ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ (ਪੜ੍ਹੋ 12 ਫਰਵਰੀ ਦੀਆਂ ਖਾਸ ਖਬਰਾਂ)

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਬਜਟ ਸੈਸ਼ਨ ਕਾਫੀ ਹੰਗਾਮੇਦਾਰ...

ਨਵੀਂ ਦਿੱਲੀ/ਜਲੰਧਰ—ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਬਜਟ ਸੈਸ਼ਨ ਕਾਫੀ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਵਿਰੋਧੀ ਦਲ ਸੱਤਾਧਾਰੀ ਕਾਂਗਰਸ ਨੂੰ ਮਹਿੰਗਾਈ ਭੱਤਾ ਤੇ ਕਰਮਚਾਰੀਆਂ ਦਾ ਬਕਾਇਆ ਪੈਂਡਿੰਗ ਰਹਿਣ, ਅਧਿਆਪਕਾਂ ਦਾ ਰੈਗੁਲਰ, ਵਿਕਾਸ ਦੀ ਅਣਦੇਖੀ ਤੇ ਕਿਸਾਨਾਂ ਦੀ ਖੁਦਕੁਸ਼ੀ ਦੇ ਮੁੱਦੇ 'ਤੇ ਘੇਰਨਾ ਚਾਹੇਗੀ।

ਹਰਿਆਣਾ ਦੌਰੇ 'ਤੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਦਾ ਦੌਰਾ ਕਰਨਗੇ ਜਿਥੇ ਉਹ ਕੈਂਸਰ ਸੰਸਥਾਨ ਸਣੇ ਕਈ ਹੋਰ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਉਹ ਝੱਜਰ ਜ਼ਿਲੇ ਦੇ ਬਾਦਸਾ 'ਚ ਰਾਸ਼ਟਰੀ ਕੈਂਸਰ ਸੰਸਥਾਨ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਹ ਸੰਸਥਾਨ ਅਖਿਲ ਭਾਰਤੀ ਆਯੂਰਵਿਗਿਆਨ ਦੇ ਝੱਜਰ ਪਰਿਸਰ 'ਚ ਬਣਿਆ ਆਧੁਨਿਕ ਕੈਂਸਰ ਹਸਪਤਾਲ ਸਹਿ ਸੋਧ ਕੇਂਦਰ ਹੋਵੇਗਾ।

ਈ.ਡੀ. ਸਾਹਮਣੇ ਅੱਜ ਫਿਰ ਪੇਸ਼ ਹੋਣਗੇ ਵਢੇਰਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਢੇਰਾ ਰਾਜਸਥਾਨ ਦੇ ਬੀਕਾਨੇਰ ਵਿਚ ਇਕ ਕਥਿਤ ਜ਼ਮੀਨ ਘਪਲੇ ਦੀ ਜਾਂਚ ਦੇ ਸਿਲਸਿਲੇ ਵਿਚ ਮੰਗਲਵਾਰ ਨੂੰ ਜੈਪੁਰ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਣਗੇ। ਵਢੇਰਾ ਦੀ ਮਾਂ ਮੋਰੀਨ ਵੀ ਮੰਗਲਵਾਰ ਨੂੰ ਜੈਪੁਰ ਦੇ ਭਵਾਨੀ ਸਿੰਘ ਰੋਡ ਸਥਿਤ ਈ. ਡੀ. ਦੇ ਖੇਤਰੀ ਦਫਤਰ ਵਿਚ ਸਵੇਰੇ 10 ਵਜੇ ਪੇਸ਼ ਹੋਵੇਗੀ।

ਅੱਜ ਫਿਰ ਖੁੱਲ੍ਹੇਗਾ ਸਬਰੀਮਾਲਾ ਮੰਦਰ
ਮਹੀਨਾਵਾਰੀ ਪੂਜਾ ਲਈ ਭਗਵਾਨ ਅਯੱਪਾ ਦਾ ਸਬਰੀਮਾਲਾ ਮੰਦਰ ਮੰਗਲਵਾਰ ਨੂੰ ਇਕ ਵਾਰ ਫਿਰ ਖੁੱਲ੍ਹ ਰਿਹਾ ਹੈ। ਇਸ ਨੂੰ ਲੈ ਕੇ ਮੰਦਰ ਤੇ ਆਸ-ਪਾਸ ਦੇ ਇਲਾਕਿਆਂ 'ਚ ਇਕ ਵਾਰ ਫਿਰ ਬੇਚੈਨੀ ਦਿਸ ਰਹੀ ਹੈ। ਹਾਲ ਹੀ 'ਚ ਸਮਾਪਤ ਹੋਈ ਸਾਲਾਨਾ ਤੀਰਥ ਯਾਤਰਾ ਸੈਸ਼ਨ ਦੌਰਾਨ ਮਾਸਿਕ ਧਰਮ ਉਮਰ ਵਰਗ ਦੀਆਂ ਔਰਤਾਂ ਦੇ ਮੰਦਰ 'ਚ ਦਾਖਲੇ ਨੂੰ ਲੈ ਕੇ ਇਥੇ ਵਿਆਪਕ ਮੰਦਰ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਪਹਾੜੀ 'ਤੇ ਬਣਿਆ ਇਹ ਮੰਦਰ ਮਲਿਆਲਮ ਮਹੀਨੇ ਕੁੰਬਮ ਦੌਰਾਨ ਮਹੀਨਾਵਾਰੀ ਪੂਜਾ ਲਈ ਮੰਗਲਵਾਰ ਤੋਂ 17 ਫਰਵਰੀ ਤਕ ਖੁੱਲ੍ਹਾ ਰਹੇਗਾ।

ਰਾਫੇਲ 'ਤੇ ਕੈਗ ਰਿਪੋਰਟ ਅੱਜ ਸੰਸਦ 'ਚ ਰੱਖੇ ਜਾਣ ਦੀ ਸੰਭਾਵਨਾ
ਰਾਫੇਲ ਡੀਲ ਵਿਚ ਕਥਿਤ ਘਪਲੇ ਅਤੇ ਗੜਬੜ ਦੇ ਕਾਂਗਰਸ ਪਾਰਟੀ ਦੇ ਦੋਸ਼ਾਂ ਵਿਚਾਲੇ ਕੰਪਟ੍ਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਆਪਣੀ ਰਿਪੋਰਟ ਰਾਸ਼ਟਰਪਤੀ ਨੂੰ ਭੇਜ ਦਿੱਤੀ ਹੈ। ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਰਾਫੇਲ ਡੀਲ ਨੂੰ ਲੈ ਕੇ ਸਰਕਾਰ 'ਤੇ ਹਮਲਾਵਰ ਹਨ। ਸੂਤਰਾਂ ਨੇ ਦੱਸਿਆ ਹੈ ਕਿ ਸਰਕਾਰ ਅੱਜ ਭਾਵ ਮੰਗਲਵਾਰ ਨੂੰ ਹੀ ਕੈਗ ਰਿਪੋਰਟ ਸੰਸਦ ਵਿਚ ਰੱਖੇਗੀ।

ਜ਼ਿਲੇ ਭਰ ਦੇ ਵਕੀਲ ਅੱਜ ਰਹਿਣਗੇ ਹੜਤਾਲ 'ਤੇ
ਬਾਰ ਕੌਂਸਲ ਆਫ ਇੰਡੀਆ ਦੇ ਸੱਦੇ 'ਤੇ ਅੱਜ ਜ਼ਿਲੇ ਭਰ ਦੇ ਸਾਰੇ ਵਕੀਲ ਹੜਤਾਲ 'ਤੇ ਰਹਿਣਗੇ। ਬਾਰ ਕੌਂਸਲ ਆਫ ਇੰਡੀਆ ਦੀ ਦਿੱਤੀ ਗਈ ਹੜਤਾਲ ਦੀ ਕਾਲ 'ਤੇ ਸਾਰੇ ਵਕੀਲਾਂ ਨੇ 12 ਫਰਵਰੀ ਨੂੰ ਪੂਰਨ ਤੌਰ 'ਤੇ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ।

ਭਾਜਪਾ ਸ਼ੁਰੂ ਕਰੇਗੀ 'ਮੇਰਾ ਪਰਿਵਾਰ, ਭਾਜਪਾ ਪਰਿਵਾਰ'
ਮੁਹਿੰਮ ਅਗਾਉਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਅੱਜ 'ਮੇਰਾ ਪਰਿਵਾਰ, ਭਾਜਪਾ ਪਰਿਵਾਰ' ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਦੀ ਸ਼ੁਰੂਆਤ ਭਾਜਪਾ ਪ੍ਰਧਾਨ ਆਪਣੇ ਗ੍ਰਹਿ ਸੂਬਾ ਗੁਜਰਾਤ ਤੋਂ ਇਸ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾ ਹੀ ਪੂਰੇ ਦੇਸ਼ 'ਚ ਇਸ ਮੁਹਿੰਮ ਦੀ ਸ਼ੁਰੂਆਤ ਹੋ ਜਾਵੇਗੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਈਰਾਨੀ ਕੱਪ ਕ੍ਰਿਕਟ ਟੂਰਨਾਮੈਂਟ-2019
ਵਾਲੀਬਾਲ : ਪ੍ਰੋ ਵਾਲੀਬਾਲ ਲੀਗ-2019
ਕ੍ਰਿਕਟ : ਵੈਸਟਇੰਡੀਜ਼ ਬਨਾਮ ਇੰਗਲੈਂਡ (ਤੀਜਾ ਟੈਸਟ, ਚੌਥਾ ਦਿਨ)

  • session
  • Punjab
  • Vidhan Sabha
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ