ਕੀ ਚੋਣ ਨਤੀਜਿਅਾਂ ਦੀ ਪ੍ਰਕਿਰਿਆ ’ਚ ਸੁਧਾਰ ਹੋਵੇਗਾ?

7 ਦਸੰਬਰ ਦੀ ਸ਼ਾਮ 5 ਵਜੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਦੀਅਾਂ 5 ਵਿਧਾਨ ਸਭਾਵਾਂ ਦੀਅਾਂ ਚੋਣਾਂ ਦੀ ਸਮਾਪਤੀ ਦੇ ਨਾਲ ਹੀ ਸਾਰੇ ਸਮਾਚਾਰ ਸ੍ਰੋਤ, ਫਿਰ ਭਾਵੇਂ ਉਹ ਟੀ. ਵੀ., ਮੋਬਾਇਲ, ਪ੍ਰਿੰਟ ਮੀਡੀਆ ਜਾਂ ਆਨਲਾਈਨ ਹੋਣ, ’ਤੇ ਐਗਜ਼ਿਟ ਪੋਲ ਛਾ ਚੁੱਕੇ ਸਨ।....

7 ਦਸੰਬਰ ਦੀ ਸ਼ਾਮ 5 ਵਜੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਦੀਅਾਂ 5 ਵਿਧਾਨ ਸਭਾਵਾਂ ਦੀਅਾਂ ਚੋਣਾਂ ਦੀ ਸਮਾਪਤੀ ਦੇ ਨਾਲ ਹੀ ਸਾਰੇ ਸਮਾਚਾਰ ਸ੍ਰੋਤ, ਫਿਰ ਭਾਵੇਂ ਉਹ ਟੀ. ਵੀ., ਮੋਬਾਇਲ, ਪ੍ਰਿੰਟ ਮੀਡੀਆ ਜਾਂ ਆਨਲਾਈਨ ਹੋਣ, ’ਤੇ ਐਗਜ਼ਿਟ ਪੋਲ ਛਾ ਚੁੱਕੇ ਸਨ। 
11 ਦਸੰਬਰ ਨੂੰ ਚੋਣ ਨਤੀਜਿਅਾਂ ਦਾ ਐਲਾਨ ਹੋਣ ਤਕ ਇਹ ਸਭ ਜਾਰੀ ਰਹੇਗਾ। ਇਸ ਤੱਥ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਏ ਕਿ ਮੱਧ ਪ੍ਰਦੇਸ਼ ’ਚ ਚੋਣਾਂ ਪਹਿਲਾਂ ਖਤਮ ਹੋ ਚੁੱਕੀਅਾਂ ਸਨ, ਨਤੀਜੇ ਜਾਂ ਜਿਵੇਂ ਕਿ ਕਿਹਾ ਜਾਂਦਾ ਹੈ ‘ਵੋਟਾਂ ਦੀ ਗਿਣਤੀ’ 11 ਦਸੰਬਰ ਨੂੰ ਹੀ ਹੋਵੇਗੀ। 
ਹਾਲਾਂਕਿ ਲੋਕਾਂ ਲਈ ਇਹ ਵੱਡੀ ਦਿਲਚਸਪੀ ਅਤੇ ਚਿੰਤਾ ਦੀ ਗੱਲ ਰਹਿੰਦੀ ਹੈ ਕਿ ਕਿਹੜੀ ਪਾਰਟੀ ਜਾਂ ਕਿਹੜਾ ਉਮੀਦਵਾਰ ਜਿੱਤੇਗਾ ਪਰ ਇਹ ਸਵਾਲ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਨਤੀਜਿਅਾਂ ਦੇ ਐਲਾਨ ’ਚ ਦੇਰ ਕਿਉਂ ਕੀਤੀ ਜਾਂਦੀ ਹੈ? 
ਇਕ ਸਮਾਂ ਸੀ, ਜਦੋਂ ਚੋਣ ਕਮਿਸ਼ਨ ਦੀਅਾਂ ਟੀਮਾਂ ਹਰ ਸਿਆਸੀ  ਪਾਰਟੀ ਦੇ ਇਕ ਸਮਰਥਕ ਦੀ ਹਾਜ਼ਰੀ ’ਚ ਇਕ-ਇਕ ਕਾਗਜ਼ ਦੀ ਵੋਟ  ਨੂੰ ਬੜੀ ਮਿਹਨਤ ਨਾਲ ਗਿਣਦੀਅਾਂ ਹੁੰਦੀਅਾਂ ਸਨ।  ਵੋਟ  ਗਿਣਨ  ਦੀ ਪ੍ਰਕਿਰਿਆ ’ਚ ਘੱਟੋ-ਘੱਟ 3 ਦਿਨ ਲੱਗਦੇ ਤੇ ਇਸ ਦੇ ਪੂਰੀ ਹੋਣ ਤਕ  ਲੋਕ ਬੇਸਬਰੀ ਨਾਲ ਰੇਡੀਓ ਅਤੇ ਦੂਰਦਰਸ਼ਨ ’ਤੇ ਨਤੀਜਿਅਾਂ ਦੇ ਐਲਾਨ ਦੀ ਉਡੀਕ ਕਰਦੇ ਰਹਿੰਦੇ ਸਨ। ਪੂਰੇ ਨਤੀਜੇ ਐਲਾਨੇ ਜਾਣ ਤਕ ਦਰਸ਼ਕਾਂ ਨੂੰ ਫਿਲਮਾਂ ਦਾ ਮੈਰਾਥਨ ਦਿਖਾਇਆ ਜਾਂਦਾ ਸੀ ਅਤੇ ਵਿਚਾਲੇ ਜਿਹੇ ਹਰ ਅੱਧੇ ਜਾਂ ਘੰਟੇ ਬਾਅਦ ਚੋਣ ਨਤੀਜਿਅਾਂ ਦੀ ਜਾਣਕਾਰੀ ਨੂੰ ਅਪਡੇਟ ਕੀਤਾ ਜਾਂਦਾ ਰਹਿੰਦਾ ਸੀ। 
ਉਦੋਂ ਚੋਣ ਨਤੀਜਿਅਾਂ ਦੇ ਐਲਾਨ ’ਚ ਹੋਣ ਵਾਲੀ ਦੇਰੀ ਨੂੰ ਉਚਿਤ ਠਹਿਰਾਇਆ ਜਾ ਸਕਦਾ ਸੀ ਪਰ ਹੁਣ ਤਾਂ ਮਤਦਾਨ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਵਰਤੀਅਾਂ ਜਾਂਦੀਅਾਂ ਹਨ। ਇਨ੍ਹਾਂ ’ਚ ਮਤ ਸੇਵ ਹੋ ਜਾਂਦੇ ਹਨ ਅਤੇ ਮਤਦਾਨ ਤੋਂ ਬਾਅਦ ਤੁਰੰਤ ਨਤੀਜਿਅਾਂ ਦਾ ਐਲਾਨ ਹੋ ਸਕਦਾ ਹੈ। 
ਭਾਰਤ ’ਚ ਕਾਗਜ਼ ਦੀਅਾਂ ਵੋਟਾਂ ਦੇ ਬਦਲੇ ਈ. ਵੀ. ਐੱਮਜ਼ ਦੀ ਵਰਤੋਂ ਸਫਲਤਾਪੂਰਵਕ ਲਾਗੂ ਕੀਤੀ ਜਾ ਚੁੱਕੀ ਹੈ ਪਰ ਚੋੋਣ ਨਤੀਜਿਅਾਂ ਦੇ ਐਲਾਨ ਦੀ ਪ੍ਰਕਿਰਿਆ ’ਚ ਅਜੇ ਤਕ ਕੋਈ ਬਦਲਾਅ ਕਿਉਂ ਨਹੀਂ ਆ ਸਕਿਆ ਹੈ? ਕੀ ਇਸ ਨਾਲ ਵੱਖ-ਵੱਖ ਸਿਆਸੀ ਪਾਰਟੀਆਂ (ਜੋ ਵੀ ਪਾਰਟੀ   ਸੱਤਾ ’ਚ ਹੋਵੇ) ਨੂੰ ਨਤੀਜਿਅਾਂ ਨਾਲ ਛੇੜਛਾੜ ਜਾਂ ਧਾਂਦਲੀ ਕਰਨ ਦਾ ਸਮਾਂ ਨਹੀਂ ਮਿਲ ਜਾਂਦਾ ਹੈ? 
ਚੋਣ ਕਮਿਸ਼ਨ ਸਿਰਫ ਚੋਣਾਂ ਦਾ ਪ੍ਰਬੰਧ ਕਰਨ ਜਾਂ ਚੋਣਾਂ ਲਈ ਈ. ਵੀ. ਐੱਮਜ਼ ਅਤੇ ਕਰਮਚਾਰੀਅਾਂ ਤੇ ਸਾਜ਼ੋ-ਸਾਮਾਨ ਦੀ ਉਪਲੱਬਧਤਾ ਯਕੀਨੀ ਕਰਨ ਲਈ ਹੀ  ਜ਼ਿੰਮੇਵਾਰ ਨਹੀਂ ਹੈ, ਚੋਣਾਂ ਦੇ ਨਿਰਪੱਖ ਨਤੀਜਿਅਾਂ ਦੀ ਪ੍ਰਮੁੱਖ  ਜ਼ਿੰਮੇਵਾਰੀ ਵੀ ਇਸੇ ਉੱਤੇ ਹੈ। 
ਮੱਧ ਪ੍ਰਦੇਸ਼ ’ਚ 2000 ਈ. ਵੀ. ਐੱਮਜ਼ ਦੇ ਕੰਮ ਨਾ ਕਰਨ ਦੀਅਾਂ ਸ਼ਿਕਾਇਤਾਂ ਤੋਂ ਇਲਾਵਾ ਬੇਹੱਦ ਚਿੰਤਾਜਨਕ ਤੇ ਚੋਣ ਕਮਿਸ਼ਨ ਵਲੋਂ ਸਵੀਕਾਰ ਕੀਤੀ ਗਈ ਖ਼ਬਰ ਰਹੀ ਕਿ ਭੋਪਾਲ ਦੇ ਜਿਸ ਸਟ੍ਰੌਂਗ ਰੂਮ ’ਚ ਈ. ਵੀ. ਐੱਮਜ਼ ਨੂੰ ਰੱਖਿਆ ਗਿਆ ਸੀ, ਉਥੇ ਸ਼ੁੱਕਰਵਾਰ ਨੂੰ ਅਚਾਨਕ ਪਤਾ ਨਹੀਂ ਕਿਵੇਂ ਬਿਜਲੀ ਚਲੀ  ਜਾਣ ਨਾਲ ਉਥੇ ਲਾਏ ਗਏ ਸੀ. ਸੀ. ਟੀ. ਵੀ. ਕੈਮਰੇ 2 ਘੰਟਿਅਾਂ ਤਕ ਬੰਦ ਰਹੇ। ਇਸ ਵਜ੍ਹਾ  ਨਾਲ ਹੋਏ   ਬਲੈਕ ਆਊਟ ਕਾਰਨ ਵਿਰੋਧੀ ਪਾਰਟੀਆਂ ਨੇ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇਕ ਹੋਰ ਘਟਨਾ ’ਚ ਚੋਣ ਕਮਿਸ਼ਨ ਨੇ ਸਵੀਕਾਰ ਕੀਤਾ ਹੈ ਕਿ ਸਾਗਰ ’ਚ ਵੋਟਿੰਗ ਖਤਮ ਹੋਣ ਤੋਂ ਬਾਅਦ ਆਫਿਸਰ ਇੰਚਾਰਜ ਵਲੋਂ ਈ. ਵੀ. ਐੱਮਜ਼ ਸੌਂਪੇ ਜਾਣ ’ਚ 2 ਦਿਨ ਦੀ ਦੇਰੀ ਹੋਈ। 
ਹਾਲਾਂਕਿ ਮਤਦਾਨ ਕੇਂਦਰਾਂ ਦੇ ਇੰਚਾਰਜ ਅਧਿਕਾਰੀਅਾਂ ਨੇ ਆਪਣੇ ਬਚਾਅ ’ਚ ਕਿਹਾ ਹੈ ਕਿ ਮਤਦਾਨ ਦੇ ਦਿਨ ਤੋਂ ਇਕ ਦਿਨ ਪਹਿਲਾਂ ਸਖਤ ਅਭਿਆਸ ’ਚੋਂ ਲੰਘਣ ਵਾਲੇ ਪ੍ਰੀਜ਼ਾਈਡਿੰਗ ਅਫਸਰ ਲਈ ਮਤਦਾਨ ਇਕ ਲੰਮਾ ਤੇ ਥਕਾਵਟ ਭਰਿਆ ਦਿਨ ਹੁੰਦਾ ਹੈ ਅਤੇ ਈ. ਵੀ. ਐੱਮਜ਼ ਦੀ ਵਰਤੋਂ ਦੇ ਬਾਵਜੂਦ ਇਹ ਕੋਈ ਇਕ ਪੜਾਅ ਵਾਲੀ ਪ੍ਰਕਿਰਿਆ ਨਹੀਂ ਹੈ। 
ਮਤਦਾਨ ਕੇਂਦਰ ’ਤੇ ਸਾਰੇ ਇੰਤਜ਼ਾਮ ਕਰਨਾ, ਮਤਦਾਨ ਸ਼ੁਰੂ ਹੋਣ ਤੋਂ 4 ਘੰਟੇ ਪਹਿਲਾਂ ਮਸ਼ੀਨਾਂ ਦੀ ਜਾਂਚ ਕਰਨ ਲਈ ਮੌਕ ਟੈਸਟ ਕਰਨ ਤੋਂ ਲੈ ਕੇ ਮਤਦਾਨ ਖਤਮ ਹੋਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫਸਰ ਨੇ ਆਫਿਸਰ ਡਾਇਰੀ ’ਚ ਰਿਪੋਰਟ ਲਿਖਣੀ ਹੁੰਦੀ ਹੈ ਕਿ ਕਿੰਨੀਅਾਂ ਔਰਤਾਂ, ਮਰਦ ਅਤੇ ਟਰਾਂਸਜੈਂਡਰ ਮਤਦਾਨ ਕਰਨ ਪਹੁੰਚੇ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੰਦਭਾਗੀ ਘਟਨਾ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ। 
ਈ. ਵੀ. ਐੱਮਜ਼ ਦੇ ਨਾਲ ਇਕ ਸੀਲਬੰਦ ਪੱਤਰ ਦਿੱਤਾ ਜਾਂਦਾ ਹੈ। ਇਥੋਂ ਤਕ ਕਿ ਵੋਟਿੰਗ ਮਸ਼ੀਨਾਂ ਨੂੰ ‘ਆਫ’ ਕਰਨਾ ਵੀ ਕੋਈ ਆਮ ਜਾਂ ਛੋਟੀ ਪ੍ਰਕਿਰਿਆ ਨਹੀਂ ਹੈ ਤੇ ਨਾ ਹੀ ਮਸ਼ੀਨਾਂ ਨੂੰ ਵੋਟ ਗਿਣਤੀ ਵਾਲੇ ਕੇਂਦਰਾਂ ’ਤੇ ਲਿਜਾ ਕੇ ਸੌਂਪਣਾ ਅਤੇ ਸੀਲ ਕਰਨਾ ਕੋਈ ਛੋਟੀ ਪ੍ਰਕਿਰਿਆ ਹੈ। 
ਉਨ੍ਹਾਂ ਅਨੁਸਾਰ ਇਨ੍ਹਾਂ ਸਾਰੇ ਕੰਮਾਂ ’ਚ ਘੱਟੋ-ਘੱਟ 18 ਘੰਟੇ ਲੱਗਦੇ ਹਨ ਅਤੇ ਨਤੀਜਿਅਾਂ ਲਈ ਮਸ਼ੀਨਾਂ ਨੂੰ ਖੋਲ੍ਹਣ ਤੋਂ ਪਹਿਲਾਂ ਇਕ ਦਿਨ  ਦੇ ਆਰਾਮ ਦੀ ਲੋੜ ਹੁੰਦੀ ਹੈ। 
ਇਹੀ ‘ਇਕ ਦਿਨ ਦਾ ਆਰਾਮ’ ਉਹ ਸਮਾਂ ਹੈ, ਜਿਸ ਦੌਰਾਨ ਨਤੀਜਿਅਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਅਤੇ ਕੁਝ ਉਮੀਦਵਾਰਾਂ ਦਾ ਦੋਸ਼ ਹੈ ਕਿ ‘ਸਵਿੰਗ ਵੋਟਸ’ ਵਾਲੇ ਚੋਣ ਖੇਤਰਾਂ ’ਚ ਅਜਿਹਾ ਜ਼ਿਆਦਾਤਰ ਹੁੰਦਾ ਹੈ। ਤਾਂ ਸਵਾਲ ਉੱਠਣਾ ਸੁਭਾਵਿਕ ਹੈ ਕਿ ਆਖਿਰ ਚੋਣ ਨਤੀਜਿਅਾਂ ਦੀ ਇਸ ਪ੍ਰਕਿਰਿਆ ’ਚ ਸੁਧਾਰ ਕਿਉਂ ਨਹੀਂ ਕੀਤਾ ਜਾ ਰਿਹਾ? ਅਜਿਹਾ ਹੋਣ ਤਕ ਕੀ ਸਰਕਾਰ ਸਾਰੀਅਾਂ ਈ. ਵੀ. ਐੱਮਜ਼ ਨੂੰ ਰੱਖਣ ਲਈ ਨਿਰਧਾਰਿਤ ਸਥਾਨਾਂ ’ਤੇ ਇਕ ਜਨਰੇਟਰ ਅਤੇ ਜੈਮਰ ਮੁਹੱਈਆ ਕਰਵਾ ਸਕੇਗੀ? 

    ਚੋਣ ਪ੍ਰਕਿਰਿਆ,ਸੁਧਾਰ,election,results
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ