ਕਮਰੇ ਦੀ ਛੱਤ ਡਿੱਗੀ, ਵਿਅਕਤੀ ਜ਼ਖ਼ਮੀ

ਨੇਡ਼ਲੇ ਪਿੰਡ ਨਾਗਰਾ ’ਚ ਲੰਘੀ ਰਾਤ ਇਕ ਘਰ ਦੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ’ਚ ਛੱਤ ਦੇ ਮਲਬੇ ਹੇਠ ਦੱਬ...

ਭਵਾਨੀਗਡ਼੍ਹ, (ਵਿਕਾਸ)-ਨੇਡ਼ਲੇ ਪਿੰਡ ਨਾਗਰਾ ’ਚ ਲੰਘੀ ਰਾਤ ਇਕ ਘਰ ਦੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ’ਚ ਛੱਤ ਦੇ ਮਲਬੇ ਹੇਠ ਦੱਬ ਕੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਵਾਸੀ ਨਾਗਰਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਨ੍ਹਾਂ ਦਾ ਪੂਰਾ ਪਰਿਵਾਰ ਗੂਡ਼੍ਹੀ ਨੀਂਦ ਸੁੱਤਾ ਪਿਆ ਸੀ ਕਿ ਰਾਤ ਦੋ ਕੁ ਵਜੇ ਘਰ ’ਚ ਬਣੀ ਰਸੋਈ ਦੇ ਨਾਲ ਬਣੇ ਕਮਰੇ ਦੀ ਗਾਰਡਰ ਬਾਲਿਆਂ ਵਾਲੀ ਛੱਤ ਅਚਾਨਕ ਜ਼ੋਰਦਾਰ ਖਡ਼ਾਕੇ ਨਾਲ ਕਮਰੇ ’ਚ ਸੁੱਤੇ ਪਏ ਉਸਦੇ ਭਰਾ ਸ਼ਮਸ਼ੇਰ ਸਿੰਘ (50) ’ਤੇ ਡਿੱਗ ਗਈ। ਖਡ਼ਕਾ ਸੁਣ ਕੇ ਪਰਿਵਾਰ ਦੇ ਮੈਂਬਰਾਂ ਨੇ ਉੱਠ ਕੇ ਦੇਖਿਆ ਤਾਂ ਸ਼ਮਸ਼ੇਰ ਸਿੰਘ ਮਲਬੇ ਹੇਠ ਦਬਿਆ ਪਿਆ ਸੀ ਜਿਸ ਨੂੰ ਮੌਕੇ ’ਤੇ ਇਕੱਠੇ ਹੋਏ ਆਂਢ-ਗੁਆਂਢ ਦੇ ਲੋਕਾਂ ਦੀ ਸਹਾਇਤਾ ਨਾਲ ਬਡ਼ੀ ਮੁਸ਼ੱਕਤ ਤੋਂ ਬਾਅਦ ਬੇਹੋਸ਼ੀ ਦੀ ਹਾਲਤ ’ਚ ਬਾਹਰ ਕੱਢਿਆ ਗਿਆ ਤੇ ਤੁਰੰਤ ਉਸ ਨੂੰ ਪਿੰਡ ’ਚ ਹੀ ਡਾਕਟਰੀ ਸਹਾਇਤਾ ਦਿੱਤੀ ਗਈ। ਸਵੇਰ ਹੁੰਦਿਆਂ ਹੀ ਉਸ ਨੂੰ ਭਵਾਨੀਗਡ਼੍ਹ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਘਟਨਾ ’ਚ ਸ਼ਮਸ਼ੇਰ ਸਿੰਘ ਨੂੰ  ਜਿਥੇ ਅੰਦਰੂਨੀ ਗੰਭੀਰ ਸੱਟਾਂ ਲੱਗੀਆਂ ਉਥੇ ਹੀ ਕਮਰੇ ’ਚ ਪਿਆ ਉਨ੍ਹਾਂ ਦਾ ਘਰੇਲੂ ਸਾਮਾਨ ਕੱਪਡ਼ੇ ਧੋਣ ਵਾਲੀ ਮਸ਼ੀਨ, ਪੇਟੀ, ਸਾਈਕਲ, ਪੱਖੇ ਆਦਿ ਦੱਬ ਜਾਣ ਕਾਰਨ ਕਾਫੀ ਨੁਕਸਾਨ ਹੋ ਗਿਆ।

  • room
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ