ਪਰਿਵਾਰ ਨਾਲ ਨਾਰਾਜ਼ ਹੋ ਕੇ ਕੈਨੇਡਾ ਲਈ ਰਵਾਨਾ ਹੋਈ ਸਾਊਦੀ ਅਰਬ ਦੀ ਇਹ ਕੁੜੀ

ਪਰਿਵਾਰ ਵਾਲਿਆਂ ਦੇ ਗਲਤ ਵਤੀਰੇ ਤੋਂ ਪ੍ਰੇਸ਼ਾਨ ਹੋ ਕੇ ਘਰ ਛੱਡਣ ਵਾਲੀ 18 ਸਾਲਾ ਸਾਊਦੀ ਅਰਬ ਦੀ ਕੁੜੀ ਨੂੰ ਕੈਨੇਡਾ ਨੇ ਸ਼ਰਣ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਦੇ ਬਾਅਦ ਉਹ...

ਬੈਂਕਾਂਕ/ਓਟਾਵਾ (ਭਾਸ਼ਾ)— ਪਰਿਵਾਰ ਵਾਲਿਆਂ ਦੇ ਗਲਤ ਵਤੀਰੇ ਤੋਂ ਪ੍ਰੇਸ਼ਾਨ ਹੋ ਕੇ ਘਰ ਛੱਡਣ ਵਾਲੀ 18 ਸਾਲਾ ਸਾਊਦੀ ਅਰਬ ਦੀ ਕੁੜੀ ਨੂੰ ਕੈਨੇਡਾ ਨੇ ਸ਼ਰਣ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਦੇ ਬਾਅਦ ਉਹ ਸ਼ੁੱਕਰਵਾਰ ਰਾਤ ਨੂੰ ਥਾਈਲੈਂਡ ਤੋਂ ਕੈਨੇਡਾ ਲਈ ਰਵਾਨਾ ਹੋ ਗਈ। ਥਾਈਲੈਂਡ ਇਮੀਗ੍ਰੇਸ਼ਨ ਦੇ ਪੁਲਸ ਮੁਖੀ ਮੁਤਾਬਕ 18 ਸਾਲਾ ਰਹਾਫ ਮੁਹੰਮਦ ਅਲਕੁਨਨ ਦੱਖਣੀ ਕੋਰੀਆ ਦੇ ਸਿਓਲ ਤੋਂ ਹੁੰਦੀ ਹੋਈ ਟੋਰਾਂਟੋ ਪੁੱਜੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅਲਕੁਨਨ ਨੂੰ ਸ਼ਰਣ ਦੇਣ ਦੀ ਪੁਸ਼ਟੀ ਕੀਤੀ ਹੈ।

PunjabKesari

ਟਰੂਡੋ ਨੇ ਕਿਹਾ,''ਇਹ ਕੁਝ ਅਜਿਹਾ ਹੈ ਜਿਸ ਕਰਕੇ ਅਸੀਂ ਖੁਸ਼ ਹਾਂ ਕਿਉਂਕਿ ਕੈਨੇਡਾ ਇਕ ਅਜਿਹਾ ਦੇਸ਼ ਹੈ, ਜੋ ਇਸ ਗੱਲ ਨੂੰ ਸਮਝਦਾ ਹੈ ਕਿ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ 'ਚ ਮਹਿਲਾ ਅਧਿਕਾਰਾਂ ਲਈ ਖੜ੍ਹਾ ਹੋਣਾ ਕਿੰਨਾ ਮਹੱਤਵਪੂਰਣ ਹੈ। ਮੈਂ ਪੁਸ਼ਟੀ ਕਰਦਾ ਹਾਂ ਕਿ ਅਸੀਂ ਸੰਯੁਕਤ ਰਾਸ਼ਟਰ ਦੀ ਅਪੀਲ ਨੂੰ ਸਵਿਕਾਰ ਕਰ ਲਿਆ ਹੈ।
ਆਸਟਰੇਲੀਆ ਨੇ ਵੀ ਸਾਊਦੀ ਮਹਿਲਾ ਨੂੰ ਸ਼ਰਣ ਦੇਣ ਦੀ ਪੇਸ਼ਕਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਰਹਾਫ ਮੁਹੰਮਦ ਅਲਕੁਨਨ ਆਪਣੇ ਪਰਿਵਾਰ ਦੇ ਬੁਰੇ ਵਤੀਰੇ ਕਾਰਨ ਤੰਗ ਆ ਕੇ ਕੁਵੈਤ ਤੋਂ ਥਾਈਲੈਂਡ ਪੁੱਜੀ ਸੀ, ਜਿੱਥੇ ਹਵਾਈ ਅੱਡੇ 'ਤੇ ਸਾਊਦੀ ਦੂਤਘਰ ਦੇ ਇਕ ਅਧਿਕਾਰੀ ਦੇ ਉਸ ਨੂੰ ਰੋਕਿਆ ਸੀ । ਇਸ ਮਗਰੋਂ ਉਸ ਨੇ ਹਵਾਈ ਅੱਡੇ ਦੇ ਹੋਟਲ ਦੇ ਕਮਰੇ 'ਚ ਖੁਦ ਨੂੰ ਬੰਦ ਕਰ ਕੇ ਸੋਸ਼ਲ ਮੀਡੀਆ 'ਤੇ ਆਪ ਬੀਤੀ ਸਾਂਝੀ ਕੀਤੀ ਸੀ ਅਤੇ ਮਦਦ ਦੀ ਗੁਹਾਰ ਲਗਾਉਣੀ ਸ਼ੁਰੂ ਕਰ ਦਿੱਤੀ ਸੀ।

  • Saudi Arab
  • Canada
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ