50.40 ਲੱਖ ਰੁਪਏ ਦਾ ਡਰਾਅ ਨਿਕਲਣ ਦਾ ਝਾਂਸਾ ਦੇ ਕੇ 16 ਲੱਖ ਰੁਪਏ ਦੀ ਠੱਗੀ

ਮੋਬਾਇਲ ਕੰਪਨੀ ਦੇ ਲੱਕੀ ਡਰਾਅ ਤੇ 50.40 ਲੱਖ ਰੁਪਏ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਗਭਗ 16 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮੋਬਾਇਲ ਕੰਪਨੀ ਅਤੇ ਬੈਂਕ ਦੇ....

ਨਵਾਂਸ਼ਹਿਰ, (ਤ੍ਰਿਪਾਠੀ)– ਮੋਬਾਇਲ ਕੰਪਨੀ ਦੇ ਲੱਕੀ ਡਰਾਅ ਤੇ 50.40 ਲੱਖ ਰੁਪਏ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਗਭਗ 16 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮੋਬਾਇਲ ਕੰਪਨੀ ਅਤੇ ਬੈਂਕ ਦੇ ਅਧਿਕਾਰੀ ਦੱੱਸੇ ਜਾਣ ਵਾਲੇ 9 ਵਿਅਕਤੀਆਂ ਦੇ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
 ਇੰਸਪੈਕਟਰ ਜਨਰਲ ਆਫ ਪੁਲਸ ਨੂੰ ਭੇਜੀ ਸ਼ਿਕਾਇਤ ਵਿਚ ਰਾਮ ਮੂਰਤੀ ਭੱਟੀ ਪੁੱਤਰ ਬਖਸ਼ੂ ਰਾਮ ਵਾਸੀ ਪਿੰਡ ਕਾਹਮਾ ਨੇ ਦੱਸਿਆ ਕਿ ਉਸ ਨੂੰ 20 ਅਕਤੂਬਰ 2016 ਨੂੰ ਇਕ ਮੋਬਾਇਲ ਕੰਪਨੀ ਦੇ ਸੀਨੀਅਰ ਸੁਪਰਵਾਈਜ਼ਰ ਐੱਮ.ਡੀ. ਦੇ ਤੌਰ ’ਤੇ ਜਾਣ-ਪਛਾਣ ਕਰਨ ਵਾਲੇ ਅਾਕਾਸ਼ ਵਰਮਾ ਨੇ ਮੋਬਾਇਲ ’ਤੇ ਫੋਨ ਕਰ ਕੇ ਦੱਸਿਆ ਕਿ ਉਸ ਦੇ ਫੋਨ ’ਤੇ ਮੋਬਾਇਲ ਕੰਪਨੀ ਵਲੋਂ ਕੱਢੇ ਗਏ ਡਰਾਅ ਦਾ ਪਹਿਲਾ ਇਨਾਮ 50.40 ਲੱਖ ਰੁਪਏ ਦਾ ਨਿਕਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਇਨਾਮ ਦੀ ਰਾਸ਼ੀ ਲੈਣ ਲਈ ਉਕਤ ਅਧਿਕਾਰੀ ਨੇ ਉਸ ਕੋਲੋਂ ਵੱਖ-ਵੱਖ ਤਰੀਕਾਂ ’ਤੇ ਕਰੀਬ 15.78 ਲੱਖ ਰੁਪਏ ਦੀ ਰਾਸ਼ੀ ਵੱਖ-ਵੱਖ ਖਾਤਿਅਾਂ ’ਚ ਟਰਾਂਸਫਰ ਕਰਵਾ ਲਈ ਅਤੇ ਹੁਣ ਵੀ ਉਹ 80 ਹਜ਼ਾਰ ਰੁਪਏ ਦੀ ਹੋਰ ਰਾਸ਼ੀ ਦੀ ਮੰਗ ਕਰ ਰਿਹਾ ਹੈ ਜਿਹਡ਼ੇ ਕਿ ਉਹ ਦੇਣ ਵਿਚ ਅਸਮਰੱਥ ਹੈ।
 ਇਸ ਕੇਸ ਵਿਚ ਅਾਕਾਸ਼ ਵਰਮਾ ਤੋਂ ਇਲਾਵਾ ਦੇਵੀ ਲਾਲ ਯਾਦਵ ਸੀਨੀਅਰ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਅਧੇਰੀ ਈਸਟ ਮੁੰਬਈ ਅਤੇ ਹੋਰ ਵਿਅਕਤੀ ਵੀ ਸ਼ਾਮਲ ਹਨ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਸੰਦੀਪ ਸਿੰਘ ਨਵਾਂਸ਼ਹਿਰ ਵਲੋਂ ਕੀਤੇ ਜਾਣ ਉਪਰੰਤ ਦਿੱਤੀ ਗਈ ਜਾਂਚ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਬੰਗਾ ਦੀ ਪੁਲਸ ਨੇ ਸੰਤੋਸ਼ ਸਾਹੂ ਪੁੱਤਰ ਅਨਿਲ ਸਾਹੂ ਵਾਸੀ ਸੁੰਦਰਗਡ਼੍ਹ ਉਡ਼ੀਸਾ, ਅਸ਼ੋਕ ਕੁਮਾਰ ਪੁੱਤਰ ਰਾਮ ਜੀਸਾ ,ਬਿਪਨ ਰਾਏ  ਪੁੱਤਰ ਅਰਜਨ ਪ੍ਰਸਾਦ, ਅਮਿਤ ਕੁਮਾਰ ਸਿੰਘ, ਸੁਨੀਲ ਸਾਹੂ, ਇੰਜੀ. ਲਾਈਫ ਆਨਲਾਈਨ ਸਲਿਊਸ਼ਨ  ਵਾਸੀ ਤਾਮਿਲਨਾਡੂ, ਮੁਕੇਸ਼, ਕੌਸ਼ਿਕ ਐਂਟਰਪ੍ਰਾਈਜ਼ ਸ਼ਾਪ ਅਤੇ ਸੁਮੇਰੀ ਸਾਹੂ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

    ਡਰਾਅ,ਠੱਗੀ,cheating,fraud
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ