ਸੰਗਰੂਰ ਦੀ ਰਿਤਿਕਾ ਕਾਂਸਲ ਬਣੀ ਜੱਜ

ਸੰਗਰੂਰ ਦੀ ਰਿਤਿਕਾ ਕਾਂਸਲ ਨੇ ਪੀ. ਸੀ. ਐੱਸ . ਦੀ ਪ੍ਰੀਖਿਆ ਪਾਸ ਕਰ ਕੇ ਪੰਜਾਬ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ....

ਸੰਗਰੂਰ (ਵਿਵੇਕ ਸਿੰਧਵਾਨੀ) - ਸੰਗਰੂਰ ਦੀ ਰਿਤਿਕਾ ਕਾਂਸਲ ਨੇ ਪੀ. ਸੀ. ਐੱਸ . ਦੀ ਪ੍ਰੀਖਿਆ ਪਾਸ ਕਰ ਕੇ ਪੰਜਾਬ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਰਿਤਿਕਾ ਕਾਂਸਲ ਦੇ ਪਿਤਾ ਕ੍ਰਿਸ਼ਨ ਚੰਦ ਕਾਂਸਲ ਸੰਗਰੂਰ ਦੇ ਮਸ਼ਹੂਰ ਬਿਜ਼ਨੈੱਸਮੈਨ ਹਨ। ਰਿਤਿਕਾ ਨੇ ਐੱਲ. ਐੱਲ. ਬੀ. ਦੀ ਪਡ਼੍ਹਾਈ ਲਾਅ ਕਾਲਜ ਆਫ ਭਾਈ ਗੁਰਦਾਸ ਕਾਲਜ ’ਚੋਂ ਕੀਤੀ। ਉਸ ਉਪਰੰਤ ਉਸ ਨੇ ਐੱਲ. ਐੱਲ. ਐੱਮ. ਦੀ ਪਡ਼੍ਹਾਈ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਬੈਂਗਲੁਰੂ ਤੋਂ ਪ੍ਰਾਪਤ ਕੀਤੀ, ਜਿਸ ਵਿਚੋਂ ਉਸ ਨੇ ਪੀ. ਸੀ. ਐੱਸ. ਦੀ ਪ੍ਰੀਖਿਆ ’ਚੋਂ ਪੰਜਾਬ ਭਰ ’ਚੋਂ ਪੰਜਵਾਂ ਸਥਾਨ ਪ੍ਰਾਪਤ ਕਰ ਕੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਜ਼ਿਲਾ ਸੰਗਰੂਰ ਲਈ ਵੀ ਮਾਣ ਵਾਲੀ ਗੱਲ ਹੈ। ਰਿਤਿਕਾ ਕਾਂਸਲ ਨੇ ਕਿਹਾ ਕਿ ਉਹ ਹੁਣ ਜੁਡੀਸ਼ੀਅਲ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਲੋਕਾਂ ਨੂੰ ਸਹੀ ਨਿਆਂ ਦੇਣਗੇ। ਉਨ੍ਹਾਂ ਦੀਆਂ ਦੋ ਹੋਰ ਭੈਣਾਂ ਤੇ ਇਕ ਭਰਾ ਹੈ ਤੇ ਇਹ ਸਭ ਤੋਂ ਛੋਟੀ ਹੈ। ਇਥੇ ਜ਼ਿਕਰਯੋਗ ਹੈ ਕਿ ਰਿਤਿਕਾ ਕਾਂਸਲ ਪੀ. ਸੀ. ਐੱਸ. ਜੁਡੀਸ਼ੀਅਲ ਦਾ ਪੇਪਰ ਦੇਣ ਮਗਰੋਂ ਅਮਰੀਕਾ ਵਿਖੇ ਚਲੇ ਗਏ ਸਨ, ਜਿਥੇ ਉਨ੍ਹਾਂ ਦੇ ਪਤੀ ਅਭਿਸ਼ੇਕ ਰਾਏ ਪੈਨਸਿਲਵੇਨਿਆ ਯੂਨੀਵਰਸਿਟੀ ਤੋਂ ਪੀ.ਐੱਚ.ਡੀ ਕਰ ਰਹੇ ਹਨ। ਜਦੋਂ ਨਤੀਜੇ ਦਾ ਐਲਾਨ ਹੋਇਆ ਤਾਂ ਇਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਅਮਰੀਕਾ ਵਿਖੇ ਫੋਨ ਕਰ ਕੇ ਇਸ ਸਫਲਤਾ ਦੀ ਸੂਚਨਾ ਦਿੱਤੀ।

  • Judge
  • Sangrur
  • Hrithika Kansal
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ