ਪਹਿਲੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਮੰਦਰ ਪਹੁੰਚੀ ਸਾਰਾ

ਸੈਫ ਅਲੀ ਖਾਨ ਅਕੇ ਅਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦੀ ਪਹਿਲੀ ਫਿਲਮ ''''ਕੇਦਾਰਨਾਥ'''' 7 ਦਸੰਬਰ...

ਮੁੰਬਈ(ਬਿਊਰੋ)—ਸੈਫ ਅਲੀ ਖਾਨ ਅਕੇ ਅਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦੀ ਪਹਿਲੀ ਫਿਲਮ 'ਕੇਦਾਰਨਾਥ' 7 ਦਸੰਬਰ ਨੂੰ ਰਿ‍ਲੀਜ਼ ਹੋ ਗਈ ਹੈ। ਫਿਲਮ ਦੇ ਰਿ‍ਲੀਜ਼ ਹੋਣ ਤੋਂ ਬਾਅਦ ਸਾਰਾ ਅਲੀ ਖਾਨ ਮੁੰਬਈ ਦੇ ਮੁਕਤੇਸ਼ਵਰ ਮੰਦਰ ਦਰਸ਼ਨ ਕਰਨ ਪਹੁੰਚੀ। ਸਾਰਾ ਲਈ ਬਾਲੀਵੁਡ 'ਚ ਡੈਬਿਊ ਕਰਨਾ ਬੇਹੱਦ ਖਾਸ ਹੈ। ਉਨ੍ਹਾਂ ਨੇ ਬੀਤੇ ਦਿਨੀਂ ਕਈ ਇੰਟਰਵਿਊ ਦੌਰਾਨ ਦੱਸਿਆ ਕਿ ਮੈਂ ਬਚਪਨ ਤੋਂ ਐਕਟਿ‍ੰਗ ਕਰਨਾ ਚਾਹੁੰਦੀ ਸੀ।
PunjabKesari
ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੈਂ ਫਿਲਮ ਲਾਈਨ ਵਿਚ ਆਉਣ ਦਾ ਤੈਅ ਕੀਤਾ। ਸਾਰਾ ਆਪਣੀ ਪਹਿਲੀ ਫਿਲਮ ਦੇ ਪਰਦੇ 'ਤੇ ਆਉਂਦੇ ਹੀ ਭਗਵਾਨ ਦੇ ਦਰਸ਼ਨ ਕਰਨ ਮੰਦ‍ਰ ਪਹੁੰਚ ਗਈ। ਸਾਰਾ ਨੇ ਮੰਦ‍ਰ ਵਿੱਚ ਦਰਸ਼ਨ ਕਰਨ ਦੇ ਨਾਲ ਹੀ ਉੱਥੇ ਮੌਜੂਦ ਗਰੀਬਾਂ 'ਚ ਭੋਜਨ ਵੰਡਿਆ। ਸਾਰਾ ਨੂੰ ਕਈ ਵਾਰ ਮੰਦਰ ਦੇ ਬਾਹਰ ਮੌਜੂਦ ਲੋਕਾਂ 'ਚ ਭੋਜਨ ਅਤੇ ਪ੍ਰਸਾਦ ਵੰਢਦੇ ਦੇਖਿਆ ਗਿਆ ਹੈ। 
PunjabKesari
ਦੱਸ ਦੇਈਏ ਕਿ ਸਾਰਾ ਅਲੀ ਖਾਨ ਦੀ ਡੈਬਿਊ ਫਿਲਮ 'ਕੇਦਾਰਨਾਥ' ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ 'ਚ ਕਾਮਯਾਬ ਰਹੀ ਹੈ। ਰਿਪੋਰਟ ਮੁਤਾਬਕ ਫਿਲਮ ਨੇ ਪਹਿਲੇ ਦਿਨ 5-7 ਕਰੋੜ ਦੀ ਕਮਾਈ ਕਰ ਲਈ ਹੈ।
PunjabKesari
ਸਾਰਾ ਅਲੀ ਖਾਨ ਦੇ ਅਭਿਨੈ ਦੀ ਵੀ ਹਰ ਥਾਂ ਤਾਰੀਫ ਹੋ ਰਹੀ ਹੈ ਪਰ ਫਿਲਮ ਦੀ ਕਹਾਣੀ ਨੂੰ ਲੈ ਕੇ ਜਾਰੀ ਵਿਰੋਧ ਦੇ ਚਲਦੇ ਇਸ ਨੂੰ ਉਤਰਾਖੰਡ 'ਚ ਬੈਨ ਕਰ ਦਿੱਤਾ ਗਿਆ ਹੈ।
PunjabKesari
ਸਾਰਾ ਅਲੀ ਖਾਨ ਨੂੰ ਪਹਿਲੀ ਹੀ ਫਿਲਮ ਨਾਲ ਹੀ ਦਰਸ਼ਕ ਪਸੰਦ ਕਰ ਰਹੇ ਹਨ। ਦਸੰਬਰ 2018 ਉਨ੍ਹਾਂ ਦੇ ਕਰੀਅਰ ਦੇ ਲਿਹਾਜ਼ ਤੋਂ ਕਾਫ਼ੀ ਅਹਿਮ ਹੈ। ਉਨ੍ਹਾਂ ਦੀ ਦੋ ਫਿਲਮਾਂ ਇਸ ਮਹੀਨੇ ਰਿਲੀਜ਼ ਹੋ ਰਹੀਆਂ ਹਨ।
PunjabKesari
'ਕੇਦਾਰਨਾਥ' ਵਿਚ ਸਾਰਾ ਦੇ ਅਭਿਨੈ ਅਤੇ ਖੂਬਸੂਰਤ ਲੁੱਕ ਦੋਵਾਂ ਨੂੰ ਤਾਰੀਫਾਂ ਇਨ੍ਹੀਂ ਦਿਨੀਂ ਹਰ ਪਾਸੇ ਹੋ ਰਹੀ ਹੈ। 
PunjabKesari
ਸਾਰਾ ਦੀ ਦੂਜੀ ਫਿਲਮ ਸਿੰਬਾ 27 ਦ‍ਸੰਬਰ ਨੂੰ ਰਿ‍ਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਸਾਰਾ ਨਾਲ ਰਣਵੀਰ ਸਿੰਘ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਟਰੇਲਰ ਅਤੇ ਪਹਿਲਾ ਗੀਤ ਰ‍ਿਲੀਜ ਹੋ ਗਿਆ ਹੈ। ਦੋਵਾਂ ਦੀ ਜੋੜੀ ਫਿਲਮ ਵਿਚ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ।
PunjabKesari

  • release
  • room
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ