ਨੂੰਹਾਂ ''ਚ ਸਮਝੌਤਾ ਕਰਵਾਏਗੀ ਮਹਾਰਾਣੀ ਐਲਿਜ਼ਾਬੇਥ

ਬ੍ਰਿਟੇਨ ਦੀਆਂ ਸ਼ਾਹੀ ਨੂੰਹਾਂ ''''ਚ ਸਮਝੌਤੇ ਦੇ ਆਸਾਰ ਵੱਧ ਗਏ ਹਨ। ਕੇਟ...

ਲੰਡਨ – ਬ੍ਰਿਟੇਨ ਦੀਆਂ ਸ਼ਾਹੀ ਨੂੰਹਾਂ 'ਚ ਸਮਝੌਤੇ ਦੇ ਆਸਾਰ ਵੱਧ ਗਏ ਹਨ। ਕੇਟ ਮਿਡਲਟਨ ਅਤੇ ਮੇਗਨ ਮਾਰਕਲ ਦਰਮਿਆਨ ਝਗੜੇ ਦੀਆਂ ਖਬਰਾਂ ਮੀਡੀਆ 'ਚ ਆਉਣ ਤੋਂ ਬਾਅਦ ਖੁਦ ਮਹਾਰਾਣੀ ਐਲਿਜ਼ਾਬੇਥ ਨੇ ਦੋਹਾਂ ਨੂੰ ਮਿਲਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ।
ਉਹ ਪ੍ਰਿੰਸ ਵਿਲੀਅਮ ਅਤੇ ਕੇਟ ਨੂੰ ਪੂਰੇ ਪਰਿਵਾਰ ਨਾਲ ਸੈਂਡ੍ਰਿਘਮ 'ਚ ਕ੍ਰਿਸਮਸ ਮਨਾਉਣ ਲਈ ਰਾਜ਼ੀ ਕਰਨ 'ਚ ਵੀ ਸਫਲ ਹੋ ਗਈ ਹੈ। ਪਹਿਲਾਂ ਖਬਰਾਂ ਸਨ ਕਿ ਕੇਟ ਆਪਣੀ ਦਰਾਣੀ ਮੇਗਨ ਦੇ ਨਖਰਿਆਂ ਤੋਂ ਕਾਫੀ ਦੁਖੀ ਹੈ। ਉਨ੍ਹਾਂ ਨੇ ਪਤੀ ਵਿਲੀਅਮ ਅਤੇ ਬੱਚਿਆਂ ਨਾਲ ਬਰਕਸ਼ਾਇਰ ਸਥਿਤ ਮਿਡਲਟਨ ਪਰਿਵਾਰ ਦੇ ਬੰਗਲੇ 'ਚ ਕ੍ਰਿਸਮਸ ਦਾ ਜਸ਼ਨ ਮਨਾਉਣ ਦਾ ਫੈਸਲਾ ਕੀਤਾ ਹੈ। ਉਥੇ ਹੀ ਪ੍ਰਿੰਸ ਹੈਰੀ ਅਤੇ ਮੇਗਨ ਸੈਂਡ੍ਰਿਘਮ 'ਚ ਮਹਾਰਾਣੀ ਦੀ ਕ੍ਰਿਸਮਸ ਪਾਰਟੀ 'ਚ ਸ਼ਾਮਲ ਹੋਣ ਦੀਆਂ ਤਿਆਰੀਆਂ 'ਚ ਜੁਟੇ ਹਨ।

PunjabKesari
ਹਾਲਾਂਕਿ ਸ਼ਾਹੀ ਪਰਿਵਾਰ ਦੇ ਸੂਤਰਾਂ ਮੁਤਾਬਕ ਮਹਾਰਾਣੀ ਪਿਛਲੇ ਕਈ ਦਿਨਾਂ ਤੋਂ ਕੇਟ ਅਤੇ ਮੇਗਨ ਦਰਮਿਆਨ ਝਗੜੇ ਦੀਆਂ ਖਬਰਾਂ 'ਤੇ ਨਜ਼ਰ ਰੱਖ ਰਹੀ ਸੀ।। ਉਨ੍ਹਾਂ ਨੂੰ ਆਸ ਸੀ ਕਿ ਸਮੱਸਿਆ ਛੇਤੀ ਹੱਲ ਹੋ ਜਾਵੇਗੀ ਪਰ ਅਜਿਹਾ ਹੋਇਆ ਨਹੀਂ। ਵਿਲ-ਕੇਟ ਦੇ ਸ਼ਾਹੀ ਪਰਿਵਾਰ ਤੋਂ ਦੂਰ ਕ੍ਰਿਸਮਸ ਮਨਾਉਣ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਦੋਹਾਂ ਨੂੰਹਾਂ 'ਚ ਸਮਝੌਤਾ ਕਰਵਾਉਣ ਦਾ ਮੋਰਚਾ ਸੰਭਾਲ ਲਿਆ।

ਝਗੜੇ ਦੀ ਜੜ੍ਹ
ਕੇਸਿੰਗਟਨ ਪੈਲੇਸ ਦੇ ਮੁਲਾਜ਼ਮ ਨਾਲ ਮੇਗਨ ਦਾ ਤਾਨਾਸ਼ਾਹੀ ਵਰਤਾਓ ਕੇਟ ਨਾਲ ਉਨ੍ਹਾਂ ਦੇ ਝਗੜੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਸ਼ਾਹੀ ਸੂਤਰਾਂ ਮੁਤਾਬਕ ਕੇਟ ਕਾਫੀ ਸਮੇਂ ਤੋਂ ਨਖਰਿਆਂ ਨੂੰ ਨਜ਼ਰ ਅੰਦਾਜ਼ ਕਰ ਰਹੀ ਸੀ ਪਰ ਕੰਮ ਦੇ ਲੋੜ ਤੋਂ ਵੱਧ ਦਬਾਅ ਅਤੇ ਬੁਰੇ ਵਰਤਾਓ ਦੇ ਦੋਸ਼ਾਂ ਕਾਰਨ ਮੇਗਨ ਦੀ ਨਿੱਜੀ ਅਸਿਸਟੈਂਟ ਮੇਲਿਸਾ ਟੂਬਾਤੀ ਦੇ ਅਸਤੀਫੇ ਅਤੇ ਉਸ ਨਾਲ ਹੋਣ ਵਾਲੀ ਸ਼ਾਹੀ ਪਰਿਵਾਰ ਦੀ ਕਿਰਕਿਰੀ ਨਾਲ ਉਨ੍ਹਾਂ ਦੇ ਸਬਰ ਦਾ ਬੰਨ ਟੁੱਟ ਗਿਆ।

PunjabKesari

ਭਰਾ ਪ੍ਰਿੰਸ-ਵਿਲੀਅਮ ਹਨ ਨਾਲ-ਨਾਲ
ਸ਼ਾਹੀ ਸੂਤਰਾਂ ਨੇ ਪਤਨੀਆਂ ਕਾਰਨ ਪ੍ਰਿੰਸ ਵਿਲੀਅਮ ਅਤੇ ਹੈਰੀ ਦਰਮਿਆਨ ਝਗੜੇ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਮੁਤਾਬਕ ਕੇਟ ਅਤੇ ਮੇਗਨ 'ਚ ਭਾਵੇਂ ਨਾ ਬਣਦੀ ਹੋਵੇ ਪਰ ਦੋਵੇਂ ਭਰਾ ਪਹਿਲਾਂ ਵਾਂਗ ਹੀ ਨਾਲ-ਨਾਲ ਹਨ। ਹੈਰੀ ਅਤੇ ਮੇਗਨ ਦੇ ਕੇਸਿੰਗਟਨ ਪੈਲੇਸ ਛੱਡਣ ਅਤੇ ਵਿਲ-ਕੇਟ ਤੋਂ ਵੱਖ ਵਿੰਡਸਰ ਕੇਸਲ ਸਥਿਤ ਫਰਾਗਮੋਰ ਕਾਟੇਜ 'ਚ ਜਾ ਵੱਸਣ ਦੇ ਫੈਸਲੇ ਦਾ ਕੇਟ-ਮੇਗਨ ਦੀ ਲੜਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

PunjabKesari

  • Elizabeth
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ