ਆਉਣ ਵਾਲੀਅਾਂ ਚੋਣਾਂ ਦੀਅਾਂ ਦਿਲਚਸਪ ਗੱਲਾਂ ਵੋਟਰਾਂ ਨੂੰ ਨੁਹਾਉਣ, ਖਾਣਾ ਖੁਆਉਣ ਅਤੇ ਦਾੜ੍ਹੀ ਬਣਾਉਣ ਤਕ ਦੇ ਨਜ਼ਾਰੇ

ਦੇਸ਼ ’ਚ ਚੋਣਾਂ ਦਾ ਮੌਸਮ ਚੱਲ ਰਿਹਾ ਹੈ। ਲੋਕਾਂ ਦੀਅਾਂ ਨਜ਼ਰਾਂ ਇਸ ਮਹੀਨੇ ਅਤੇ ਅਗਲੇ ਮਹੀਨੇ ਹੋਣ ਵਾਲੀਅਾਂ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਮਿਜ਼ੋਰਮ ਅਤੇ ਤੇਲੰਗਾਨਾ ਦੀਅਾਂ ਵਿਧਾਨ ਸਭਾ ਚੋਣਾਂ ’ਤੇ ਟਿਕ ਗਈਅਾਂ ਹਨ, ਜਿੱਥੇ ਚੋਣ ਪ੍ਰਚਾਰ ਦੇ ਸਿਲਸਿਲੇ ’ਚ ਕਈ ਦਿਲਚਸਪ ਗੱਲਾਂ ਦੇਖਣ ਨੂੰ ਮਿਲ ਰਹੀਅਾਂ ਹਨ।

ਦੇਸ਼ ’ਚ ਚੋਣਾਂ ਦਾ ਮੌਸਮ ਚੱਲ ਰਿਹਾ ਹੈ। ਲੋਕਾਂ ਦੀਅਾਂ ਨਜ਼ਰਾਂ ਇਸ ਮਹੀਨੇ ਅਤੇ ਅਗਲੇ ਮਹੀਨੇ ਹੋਣ ਵਾਲੀਅਾਂ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਮਿਜ਼ੋਰਮ ਅਤੇ ਤੇਲੰਗਾਨਾ ਦੀਅਾਂ ਵਿਧਾਨ ਸਭਾ ਚੋਣਾਂ ’ਤੇ ਟਿਕ ਗਈਅਾਂ ਹਨ, ਜਿੱਥੇ ਚੋਣ ਪ੍ਰਚਾਰ ਦੇ ਸਿਲਸਿਲੇ ’ਚ ਕਈ ਦਿਲਚਸਪ ਗੱਲਾਂ ਦੇਖਣ ਨੂੰ ਮਿਲ ਰਹੀਅਾਂ ਹਨ। 
* ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਅਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਵਿਚਾਲੇ ‘ਬਾਹਰੀ’ ਦੇ ਮੁੱਦੇ ’ਤੇ ਵਿਵਾਦ ਤੇਜ਼ ਹੁੰਦਾ ਜਾ ਰਿਹਾ ਹੈ। ਪਾਇਲਟ ਨੇ ਕਿਹਾ ਹੈ ਕਿ ਉਹ ਰਾਜਸਥਾਨ ’ਚ ਉਦੋਂ ਤੋਂ ਰਹਿ ਰਹੇ ਹਨ, ਜਦੋਂ ਉਹ 1979 ’ਚ ਸਿਰਫ ਢਾਈ ਸਾਲ ਦੇ ਬੱਚੇ ਸਨ ਅਤੇ ਉਨ੍ਹਾਂ ਦੇ ਪਿਤਾ ਸਵ. ਰਾਜੇਸ਼ ਪਾਇਲਟ ਨੇ ਪਹਿਲੀ ਵਾਰ ਭਰਤਪੁਰ ਤੋਂ ਚੋਣ ਲੜੀ ਸੀ, ਜਦਕਿ ਸ਼੍ਰੀਮਤੀ ਵਸੁੰਧਰਾ ਰਾਜੇ ਦਾ ਰਾਜਸਥਾਨ ਨਾਲ ਸਬੰਧ 22-23 ਸਾਲ ਦੀ ਉਮਰ ’ਚ ਜੁੜਿਆ। 
ਸਚਿਨ ਪਾਇਲਟ ਦੀ ਟਿੱਪਣੀ ਦੇ ਜਵਾਬ ’ਚ ਵਸੁੰਧਰਾ ਰਾਜੇ ਨੇ ਕਿਹਾ ਹੈ ਕਿ ਉਹ ਡੋਲੀ ’ਚ ਬੈਠ ਕੇ ਰਾਜਸਥਾਨ ਆਈ ਸੀ ਅਤੇ ਉਨ੍ਹਾਂ ਦੀ ਅਰਥੀ ਵੀ ਇਥੋਂ ਹੀ ਉਠੇਗੀ। 
* ਮਿਜ਼ੋਰਮ ’ਚ ‘3-ਆਰ’ ਦੇ ਨਾਂ ਨਾਲ ਮਸ਼ਹੂਰ ਫੁੱਟਬਾਲ ਖਿਡਾਰੀ ਅਤੇ ਉਥੋਂ ਦੇ ਸਭ ਤੋਂ ਸਫਲ ਵਪਾਰੀਅਾਂ ’ਚੋਂ ਇਕ ‘ਰਾਬਰਟ ਰੋਮਾਵੀਆ ਰੋਯਤੇ’ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਫੁੱਟਬਾਲ ਦੀ ਖੇਡ ਅਤੇ ਵਪਾਰ ’ਚ ਸਫਲਤਾ ਪ੍ਰਾਪਤ ਕੀਤੀ ਹੈ, ਉਸੇ ਤਰ੍ਹਾਂ ਉਹ ਸਿਆਸਤ ’ਚ ਵੀ ਸਫਲਤਾ ਪ੍ਰਾਪਤ ਕਰਨਗੇ। 
ਉਹ ਮਿਜ਼ੋ ਨੈਸ਼ਨਲ ਫਰੰਟ ਦੀ ਟਿਕਟ ’ਤੇ ਆਈਜ਼ਵਾਲ ਪੂਰਬ ਤੋਂ ਚੋਣ ਲੜ ਰਹੇ ਹਨ, ਜਿਸ ਨੂੰ ‘ਫੁੱਟਬਾਲ ਦਾ ਘਰ’ ਕਿਹਾ ਜਾਂਦਾ ਹੈ। ਮਿਜ਼ੋਰਮ ਦੇ ਲੋਕ ਫੁੱਟਬਾਲ ਦੇ ਰਸੀਏ ਹਨ ਅਤੇ ਸ਼੍ਰੀ ਰੋਯਤੇ ਉਥੇ ਫੁੱਟਬਾਲ ਦੇ ‘ਸਰਪ੍ਰਸਤ ਸੰਤ’ ਵਜੋਂ ਪ੍ਰਸਿੱਧ ਹਨ।
* ਤੇਲੰਗਾਨਾ ’ਚ 7 ਦਸੰਬਰ ਨੂੰ ਹੋਣ ਵਾਲੀਅਾਂ ਚੋਣਾਂ ਲਈ ‘ਚੰਦਰਯਾਨਗੱਟਾ’ ਤੋਂ ਏ. ਆਈ. ਐੱਮ. ਆਈ. ਐੱਮ. ਦੇ ਅਕਬਰੂਦੀਨ ਓਵੈਸੀ ਦੇ ਮੁਕਾਬਲੇ ਭਾਜਪਾ ਨੇ ਸਈਦ  ਸ਼ਹਿਜ਼ਾਦੀ ਨਾਂ ਦੀ ਨੌਜਵਾਨ ਮੁਸਲਿਮ ਔਰਤ ਨੂੰ ਉਮੀਦਵਾਰ ਬਣਾਇਆ ਹੈ। ਉਹ ਆਰ. ਐੱਸ. ਐੱਸ. ਦੇ ਵਿਦਿਆਰਥੀ  ਵਿੰਗ ਏ. ਬੀ. ਵੀ. ਪੀ. ਦੀ ਨੇਤਾ ਰਹਿ ਚੁੱਕੀ ਹੈ ਅਤੇ ਉਸ ਨੇ ਉਸਮਾਨੀਆ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। 
* ਚੋਣਾਂ ਦਾ ਮੌਸਮ ਹੋਵੇ ਅਤੇ ਵੋਟਰਾਂ ’ਚ ਵੰਡਣ ਲਈ ਰੱਖੀ ਗਈ ਨਾਜਾਇਜ਼ ਜਾਇਦਾਦ ਨਾ ਫੜੀ ਜਾਵੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਅਧਿਕਾਰੀਅਾਂ ਨੇ  ਹੁਣ ਤਕ ਤੇਲੰਗਾਨਾ ’ਚ 55 ਕਰੋੜ ਰੁਪਏ ਦੀ ਨਕਦ ਰਕਮ ਜ਼ਬਤ ਕੀਤੀ ਹੈ। 
* ਚੋਣਾਂ ਲੜ ਰਹੇ ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਵੱਖ-ਵੱਖ ਤਰ੍ਹਾਂ ਦੇ ਦਿਲਚਸਪ ਤਰੀਕੇ ਅਪਣਾ ਰਹੇ ਹਨ। ਤੇਲੰਗਾਨਾ ਰਾਸ਼ਟਰੀ ਸਮਿਤੀ (ਟੀ. ਆਰ. ਐੱਸ.) ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਕੋਰਮ ਕਨਕੈਯਾ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਇਕ ਜਗ੍ਹਾ ਜਦੋਂ ਇਕ ਨੌਜਵਾਨ ਨੂੰ ਨੁਹਾਉਂਦੇ ਹੋਏ ਦੇਖਿਆ ਤਾਂ ਫੁਰਤੀ ਨਾਲ ਉਸਦੇ ਕੋਲ ਪਹੁੰਚ ਗਏ ਅਤੇ ਖ਼ੁਦ ਪਾਣੀ ਪਾ ਕੇ ਉਸ ਨੂੰ ਨੁਹਾਉਣਾ ਸ਼ੁਰੂ ਕਰ ਦਿੱਤਾ। 
* ਮਹਿਬੂਬ ਨਗਰ ਤੋਂ ਟੀ. ਆਰ. ਐੱਸ. ਦੇ ਉਮੀਦਵਾਰ ਸ਼੍ਰੀਨਿਵਾਸ ਗੌੜ ਵੱਖ-ਵੱਖ ਕੰਸਟਰੱਕਸ਼ਨ ਸਾਈਟਾਂ ’ਤੇ ਮਜ਼ਦੂਰਾਂ ਦੇ ਮੋਢੇ ਨਾਲ ਮੋਢਾ  ਜੋੜ ਕੇ ਉਨ੍ਹਾਂ ਦੀ ਸਹਾਇਤਾ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਰੈਡੀਮੇਡ ਕੱਪੜਿਅਾਂ ਦੀ ਸਿਲਾਈ ਕਰਨ ਵਾਲੀਅਾਂ ਔਰਤਾਂ ਨਾਲ ਸਿਲਾਈ ਮਸ਼ੀਨਾਂ ’ਤੇ ਕੱਪੜਿਅਾਂ ਦੀ ਸਿਲਾਈ ਕਰਦਿਅਾਂ ਜਾਂ ਹੋਰਨਾਂ ਔਰਤਾਂ ਨੂੰ ਸਿਰ ’ਤੇ ਘੜੇ ਰੱਖ ਕੇ ਪਾਣੀ ਢੋਣ ’ਚ ਸਹਾਇਤਾ ਕਰਦਿਅਾਂ ਵੀ ਦੇਖਿਆ ਗਿਆ ਹੈ। 
ਸ਼੍ਰੀਨਿਵਾਸ ਗੌੜ ਸਮੇਤ ਕਈ ਉਮੀਦਵਾਰਾਂ ਵਲੋਂ ਲੋਕਾਂ ਨੂੰ ਦਾਅਵਤਾਂ ਖੁਆਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਕੁਝ ਉਮੀਦਵਾਰਾਂ ਨੂੰ ਤਾਂ ਲੋਕਾਂ ਦੇ ਮੂੰਹ ’ਚ ਜ਼ਬਰਦਸਤੀ ਖਾਣ ਵਾਲੀਅਾਂ ਵਸਤੂਅਾਂ ਪਾਉਂਦੇ ਵੀ ਦੇਖਿਆ ਗਿਆ। 
* ਭੂਪਲ ਪੱਲੀ ਤੋਂ ਚੋਣ ਲੜ ਰਹੇ ਵਿਧਾਨ ਸਭਾ ਸਪੀਕਰ ਮਧੂਸੂਦਨ ਚਾਰੀ ਨੂੰ ਇਕ  ਜਗ੍ਹਾ ਆਪਣੇ ਹੱਥਾਂ ਨਾਲ ਇਕ ਵਿਅਕਤੀ ਨੂੰ ਖਾਣਾ ਖੁਆਉਂਦੇ ਹੋਏ ਦੇਖਿਆ ਗਿਆ। ਇਕ ਮੌਕੇ ’ਤੇ ਤਾਂ ਉਹ ਇਕ ਹੱਜਾਮ ਦੀ ਦੁਕਾਨ ’ਤੇ ਪਹੁੰਚ ਗਏ ਅਤੇ ਉਥੇ ਉਨ੍ਹਾਂ ਨੇ ਇਕ ਗਾਹਕ ਦੀ ਦਾੜ੍ਹੀ ਵੀ ਬਣਾਈ।
* ਮੁਸ਼ੀਰਾਬਾਦ ਤੋਂ ਨੌਜਵਾਨ ਕਾਂਗਰਸ ਪ੍ਰਧਾਨ ਅਨਿਲ ਕੁਮਾਰ ਯਾਦਵ ਪਹਿਲੀ ਵਾਰ ਚੋਣ ਲੜ ਰਹੇ ਹਨ। ਉਹ ਸਿਕੰਦਰਾਬਾਦ ਤੋਂ ਸਾਬਕਾ ਸੰਸਦ ਮੈਂਬਰ ਅੰਜਨ ਕੁਮਾਰ ਯਾਦਵ ਦੇ ਬੇਟੇ ਹਨ ਅਤੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਜਿੱਥੇ ਕਿਤੇ ਵੀ ਲੋਕਾਂ ਨੂੰ ਕੋਈ ਕੰਮ ਕਰਦੇ ਹੋਏ ਦੇਖਦੇ ਹਨ ਤਾਂ ਉਥੇ ਹੀ ਰੁਕ ਜਾਂਦੇ ਹਨ ਅਤੇ ਉਨ੍ਹਾਂ ਦੇ ਕੰਮ ’ਚ ਹੱਥ  ਵੰਡਾਉਣਾ ਸ਼ੁਰੂ ਕਰ ਦਿੰਦੇ ਹਨ। ਇਥੋਂ ਤਕ ਕਿ ਉਨ੍ਹਾਂ ਨੂੰ ਰੇਹੜੀਅਾਂ ’ਤੇ ਅਤੇ ਰੈਸਟੋਰੈਂਟਾਂ ’ਚ ਡੋਸਾ ਬਣਾਉਂਦੇ ਹੋਏ ਵੀ ਦੇਖਿਆ ਗਿਆ।
ਅਜਿਹਾ ਲੱਗਦਾ ਹੈ ਕਿ ਚੋਣਾਂ ਲੜ ਰਹੇ ਉਮੀਦਵਾਰ ਵੋਟਰਾਂ ਦੇ ਦਿਲਾਂ ’ਚ ਘਰ  ਕਰਨ ਲਈ ਕੋਈ ਵੀ ਤਰੀਕਾ ਅਪਣਾਉਣ ਤੋਂ ਖੁੰਝਣਾ ਨਹੀਂ ਚਾਹੁੰਦੇ। ਕੁਲ ਮਿਲਾ ਕੇ 5 ਸੂਬਿਅਾਂ ਦੀਅਾਂ ਇਹ ਚੋਣਾਂ ਕਾਫੀ ਦਿਲਚਸਪ ਦੌਰ ’ਚੋਂ ਲੰਘ ਰਹੀਅਾਂ ਹਨ, ਜਿਨ੍ਹਾਂ ’ਚ ਧਨਬਲ, ਬਾਹੂਬਲ ਅਤੇ ਬੁੱਧੀਬਲ ਸਾਰੇ ਆਪੋ-ਆਪਣੀ ਭੂਮਿਕਾ ਨਿਭਾਉਣਗੇ।                                                                                   
 –ਵਿਜੇ ਕੁਮਾਰ

  • voters
  • elections
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ