ਰਾਹੁਲ ਗਾਂਧੀ ਖੇਡ ਸਕਦੇ ਨੇ ਸਿੱਧੂ 'ਤੇ 'ਵੱਡਾ ਦਾਅ'

ਕ੍ਰਿਕਟ ਦੇ ਮੈਦਾਨ ''''ਚ ਛੱਕੇ ਲਾਉਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਕੈਰੀਅਰ ਵਿਚ...

ਮਿਲਾਨ(ਸਾਬੀ ਚੀਨੀਆ)— ਕ੍ਰਿਕਟ ਦੇ ਮੈਦਾਨ 'ਚ ਛੱਕੇ ਲਾਉਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਕੈਰੀਅਰ ਵਿਚ ਵੀ ਨਿੱਤ ਵੱਡੇ ਧਮਾਕੇ ਕਰ ਰਹੇ ਹਨ। ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਨਵਜੋਤ ਸਿੰਘ ਸਿੱਧੂ ਨੇ ਜੋ ਰੋਲ ਅਦਾ ਕੀਤਾ ਹੈ, ਉਸ ਨੇ ਸਿੱਧੂ ਨੂੰ ਕੱਦਵਾਰ ਆਗੂ ਹੀ ਸਾਬਿਤ ਨਹੀਂ ਕੀਤਾ ਸਗੋਂ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਅਜਿਹਾ ਕਰਨ ਲਈ ਉਨ੍ਹਾਂ ਨੂੰ ਕਾਂਗਰਸ ਹਾਈਕਮਾਂਡ ਦਾ ਪੂਰਾ ਥਾਪੜਾ ਮਿਲਿਆ ਹੋਇਆ ਸੀ ਤਾਂ ਕਿ ਇਸ ਦਾ ਲਾਹਾ ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ 'ਚ ਲੈ ਸਕੇ।

ਬੇਸ਼ੱਕ ਸਿੱਧੂ ਦੇ ਵਿਰੋਧੀ ਉਨ੍ਹਾਂ ਦਾ ਸਿਆਸੀ ਕੱਦ ਝੁਕਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ ਪਰ ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀ ਕਮਾਨ ਸਿੱਧੂ ਹੱਥ ਦਿੱਤੀ ਹੋਈ ਹੈ, ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਕਾਂਗਰਸ ਇਨ੍ਹਾਂ ਚੋਣਾਂ ਵਿਚ ਜਿੱਤਦੀ ਹੈ ਤਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ 'ਤੇ ਵੱਡਾ ਦਾਅ ਖੇਡ ਕੇ ਸਿੱਧੂ ਦੀ ਲੋਕਪ੍ਰਿਯਤਾ ਦਾ ਲਾਭ ਲੈ ਸਕਦੀ ਹੈ।

ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਲੋਕਾਂ ਨੂੰ ਚੰਗੇ ਲੀਡਰ ਚੁਣਨ ਦਾ ਇਸ਼ਾਰੇ ਕਰਦਿਆਂ ਸਿੱਧੂ ਦੀਆਂ ਸਿਫਤਾਂ ਵੀ ਕੀਤੀਆਂ ਗਈਆਂ ਸਨ। ਵਿਦੇਸ਼ਾਂ 'ਚ ਬੈਠੇ ਸਿਆਸੀ ਮਾਹਿਰ ਅੰਦਾਜ਼ੇ ਲਾ ਰਹੇ ਹਨ ਕਿ ਜੇ ਲੋੜ ਪਾਈ ਤਾਂ ਕਾਂਗਰਸ ਹਾਈਕਮਾਂਡ ਡਾ. ਮਨਮੋਹਨ ਸਿੰਘ ਦੀ ਵੱਧਦੀ
ਉਮਰ ਨੂੰ ਵੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਪੀ. ਐੱਮ. ਉਮੀਦਵਾਰ ਵਜੋਂ ਪੇਸ਼ ਕਰ ਸਕਦੇ ਹਨ। ਕਾਂਗਰਸ ਹਾਈਮਕਾਂਡ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਕਿ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਲੱਛੇਦਾਰ ਭਾਸ਼ਣ ਦੇਣ ਵਿਚ ਪੂਰੀ ਤਰ੍ਹਾਂ ਮਾਹਿਰ ਹਨ ਤੇ ਉਹ ਆਪਣੇ ਵਿਰੋਧੀਆਂ ਦੇ ਮੂੰਹ ਬੰਦ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਇੱਥੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਸਿੱਧੂ ਸੱਚ-ਮੁੱਚ ਇਕ ਤੇਜ਼ ਲੀਡਰ ਹਨ ਜੋ ਕਾਂਗਰਸ ਦੀ ਬੇੜੀ ਨੂੰ ਪਾਰ ਲਾ ਸਕਦੇ ਹਨ। ਸ਼ਾਇਦ ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਸਿੱਧੂ ਤੋਂ ਵਧੀਆ ਚਿਹਰਾ ਪੇਸ਼ ਨਾ ਕਰ ਸਕੇ ਤੇ ਕਾਂਗਰਸ ਨੂੰ ਇਕ ਅਜਿਹੇ ਚਿਹਰੇ ਦੀ ਲੋੜ ਹੈ ਜੋ 2019 ਦੇ ਚੋਣ ਪ੍ਰਚਾਰ 'ਚ ਭਾਜਪਾ ਨੂੰ ਲੰਮੇ ਹੱਥੀਂ ਲੈ ਸਕੇ।

  • Rahul Gandhi
  • Sidhu
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ