ਦੋ ਕਾਰਾਂ ਦੀ ਆਪਸੀ ਟੱਕਰ 'ਚ ਇਕ ਦੀ ਮੌਤ (ਵੀਡੀਓ)

ਅੱਜ ਸਵੇਰੇ ਬਠਿੰਡਾ ਚੰਡੀਗੜ੍ਹ ਰੋਡ ''''ਤੇ ਪਿੰਡ ਹੰਡਿਆਇਆ ਕੋਲ ਇਕ ਅਲਟੋ ਕਾਰ ਅਤੇ ਰਿਟਜ਼ ਕਾਰ ਦੀ ਭਿਆਨਕ...

ਬਰਨਾਲਾ(ਪੁਨੀਤ)— ਅੱਜ ਸਵੇਰੇ ਬਠਿੰਡਾ ਚੰਡੀਗੜ੍ਹ ਰੋਡ 'ਤੇ ਪਿੰਡ ਹੰਡਿਆਇਆ ਕੋਲ ਇਕ ਅਲਟੋ ਕਾਰ ਅਤੇ ਰਿਟਜ਼ ਕਾਰ ਦੀ ਭਿਆਨਕ ਟੱਕਰ ਹੋ ਗਈ। ਜਿਸ 'ਚ ਅਲਟੋ ਕਾਰ 'ਚ ਸਵਾਰ 5 ਲੋਕਾਂ 'ਚੋਂ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਹੈ। ਜਦਕਿ ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ  ਮ੍ਰਿਤਕ ਰੀਮ ਸਿੰਘ ਦੇ ਭਰਾ ਕਰਮਜੀਤ ਸਿਘ ਨੇ ਦੱਸਿਆ ਕਿ ਉਹ ਲੋਕ ਰਾਤ ਨੂੰ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਆਏ ਸਨ ਅਤੇ ਅੱਜ ਵਾਪਸ ਪਿੰਡ ਆ ਰਹੇ ਸੀ ਕਿ ਇਹ ਹਾਦਸਾ ਹੋ ਗਿਆ। ਉੱਥੇ 108 ਐਂਬੂਲੈਂਸ ਦੇ ਡਰਾਈਵਰ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 7.45 ਵਜੇ ਐਕਸੀਡੈਂਟ ਸਬੰਧੀ ਪਤਾ ਚੱਲਿਆ। ਜਿਸ ਦੇ ਬਾਅਦ ਮੌਕੇ 'ਤੇ ਪਹੁੰਚ ਕੇ ਕਾਰ 'ਚੋਂ ਜ਼ਖਮੀਆਂ ਨੂੰ ਕੱਢ ਕੇ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਇਕ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਜਦਕਿ 5 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਚੌਂਕੀ ਹੰਡਿਆਇਆ ਦੇ ਇੰਚਾਰਜ ਹਰਸਿਮਰਨ ਸਿੰਘ ਨੇ ਦੱਸਿਆ ਕਿ ਮਨੀਸ਼ ਕੁਮਾਰ ਨਾਂ ਦੀ ਵਿਅਕਤੀ ਆਪਣੀ ਰਿਟਜ਼ ਕਾਰ 'ਚ ਲੁਧਿਆਣਾ ਤੋਂ ਬਠਿੰਡਾ ਜਾ ਰਿਹਾ ਸੀ ਕਿ ਪਿੰਡ ਹੰਡਿਆਇਆ ਦੇ ਕੋਲੋਂ ਸਾਹਮਣੇ ਆ ਰਹੀ ਹੈ। ਇਕ ਆਲਟੋ ਕਾਰ ਟਕਰਾਅ ਗਿਆ। ਜਿਸ ਨਾਲ ਵਿਅਕਤੀ ਰਾਮ ਸਿੰਘ ਨਿਵਾਸੀ ਧੂਰੀ ਦੀ ਮੌਤ ਹੋ ਗਈ। ਜਦਕਿ ਅਲਟੋ ਕਾਰ 'ਚ ਸਵਾਰ 4 ਹੋਰ ਵਿਅਕਤੀ ਅਤੇ ਰਿਟਜ਼ ਕਾਰ ਸਵਾਰ ਵਿਅਕਤੀ ਜ਼ਖਮੀ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਰਾਮ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  • collision
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ