ਵਿਸਟਾਡੋਮ ਕੋਚ ਦੀ ਖਾਹਿਸ਼ ਪੂਰੀ, ਕੱਲ ਤੋਂ ਦੇਖੋ ਵਾਦੀਆਂ ਦੇ ਹਸੀਨ ਨਜ਼ਾਰੇ

ਵਰਲਡ ਹੈਰੀਟੇਜ ਟ੍ਰੈਕ ’ਚ ਸ਼ਾਮਲ ਕਾਲਕਾ-ਸ਼ਿਮਲਾ ਰੇਲ ਲਾਈਨ ’ਤੇ ਸੈਲਾਨੀਆਂ ਦਾ ਸਫਰ ਹੁਣ ਹੋਰ ਸੁਹਾਵਣਾ ਹੋਣ...

ਚੰਡੀਗਡ਼੍ਹ, (ਲਲਨ)- ਵਰਲਡ ਹੈਰੀਟੇਜ ਟ੍ਰੈਕ ’ਚ ਸ਼ਾਮਲ ਕਾਲਕਾ-ਸ਼ਿਮਲਾ ਰੇਲ ਲਾਈਨ ’ਤੇ ਸੈਲਾਨੀਆਂ ਦਾ ਸਫਰ ਹੁਣ ਹੋਰ ਸੁਹਾਵਣਾ ਹੋਣ ਜਾ ਰਿਹਾ ਹੈ । 11 ਦਸੰਬਰ ਤੋਂ ਯਾਤਰੀ ਕਾਲਕਾ ਤੋਂ ਸ਼ਿਮਲਾ ਦੇ ਰਸਤੇ ’ਚ ਟ੍ਰਾਂਸਪੇਰੈਂਟ ਕੋਚ ਨਾਲ ਵਾਦੀਆਂ ਦੇ ਦਿਲਕਸ਼ ਨਜ਼ਾਰੇ ਦਾ ਅਨੰਦ ਲੈ ਸਕਣਗੇ। ਕਾਲਕਾ ’ਚ ਵਿਸਟਾਡੋਮ ਕੋਚ ਨੂੰ ਚਲਾਉਣ ਦੀਆਂ ਤਿਆਰੀਆਂ ਪੂਰੀਅਾਂ ਕਰ ਲਈਆਂ ਗਈਆਂ ਹਨ। ਮੰਗਲਵਾਰ ਤੋਂ ਇਹ ਕੋਚ ਵਰਲਡ ਹੈਰੀਟੇਜ ’ਚ ਸ਼ਾਮਲ ਕਾਲਕਾ-ਸ਼ਿਮਲਾ ਰੇਲ ਮਾਰਗ ’ਤੇ ਦੌਡ਼ਦਾ ਵਿਖਾਈ ਦੇਵੇਗਾ। ਇਸ ਕੋਚ ’ਚ ਸੈਲਾਨੀ ਅੰਦਰੋਂ ਹੀ ਬਾਹਰ ਦੇ ਕੁਦਰਤੀ ਸੁੰਦਰਤਾ ਦਾ ਅਨੰਦ ਲੈ ਸਕਣਗੇ। ਸੀਨੀਅਰ ਡੀ. ਸੀ. ਐੱਮ. ਅੰਬਾਲਾ ਡਵੀਜ਼ਨ ਪ੍ਰਵੀਨ ਗੌਡ਼ ਦਿਵੇਦੀ ਨੇ ਦੱਸਿਆ ਕਿ ਕੋਚ ਦੀ ਰਿਜ਼ਰਵੇਸ਼ਨ ਆਨਲਾਈਨ ਕਰਵਾਈ ਜਾ ਸਕੇਗਾ। ਵੱਡੇ ਮੁਸਾਫਰਾਂ ਦਾ  ਕਿਰਾਇਅਾ 130 ਰੁਪਏ, 5 ਸਾਲ ਤੋਂ 12 ਸਾਲ ਦੇ ਬੱਚਿਆਂ ਲਈ 75  ਰੁਪਏ ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਕੋਚ ’ਚ ਸਫਰ ਕਰ ਸਕਣਗੇ। 
 ਰੇਲਵੇ ਵਲੋਂ ਵਿਸਟਾਡੋਮ ਕੋਚ ਨੂੰ ਬਣਾਉਣ ਲਈ 3.40 ਕਰੋਡ਼ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਕੋਚ ਨੂੰ ਬਣਾਉਣ ’ਚ ਵੀ ਹੋਰ ਕੋਚਾਂ ਤੋਂ ਜ਼ਿਆਦਾ ਸਮਾਂ ਲਗ ਰਿਹਾ ਹੈ। ਸੂਤਰਾਂ ਅਨੁਸਾਰ ਇਸ ’ਚ ਵਰਤਿਅਾ ਜਾਣ ਵਾਲਾ ਸ਼ੀਸ਼ਾ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ। ਇਸਦੇ ਨਾਲ ਹੀ ਇਕ ਕੋਚ ਨੂੰ ਤਿਆਰ ਕਰਨ ’ਚ ਇਕ ਸਾਲ ਦਾ ਸਮਾਂ ਲਗ ਰਿਹਾ ਹੈ। ਹੁਣ ਤਕ ਦੋ ਕੋਚ ਤਿਆਰ ਕੀਤੇ ਜਾ ਚੁੱਕੇ ਹਨ, ਜਦੋਂਕਿ ਤੀਜਾ ਕੋਚ ਬਣਨਾ ਸ਼ੁਰੂ ਹੋ ਗਿਆ ਹੈ।  
 ਕੋਚ ਦੀ ਇਹ ਹੈ ਖਾਸੀਅਤ 
* ਇਕ ਏ. ਸੀ. ਕੋਚ ’ਚ  40 ਸੀਟਾਂ ਹਨ, ਜਿਨ੍ਹਾਂ ਨੂੰ 180 ਡਿਗਰੀ ਤਕ ਘੁੰਮਾਇਆ ਜਾ ਸਕਦਾ ਹੈ,  ਤਾਂ ਕਿ ਮੁਸਾਫਰ ਏਰੀਅਲ ਵਿਊ ਦਾ ਲੁਤਫ ਉਠਾ ਸਕਣ। 
* ਖਿਡ਼ਕੀ ਦੇ ਸ਼ੀਸ਼ੇ ਕਾਫ਼ੀ ਵੱਡੇ ਹਨ, ਨਾਲ ਹੀ ਛੱਤ ਵੀ ਪਾਰਦਰਸ਼ੀ ਹੈ, ਜਿਸ ਨਾਲ ਚਾਰੇ ਪਾਸੇ ਦੇ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ। ਇਸ ’ਚ 12 ਐੱਲ. ਸੀ. ਡੀਜ਼ ਲੱਗੀਆਂ ਹਨ।  
* ਇਕ ਫਰਿਜ ਤੇ ਇਕ ਫਰੀਜ਼ਰ ਤੋਂ ਇਲਾਵਾ ਓਵਨ,  ਜੂਸਰ ਗ੍ਰਾਈਂਡਰ, ਹਾਟ ਕੇਸ ਦਾ ਪ੍ਰਬੰਧ ਹੈ, ਦਰਵਾਜ਼ੇ ਖੁਦ ਖੁੱਲ੍ਹਣਗੇ ਤੇ ਬੰਦ ਹੋਣਗੇ। 
* ਸਾਮਾਨ ਰੱਖਣ ਦਾ ਵੱਖਰਾ ਪ੍ਰਬੰਧ ਤੇ ਕੋਚ ਦੇ ਇਕ ਹਿੱਸੇ ’ਚ 20 ਫੀਸਦੀ ਹਿੱਸਾ ਖੁੱਲ੍ਹਾ ਹੋਵੇਗਾ,  ਜਿਥੇ ਖਡ਼੍ਹੇ ਹੋ ਕੇ ਵੀ ਕੁਦਰਤੀ ਨਜ਼ਾਰਿਆਂ ਦਾ ਅਨੰਦ ਲਿਆ ਜਾ ਸਕੇਗਾ। 
 

  • Wishdom Coach
  • Hasin Nazere
  • Waseen
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ