ਸਲਮਾਨ ਖਾਨ ਨੇ ਭੈਣ ਘਰ ਮਨਾਇਆ ਮਾਂ ਦਾ ਜਨਮਦਿਨ, ਤਸਵੀਰਾਂ ਵਾਇਰਲ

ਸੁਪਰਸਟਾਰ ਸਲਮਾਨ ਖਾਨ ਆਪਣੇ ਦੋਵੇਂ ਭਰਾਵਾਂ ਨਾਲ ਸ਼ੁੱਕਰਵਾਰ ਮਾਂ ਸਲਮਾ ਦਾ ਜਨਮਦਿਨ ਮਨਾਉਣ ...

ਮੁੰਬਈ(ਬਿਊਰੋ)—ਸੁਪਰਸਟਾਰ ਸਲਮਾਨ ਖਾਨ ਆਪਣੇ ਦੋਵੇਂ ਭਰਾਵਾਂ ਨਾਲ ਸ਼ੁੱਕਰਵਾਰ ਮਾਂ ਸਲਮਾ ਦਾ ਜਨਮਦਿਨ ਮਨਾਉਣ ਲਈ ਭੈਣ ਅਰਪਿਤਾ ਘਰ ਪਹੁੰਚੇ। ਇਸ ਖਾਸ ਮੌਕੇ 'ਤੇ ਪਿਤਾ ਸਲੀਮ ਖਾਨ ਅਤੇ ਤਮਾਮ ਬਾਲੀਵੁੱਡ ਸਿਤਾਰੇ ਵੀ ਪਹੁੰਚੇ। ਪਾਰਟੀ 'ਚ ਮਲਾਇਕਾ ਅਰੋੜਾ ਵੀ ਆਪਣੀ ਭੈਣ ਨਾਲ ਪਹੁੰਚੀ।
PunjabKesari
ਇਸ ਖਾਸ ਮੌਕੇ 'ਤੇ ਸਲਮਾਨ ਖਾਨ ਦੀ ਦੂਜੀ ਮਾਂ ਵੀ ਪਹੁੰਚੀ। ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਸਲਮਾਨ ਟੀ-ਸ਼ਰਟ ਅਤੇ ਜੀਨਸ 'ਚ ਨਜ਼ਰ ਆਏ। ਇਸ ਪਾਰਟੀ 'ਚ ਅਰਬਾਜ਼ ਖਾਨ ਦੀ ਗਰਲਫਰੈਂਡ ਜੋਓਰਜੀਆ ਐਂਡ੍ਰਿਆਨੀ ਵੀ ਨਜ਼ਰ ਆਈ।
PunjabKesari
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸਲਮਾਨ ਆਪਣੀ ਆਉਣ ਵਾਲੀ ਫ਼ਿਲਮ 'ਭਾਰਤ' ਤੇ ਸ਼ੋਅ 'ਬਿੱਗ ਬੌਸ' ਦੀ ਸ਼ੂਟਿੰਗ 'ਚ ਕਾਫੀ ਬਿਜ਼ੀ ਹਨ।
PunjabKesari
ਅਰਬਾਜ਼ ਖ਼ਾਨ ਨਾਲ ਤਲਾਕ ਤੋਂ ਬਾਅਦ ਵੀ ਮਲਾਇਕਾ ਅਕਸਰ ਹੀ ਖ਼ਾਨਸ ਦੇ ਘਰ ਪਾਰਟੀਆਂ 'ਚ ਨਜ਼ਰ ਆਉਂਦੀ ਹੈ। ਇਸ ਪਾਰਟੀ 'ਚ ਆਉਣਾ ਤਾਂ ਉਸ ਲਈ ਕਾਫੀ ਖਾਸ ਸੀ।
PunjabKesari
ਜਿੱਥੇ ਪਾਰਟੀ 'ਚ ਮਲਾਇਕਾ ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਸੀ, ਉੱਥੇ ਹੀ ਅਰਬਾਜ਼ ਖ਼ਾਨ ਇੱਥੇ ਆਪਣੀ ਗਰਲਫਰੈਂਡ ਨਾਲ ਨਜ਼ਰ ਆਏ।
PunjabKesari
ਇਸ ਮੌਕੇ ਸਲਮਾਨ ਦੇ ਪਾਪਾ ਤੇ ਰਾਈਟਰ ਸਲੀਮ ਦੀ ਖੁਸ਼ੀ ਦੇਖਣ ਵਾਲੀ ਸੀ। ਪਾਰਟੀ 'ਚ ਉਹ ਮਹਿਮਾਨਾਂ ਨੂੰ ਖੁਸ਼ੀ-ਖੁਸ਼ੀ ਮਿਲੇ। ਨਾਲ ਹੀ ਮੀਡੀਆ ਨੂੰ ਖੂਬ ਤਸਵੀਰਾਂ ਵੀ ਦਿੱਤੀਆਂ।
PunjabKesari

PunjabKesari

PunjabKesari

PunjabKesari

 

  • Birthday
  • Salman Khan Celebrates Mother
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ