ਰੂਪਨਗਰ ਜ਼ਿਲਾ ਮੈਜਿਸਟਰੇਟ ਨੇ ਲਾਏ ਪਾਬੰਦੀ ਦੇ ਹੁਕਮ

ਡਾ. ਸੁਮੀਤ ਜਾਰੰਗਲ ਜ਼ਿਲਾ ਮੈਜਿਸਟਰੇਟ ਰੂਪਨਗਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋੋਏ ਜ਼ਿਲਾ ਰੂਪਨਗਰ ਵਿਚ....

 ਰੂਪਨਗਰ, (ਵਿਜੇ)- ਡਾ. ਸੁਮੀਤ ਜਾਰੰਗਲ ਜ਼ਿਲਾ ਮੈਜਿਸਟਰੇਟ ਰੂਪਨਗਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋੋਏ ਜ਼ਿਲਾ ਰੂਪਨਗਰ ਵਿਚ ਗਰਮੀਆਂ ਨੂੰ ਸਮਾਂ ਸ਼ਾਮ 6.00 ਵਜੇ ਤੋਂ ਸਵੇਰੇ 6.00 ਵਜੇ ਤੱਕ ਅਤੇ ਸਰਦੀਆਂ ਨੂੰ ਸਮਾਂ ਸ਼ਾਮ 5.00 ਵਜੇ ਤੋਂ ਸਵੇਰੇ 7.00 ਵਜੇ ਤੱਕ, ਗਊਵੰਸ਼ ਦੀ ਢੋਆ-ਢੁਆਈ ’ਤੇ ਪੂਰਨ ਪਾਬੰਦੀ ਲਾਉਣ  ਅਤੇ ਜਿਨ੍ਹਾਂ ਲੋਕਾਂ ਨੇ ਗਊਵੰਸ਼ ਰੱਖੇ ਹੋਏ ਹਨ, ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਪਾਸੋਂ ਰਜਿਸਟਰਡ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
 ®ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਭਾਰਤ ਪ੍ਰੰਪਰਾਵਾਂ ਦਾ ਦੇਸ਼ ਹੈ ਜਿਥੇ ਹਰੇਕ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਹਿੰਦੂ ਧਰਮ ਵੱਲੋਂ ਗਊ ਦੀ ਪੂਜਾ ਕੀਤੀ ਜਾਂਦੀ ਹੈ ਜਿਨ੍ਹਾਂ ਉੱਪਰ ਅੱਤਿਆਚਾਰ ਹੋਣ ’ਤੇ ਸਮਾਜ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। 
 ®ਮਾਈਨਿੰਗ ਮਟੀਰੀਅਲ ਦੀ ਕੀਤੀ ਜਾ ਰਹੀ ਚੋਰੀ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਲਈ ਡਾ. ਸੁਮੀਤ ਜਾਰੰਗਲ ਜ਼ਿਲਾ ਮੈਜਿਸਟਰੇਟ ਰੂਪਨਗਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਰੂਪਨਗਰ ’ਚ ਮਾਈਨਿੰਗ ਮਟੀਰੀਅਲ ਦੀ ਢੁਆਈ ਕਰਨ ਸਮੇਂ ਵ੍ਹੀਕਲ ਦੀ ਰਜਿਸਟਰੇਸ਼ਨ, ਕਰੈਸ਼ਰ/ਸਕਰੀਨਿੰਗ ਪਲਾਂਟ ਦੀ ਰਜਿਸਟਰੇਸ਼ਨ, ਮਾਈਨਿੰਗ ਮਟੀਰੀਅਲ ਦਾ ਬਿੱਲ, ਪੇਮੈਂਟ ਸਲਿੱਪ ਆਦਿ  ਡਰਾਈਵਰ ਕੋਲ ਮੌਕੇ ’ਤੇ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਕਰੈਸ਼ਰ ਮਟੀਰੀਅਲ ਦੀ ਢੁਆਈ ਸਮੇਂ ਵ੍ਹੀਕਲ ਦੇ ਰਜਿਸਟਰੇਸ਼ਨ ਸਰਟੀਫਿਕੇਟ ਦੀਆਂ ਦੋ ਕਾਪੀਆਂ, ਕਰੈਸ਼ਰ/ਸਕਰੀਨਿੰਗ ਪਲਾਂਟ ਵੱਲੋਂ ਜਾਰੀ ਕੀਤੇ ਮਾਈਨਿੰਗ ਮਟੀਰੀਅਲ ਦੇ ਬਿੱਲ ਦੀਆਂ ਦੋ ਕਾਪੀਆਂ ਅਤੇ ਕਰੈਸ਼ਰ/ਸਕਰੀਨਿੰਗ ਪਲਾਂਟ ਦੀ ਰਜਿਸਟਰੇਸ਼ਨ ਜੋ ਕਿ ਉਦਯੋਗ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ, ਦੀਆਂ ਦੋ ਕਾਪੀਆਂ ਵੀ ਵਾਹਨ ਚਾਲਕ ਕੋਲ ਹੋਣ ਦੇ ਹੁਕਮ ਜਾਰੀ ਕੀਤੇ ਹਨ।  ਇਨ੍ਹਾਂ ਕਾਗਜ਼-ਪੱਤਰਾਂ ਤੋਂ ਬਗੈਰ ਜੇਕਰ ਕੋਈ ਵ੍ਹੀਕਲ ਮਾਈਨਿੰਗ ਮਟੀਰੀਅਲ ਦੀ ਢੁਆਈ ਕਰਦਾ ਫਡ਼ਿਆ ਗਿਆ ਤਾਂ ਉਸ  ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  ®ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਤੇ 31 ਜਨਵਰੀ 2019 ਤੱਕ ਲਾਗੂ ਰਹਿਣਗੇ।

  • Ropar
  • district magistrate
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ