ਵਿਚ ਵਿਕਰੀ ਵਧੀ ਹੈ। ਇੰਡੋਨੇਸ਼ੀਆ ਵਿਚ 89 ਲੱਖ, ਰੂਸ ਵਿਚ 88 ਲੱਖ, ਜਰਮਨੀ ਵਿਚ 55 ਲੱਖ ਫੋਨ ਵਿਕੇ।

ਸਮਾਰਟਫੋਨ ਦੀ ਸਾਲਾਨਾ ਵਿਕਰੀ ਪਹਿਲੀ ਵਾਰ ਘਟੇਗੀ 

ਵੀਰਵਾਰ ਨੂੰ ਇਕ ਹੋਰ ਰਿਸਰਚ ਫਰਮ ਕਾਊਂਟਰ ਪਵਾਇੰਟ ਦੀ ਰਿਪੋਰਟ ਆਈ। ਇਸ ਦੇ ਮੁਤਾਬਕ 2018 'ਚ ਪਹਿਲੀ ਵਾਰ ਸਮਾਰਟ ਫੋਨ ਦੀ ਵਿਕਰੀ ਵਿਚ ਗਿਰਾਵਟ ਆਵੇਗੀ। ਇਸ ਸਾਲ ਇਨ੍ਹਾਂ ਦੀ ਵਿਕਰੀ 1.3% ਘਟਣ ਦਾ ਅਨੁਮਾਨ ਹੈ। ਸਮਾਰਟ ਫੋਨ ਮਾਰਕਿਟ 'ਚ ਗਿਰਾਵਟ ਦਸੰਬਰ 2017 ਦੀ ਤਿਮਾਹੀ ਤੋਂ ਸ਼ੁਰੂ ਹੋਈ ਸੀ। ਇਸ ਸਾਲ ਦਸੰਬਰ ਤਿਮਾਹੀ ਵਿਚ ਵੀ ਇਹੀ ਟ੍ਰੇਂਡ ਰਹਿਣ ਦਾ ਅਨੁਮਾਨ ਹੈ। 

ਕਾਊਂਟਰ ਪਵਾਇੰਟ ਦੇ ਰਿਸਰਚ ਡਾਇਰੈਕਟਰ ਟਾਮ ਕਾਂਗ ਨੇ ਕਿਹਾ ਕਿ ਜ਼ਿਆਦਾਤਰ ਬਜ਼ਾਰਾਂ ਵਿਚ ਡਿਮਾਂਡ ਉੱਚ ਪੱਧਰ ਤੱਕ ਪਹੁੰਚ ਗਈ ਹੈ ਪਰ ਉਥੇ ਸਿਰਫ ਰਿਪਲੇਸਮੈਂਟ ਦੀ ਡਿਮਾਂਡ ਹੈ। ਲੋਕ ਮਹਿੰਗੇ ਫੋਨ ਖਰੀਦ ਤਾਂ ਰਹੇ ਹਨ, ਪਰ ਉਨ੍ਹਾਂ ਦੀ ਰਿਸਲੇਸਮੈਂਟ ਦਾ ਸਮਾਂ ਵੀ ਵਧਦਾ ਜਾ ਰਿਹਾ ਹੈ। 

  • India
  • world
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ