PUBG ਟੂਰਨਾਮੈਂਟ ਖੇਡ ਕੇ ਜਿੱਤ ਸਕਦੇ ਹੋ 1 ਕਰੋੜ ਦਾ ਇਨਾਮ

PlayersUnknown''''s Battleground ਯਾਨੀ PUBG ਇਕ ਵਾਰ ਫਿਰ ਤੋਂ ਚਰਚਾ ’ਚ ਹੈ...

ਗੈਜੇਟ ਡੈਸਕ– PlayersUnknown's Battleground ਯਾਨੀ PUBG ਇਕ ਵਾਰ ਫਿਰ ਤੋਂ ਚਰਚਾ ’ਚ ਹੈ। ਖਬਰ ਹੈ ਕਿ PUBG Mobile ਭਾਰਤ ’ਚ ਇਕ ਵਾਰ ਫਿਰ ਤੋਂ ਈ-ਸਪੋਰਟ ਟੂਰਨਾਮੈਂਟ ਕਰਵਾਉਣ ਵਾਲਾ ਹੈ। ਪਿਛਲੇ ਸਾਲ PUBG Mobile ਦੁਆਰਾ ਆਯੋਜਿਤ ਕਰਵਾਏ ਗਏ ਟੂਰਨਾਮੈਂਟ ‘Campus Championship’ ’ਚ ਪਲੇਅਰਜ਼ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ ਜਿਸ ਕਾਰਨ ਇਹ ਟੂਰਨਾਮੈਂਟ ਕਾਫੀ ਹਿੱਟ ਰਹੀ ਸੀ। ਪਿਛਲੇ ਸਾਲ ਆਯੋਜਿਤ ਹੋਏ ਟੂਰਨਾਮੈਂਟ ਨੂੰ ਸਿਰਫ ਕਾਲੇਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤਕ ਹੀ ਸੀਮਤ ਰੱਖਿਆ ਗਿਆ ਸੀ ਪਰ ਇਸ ਸਾਲ ਆਯੋਜਿਤ ਹੋਣ ਵਾਲੇ ਟੂਰਨਾਮੈਂਟ ’ਚ ਹਰ ਕੋਈ ਹਿੱਸਾ ਲੈ ਸਕਦਾ ਹੈ। 

PunjabKesari

PUBG Mobile ਨੇ ਸਾਲ 2019 ਦੇ ਟੂਰਨਾਮੈਂਟ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੇ ਹਨ। ਰਜਿਸਟ੍ਰੇਸ਼ ਦੀ ਪ੍ਰਕਿਰਿਆ 23 ਜਨਵਰੀ ਤਕ ਚੱਲੇਗੀ। ਟੂਰਨਾਮੈਂਟ ’ਚ ਹਿੱਸਾ ਲੈਣ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲਈ ਜਾ ਰਹੀ ਪਰ ਇਸ ਵਿਚ ਹਿੱਸਾ ਲੈਣ ਵਾਲੇ ਪਲੇਅਰਜ਼ ਨੂੰ ਕੁਆਲੀਫਾਈ ਕਰਨ ਲਈ ਲੈਵਲ 20 ’ਤੇ ਹੋਣਾ ਚਾਹੀਦਾ ਹੈ। ਟੂਰਨਾਮੈਂਟ ’ਚ ਜਿੱਤਣ ਵਾਲੇ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 

PunjabKesari

ਟੂਰਨਾਮੈਂਟ ’ਚ ਹਿੱਸਾ ਲੈਣ ਲਈ ਪਲੇਅਰਜ਼ ਨੂੰ PUBG Mobile India ਸੀਰੀਜ਼ ਦੇ ਪੇਜ ’ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ। ਇਥੇ ਪਲੇਅਰਜ਼ ਨੂੰ ਇਕ ਸਕਵੈਡ ਆਈ.ਡੀ. ਮਿਲੇਗੀ ਜਿਸ ਰਾਹੀਂ ਉਹ ਕਿਸੇ ਟੀਮ ਦੇ ਨਾਲ ਜੁੜ ਸਕਦੇ ਹਨ ਜਾਂ ਆਪਣੀ ਟੀਮ ਬਣਾਉਣ ਲਈ ਦੂਜੇ ਪਲੇਅਰਜ਼ ਨੂੰ ਇਨਵਾਈਟ ਕਰ ਸਕਦੇ ਹਨ। ਟੂਰਨਾਮੈਂਟ ’ਚ ਪਲੇਅਰਜ਼ ਨੂੰ ਫਾਈਨਲ ਖੇਡਣ ਤੋਂ ਪਹਿਲਾਂ ਦੋ ਕੁਆਲੀਫਾਇੰਗ ਰਾਊਂਡ ਨੂੰ ਕਲੀਅਰ ਕਰਨਾ ਹੋਵੇਗਾ। ਗੇਮ ਨੂੰ ਏਸ਼ੀਆ ਸਰਵਰ ਰੀਜ਼ਨ ’ਚ ਆਯੋਜਿਤ ਕੀਤਾ ਜਾਵੇਗਾ। 

PunjabKesari

ਗੇਮ ਦਾ ਪਹਿਲਾ ਕੁਆਲੀਫਾਇੰਗ ਰਾਊਂਡ 21 ਤੋਂ 27 ਜਨਵਰੀ ਤਕ ਕੀਤਾ ਜਾਵੇਗਾ ਜਿਸ ਵਿਚ ਪਲੇਅਰਜ਼ ਨੂੰ ਅਰੈਂਗਲ ਮੈਪ ’ਚ ਆਪਣੀ ਟੀਮ ਦੇ ਨਾਲ 15 ਕਲਾਸਿਕ ਰਾਊਂਡ ਖੇਡਣੇ ਹੋਣਗੇ। ਇਸ ਤੋਂ ਬਾਅਦ ਦੂਜੇ ਰਾਊਂਡ ਦਾ ਆਯੋਜਨ 16 ਤੋਂ 19 ਫਰਵਰੀ ਤਕ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਪਹਿਲੇ ਰਾਊਂਡ ਦੇ ਟਾਪ ਦੇ 400 ਸਕਵੈਡਸ ਨੂੰ 20 ਵੱਖ-ਵੱਖ ਸਲਾਟਸ ’ਚ ਵੰਡਿਆ ਜਾਵੇਗਾ ਜੋ ਤੀਜੇ ਰਾਊਂਡ ’ਚ ਪਹੁੰਚਣ ਲਈ ਦੂਜੇ ਟਾਪ ਦੇ ਚਾਰ ਸਕਵੈਡ ਨਾਲ ਲੜਨਗੇ। ਤੀਜੇ ਰਾਊਂਡ ਦਾ ਆਯੋਜਤ 21 ਤੋਂ 24 ਫਰਵਰੀ ਤਕ ਕੀਤਾ ਜਾਵੇਗਾ ਜਿਸ ਵਿਚ 80 ਸਕਵੈਡ ਨੂੰ 20 ਸਕਵੈਡ ਦੇ ਗਰੁੱਪ ’ਚ ਵੰਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਫਾਈਨਲ ਮਾਰਚ ’ਚ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਚਿਕਨ ਡਿਨਰ ਲਈ ਟਾਪ ਦੀਆਂ 20 ਟੀਮਾਂ ’ਚ ਮੁਕਾਬਲਾ ਹੋਵੇਗਾ। 

  • PUBG
  • tournament
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ