ਰੀਅਲਮੀ 2 ਪ੍ਰੋ ਨੂੰ ਜਲਦ ਹੀ ਮਿਲੇਗੀ ਐਂਡਾਇਡ ਪਾਈ ਅਪਡੇਟ

ਹਾਲ ਹੀ ''''ਚ ਕਾਫੀ ਅਜਿਹੀਆਂ ਸਮਾਰਟਫੋਨ ਕੰਪਨੀਆਂ ਨੇ ਆਪਣੇ ਡਿਵਾਈਸਿਜ ਲਈ ਨਵੀਂ ਸਾਫਟਵੇਅਰ.....

ਗੈਜੇਟ ਡੈਸਕ-ਹਾਲ ਹੀ 'ਚ ਕਾਫੀ ਅਜਿਹੀਆਂ ਸਮਾਰਟਫੋਨ ਕੰਪਨੀਆਂ ਨੇ ਆਪਣੇ ਡਿਵਾਈਸਿਜ ਲਈ ਨਵੀਂ ਸਾਫਟਵੇਅਰ ਅਪਡੇਟਸ ਜਾਰੀ ਕੀਤੀ ਹੈ। ਇਨ੍ਹਾਂ ਅਪਡੇਟਸ 'ਚ ਇਕ ਅਪਡੇਟ ਹੈ ਐਂਡ੍ਰਾਇਡ ਪਾਈ। ਰੀਅਲਮੀ 2 ਪ੍ਰੋ ਸਮਾਰਟਫੋਨ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਇਕ ਖੁਸ਼ਖਬਰੀ ਹੈ। ਹਾਲ ਹੀ 'ਚ ਰੀਅਲਮੀ ਨੇ ਇਸ ਗੱਲ ਨੂੰ ਕੰਫਰਮ ਕੀਤਾ ਹੈ ਕਿ ਉਹ ਰੀਅਲਮੀ 2 ਪ੍ਰੋ ਲਈ ਐਂਡ੍ਰਾਇਡ ਪਾਈ ਅਪਡੇਟ ਜਾਰੀ ਕਰਨ ਵਾਲੀ ਹੈ।

ਹਾਲ ਹੀ 'ਚ ਟਵਿਟਰ 'ਤੇ ਇਕ ਯੂਜ਼ਰ ਨੇ ਜਦ ਰੀਅਲਮੀ ਇੰਡੀਆ ਸਪਾਰਟ ਨਾਲ ਇਸ ਅਪਡੇਟ ਦੇ ਬਾਰੇ 'ਚ ਜਾਨਣਾ ਚਾਹਿਆ ਤਾਂ ਕੰਪਨੀ ਨੇ ਜਵਾਬ 'ਚ ਲਿੱਖਿਆ ਕਿ ਉਹ ਰੀਅਲਮੀ 2 ਪ੍ਰੋ ਲਈ ਐਂਡ੍ਰਾਇਡ ਅਪਡੇਟ ਜਾਰੀ ਕਰਨ ਵਾਲਾ ਹੈ। ਹਾਲਾਂਕਿ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਅਪਡੇਟ ਨੂੰ ਕਦੋਂ ਤੱਕ ਜਾਰੀ ਕੀਤਾ ਜਾਵੇਗਾ। ਉਥੇ ਹੀ ਕੰਪਨੀ ਦੇ ਇਸ ਟਵੀਟ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਰੀਅਲਮੀ ਆਪਣੇ ਸਮਾਰਟਫੋਨ ਰੀਅਲਮੀ 2 ਪ੍ਰੋ ਲਈ ਸਾਲ 2019 'ਚ ਐਂਡ੍ਰਾਇਡ ਪਾਈ ਅਪਡੇਟ ਜਾਰੀ ਕਰ ਦੇਵੇਗਾ।PunjabKesari
ਕੰਪਨੀ ਦੇ ਸੀ. ਈ. ਓ. ਸ੍ਰੀ ਕਿਸ਼ਨ ਸੇਠ ਨੇ ਦੱਸਿਆ ਕਿ ਸਾਲ 2019 ਦੀ ਪਹਿਲੀ ਤੀਮਾਹੀ 'ਚ ਇਕ OTA ਅਪਡੇਟ ਦਿੱਤੀ ਜਾਵੇਗੀ ਜਿਸ ਦੇ ਨਾਲ ਰੀਅਲਮੀ 2 ਪ੍ਰੋ 'ਤੇ ਯੂਜ਼ਰਸ ਸਲੋਅ-ਮੋਸ਼ਨ ਵਿਡੀਓ ਰਿਕਾਰਡਿੰਗ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਸਲੋਅ-ਮੋਸ਼ਨ ਵਿਡੀਓ ਰਿਕਾਰਡ ਕਰਨ ਵਾਲਾ ਫੀਚਰ ਰੀਅਲਮੀ ਦੇ ਦੂਜੀਆਂ ਡਿਵਾਈਸਿਜ਼ ਲਈ ਵੀ ਉਪਲੱਬਧ ਹੋਵੇਗਾ।

  • Pro
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ