ਇਨ੍ਹਾਂ ਰਾਸ਼ੀ ਵਾਲਿਆਂ ਨੂੰ ਮਾਂ ਚੰਦਰਘੰਟਾ ਦਿਵਾਏਗੀ ਕਰਜ਼ਿਆਂ ਤੋਂ ਛੁਟਕਾਰਾ

ਨਰਾਤਰਿਆਂ ''''ਚ ਨੌ ਦਿਨਾਂ ਤਕ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਾਸਤਰਾਂ ''''ਚ ਇਨ੍ਹਾਂ ਸਾਰੇ ਰੂਪਾਂ ਦਾ ਵੱਖ-ਵੱਖ ਮਹੱਤਵ ਦੱਸਿਆ ਗਿਆ ਹੈ। ਕਹਿੰਦੇ ਹਨ ਕਿ ਜੋ ਭਗਤ ਲਗਾਤਾਰ ਨੌ ਦਿਨਾਂ ਤਕ ਮਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਦੇ ਹਨ....

ਨਵੀਂ ਦਿੱਲੀ—ਨਰਾਤਰਿਆਂ 'ਚ ਨੌ ਦਿਨਾਂ ਤਕ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਾਸਤਰਾਂ 'ਚ ਇਨ੍ਹਾਂ ਸਾਰੇ ਰੂਪਾਂ ਦਾ ਵੱਖ-ਵੱਖ ਮਹੱਤਵ ਦੱਸਿਆ ਗਿਆ ਹੈ। ਕਹਿੰਦੇ ਹਨ ਕਿ ਜੋ ਭਗਤ ਲਗਾਤਾਰ ਨੌ ਦਿਨਾਂ ਤਕ ਮਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਫਲ ਦੀ ਪ੍ਰਾਪਤੀ ਹੁੰਦੀ ਹੈ। 12 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਤੀਜਾ ਨਰਾਤਾ ਹੈ। ਇਸ ਦਿਨ ਮਾਂ ਦੁਰਗਾ ਦੇ ਚੰਦਰਘੰਟਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਰਾਸ਼ੀਆਂ ਲਈ ਵੀ ਇਹ ਦਿਨ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।

1. ਮੇਖ ਰਾਸ਼ੀ ਵਾਲਿਆਂ ਲਈ ਅੱਜ ਸੁੱਖ ਸਮਰਿੱਧੀ ਵਧੇਗੀ। ਅੱਜ ਤੁਹਾਡੀ ਕਿਸਮਤ ਦਾ ਸਿਤਾਰਾ ਬੁਲੰਦ ਹੈ। ਤੁਸੀਂ ਜੋ ਵੀ ਚਾਹੋਗੇ ਉਸ ਨੂੰ ਪਾ ਲਵੋਗੇ। ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਸ਼ੁੱਭ ਰੰਗ-ਗੁਲਾਬੀ 
ਸ਼ੁੱਭ ਨੰਬਰ-8

2. ਬ੍ਰਿਖਰਾਸ਼ੀ ਵਾਲਿਆਂ ਲਈ ਜੋ ਯੋਜਨਾ ਬਣਾਈ ਹੈ ਉਸ 'ਚ ਸਫਲਤਾ ਮਿਲੇਗੀ। ਬਿਜ਼ਨੈੱਸ 'ਚ ਵਾਧਾ ਹੋਵੇਗਾ। ਅੱਜ ਪੂਰਾ ਦਿਨ ਤੁਸੀਂ ਐਨਰਜੈਟਿਕ ਰਹੋਗੇ ਪਰ ਸਿਹਤ ਦਾ ਥੋੜ੍ਹਾ ਧਿਆਨ ਰੱਖੋ।
ਸ਼ੁੱਭ ਰੰਗ-ਲਾਲ
ਸ਼ੁੱਭ ਨੰਬਰ-3

3. ਮਿਥੁਨਰਾਸ਼ੀ ਵਾਲਿਆਂ ਲਈ ਧਰਮ 'ਚ ਆਸਥਾ ਵਧੇਗੀ। ਇਸ ਰਾਸ਼ੀ ਦੀਆਂ ਲੜਕੀਆਂ ਮੋਬਾਈਲ ਜਾਂ ਲੈਪਟਾਪ ਖਰੀਦਣਗੀਆਂ। ਲਾਈਫ ਪਾਰਟਨਰ ਨਾਲ ਸੰਬੰਧਾਂ 'ਚ ਮਧੁਰਤਾ ਆਵੇਗੀ।
ਸ਼ੁੱਭ ਰੰਗ-ਨੀਲਾ
ਸ਼ੁੱਭ ਨੰਬਰ-9

4. ਕਰਕ ਰਾਸ਼ੀ ਵਾਲਿਆਂ ਨੂੰ ਅੱਜ ਨਵੀਂ ਸਫਲਤਾ ਮਿਲਣ ਦੀ ਖੁਸ਼ੀ ਹੋਵੇਗੀ। ਸੁਖਦ ਭਵਿੱਖ ਦਾ ਸੁਪਨਾ ਪੂਰਾ ਹੋਵੇਗਾ। ਤੁਹਾਡੇ ਕੰਮਾਂ 'ਚ ਤੇਜ਼ੀ ਆਵੇਗੀ। ਦੁਸ਼ਮਣ ਤੁਹਾਡਾ ਕੰਮ ਵਿਗਾੜਨ ਦੀ ਕੋਸ਼ਿਸ਼ ਕਰਨਗੇ, ਸਾਵਧਾਨ ਰਹੋ।
ਸ਼ੁੱਭ ਰੰਗ-ਹਰਾ
ਸ਼ੁੱਭ ਨੰਬਰ-2

5. ਸਿੰਘ ਰਾਸ਼ੀ ਵਾਲੇ ਜੋ ਲੋਕ ਸ਼ੇਅਰ ਮਾਰਕਿਟ 'ਚ ਹਨ ਉਨ੍ਹਾਂ ਨੂੰ ਅੱਜ ਥੋੜ੍ਹੀ ਜਿਹੀ ਸਾਵਧਾਨੀ ਵੱਡਾ ਮੁਨਾਫਾ ਦੇ ਸਕਦੀ ਹੈ। ਜੋ ਲੋਕ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ ਉਨ੍ਹਾਂ ਦਾ ਰਸਤਾ ਸਾਫ ਹੈ। ਜੋ ਲੋਕ ਸ਼ਸਤਰਾਂ ਦੇ ਬਿਜ਼ਨੈੱਸ 'ਚ ਹਨ ਉਨ੍ਹਾਂ ਨੂੰ ਅੱਜ ਕੋਈ ਵੱਡਾ ਸੌਦਾ ਮਿਲ ਸਕਦਾ ਹੈ।
ਸ਼ੁੱਭ ਰੰਗ-ਨਾਰੰਗੀ
ਸ਼ੁੱਭ ਨੰਬਰ 4

6. ਕੰਨਿਆ ਰਾਸ਼ੀ ਵਾਲੇ ਅੱਜ ਤੁਹਾਨੂੰ ਜੀਵਨਸਾਥੀ ਤੋਂ ਢੇਰ ਸਾਰਾ ਪਿਆਰ ਮਿਲੇਗਾ। ਤੁਹਾਨੂੰ ਬੱਚਿਆਂ ਵਲੋਂ ਵੀ ਗਿਫਟ ਮਿਲ ਸਕਦਾ ਹੈ।
ਸ਼ੁੱਭ ਰੰਗ-ਪੀਲਾ
ਸ਼ੁੱਭ ਨੰਬਰ-5

7. ਤੁਲਾ ਰਾਸ਼ੀ ਵਾਲੇ ਅੱਜ ਤੁਹਾਡੇ ਘਰ ਦਾ ਵਾਤਾਵਰਨ ਖੁਸ਼ੀਆਂ ਨਾਲ ਭਰਿਆ ਰਹੇਗਾ। ਸੰਤਾਨ ਪੱਖ ਤੋਂ ਅੱਜ ਸੰਤੁਸ਼ਟ ਰਹੋਗੇ। ਬੱਚਿਆਂ ਦਾ ਸਹਿਯੋਗ ਤੁਹਾਨੂੰ ਸ਼ਾਂਤ ਰਖੇਗਾ।
ਸ਼ੁੱਭ ਰੰਗ-ਕਾਲਾ 
ਸ਼ੁੱਭ ਨੰਬਰ-2

8. ਬ੍ਰਿਸ਼ਚਕਰਾਸ਼ੀ ਵਾਲਿਓ ਅੱਜ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਮਾਮਲਿਆਂ 'ਚ ਲਾਪਰਵਾਹੀ ਨਾ ਕਰੋ। ਕਾਫੀ ਦਿਨਾਂ ਤੋਂ ਪਰਿਵਾਰਿਕ ਜੀਵਨ 'ਚ ਚਲ ਰਹੇ ਤਣਾਅ ਦੂਰ ਹੋਣਗੇ।
ਸ਼ੁੱਭ ਰੰਗ-ਬੈਂਗਨੀ 
ਸ਼ੁੱਭ ਅੰਕ-9

9. ਧਨ ਰਾਸ਼ੀ ਵਾਲਿਆਂ ਲਈ ਧਾਰਮਿਕ ਕੰਮਾਂ ਸੰਬੰਧੀ ਯਾਤਰਾ ਹੋ ਸਕਦੀ ਹੈ। ਅੱਜ ਕਾਰਜਖੇਤਰ 'ਚ ਹਿਤਕਾਰਕਾਂ ਦੀ ਪੂਰਨ ਕਿਰਪਾ ਬਣੀ ਰਹੇਗੀ। ਅੱਜ ਗੁੱਸੇ 'ਤੇ ਕੰਟਰੋਲ ਰੱਖੋ।
ਸ਼ੁੱਭ ਰੰਗ-ਗਹਿਰਾ ਨੀਲਾ
ਸ਼ੁੱਭ ਨੰਬਰ-7

10.ਮਕਰਰਾਸ਼ੀ ਵਾਲੇ ਅੱਜ ਸਫਲਤਾ ਦੀ ਪੌੜੀ 'ਤੇ ਪੈਰ ਰੱਖਣਗੇ। ਸ਼ੇਅਰ ਬਾਜ਼ਾਰ ਦੇ ਵਪਾਰੀ ਕੋਈ ਖਤਰਾ ਮੁੱਲ ਨਾ ਲੈਣ। ਵਪਾਰ ਕਰਨ ਵਾਲਿਆਂ ਦੀ ਸਥਿਤੀ 'ਚ ਸੁਧਾਰ ਹੋਵੇਗਾ।
ਸ਼ੁੱਭ ਰੰਗ-ਸਮੁੰਦਰੀ ਹਰਾ
ਸ਼ੁੱਭ ਨੰਬਰ-8

11.ਕੁੰਭ ਰਾਸ਼ੀ ਵਾਲੇ ਅੱਜ ਰਿਸਕ ਵਾਲਾ ਕੋਈ ਕੰਮ ਹੱਥ 'ਚ ਨਾ ਲੈਣ। ਪ੍ਰੇਸ਼ਾਨੀ ਖੜੀ ਹੋ ਸਕਦੀ ਹੈ। ਰਾਜਨੇਤਾਵਾਂ ਨਾਲ ਥੋੜ੍ਹਾ ਜਿਹਾ ਸੰਭਲ ਕੇ ਰਹੋ। ਬੱਚਿਆਂ 'ਤੇ ਅੱਜ ਧਨ ਖਰਚ ਹੋ ਸਕਦਾ ਹੈ।
ਸ਼ੁੱਭ ਰੰਗ-ਕਾਲਾ
ਸ਼ੁੱਭ ਨੰਬਰ-8

12.ਮੀਨਰਾਸ਼ੀ ਵਾਲਿਆਂ ਲਈ ਰਾਜਨੇਤਾਵਾਂ ਲਈ ਅੱਜ ਇਕ ਬਿਹਤਰੀਨ ਦਿਨ ਹੈ। ਜੀਵਨ 'ਚ ਸਥਿਰਤਾ ਆਵੇਗੀ। ਅੱਜ ਘਰ 'ਚ ਕਿਸੇ ਵੀ ਨਵੀਂ ਵਸਤੂ ਦੀ ਖਰੀਦਦਾਰੀ ਹੋਵੇਗੀ।
ਸ਼ੁੱਭ ਰੰਗ-ਸਿਲਵਰ
ਸ਼ੁੱਭ ਨੰਬਰ-1

    Dharm,ਧਰਮ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ