ਪ੍ਰਦੂਸ਼ਣ ਕੋਈ ਮੌਸਮੀ ਸਮੱਸਿਆ ਨਹੀਂ

‘‘ਦਿੱਲੀ ਸਾਲ ਭਰ ਪ੍ਰਦੂਸ਼ਿਤ ਰਹਿੰਦੀ ਹੈ....ਅਸੀਂ ਇਸ ’ਤੇ ਚਰਚਾ ਅਕਤੂਬਰ-ਨਵੰਬਰ ਤਕ ਹੀ ਸੀਮਤ ਨਹੀਂ ਰੱਖ ਸਕਦੇ, ਜਦੋਂ ਰਾਜਧਾਨੀ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਜਾਂਦੀ ਹੈ।

‘‘ਦਿੱਲੀ ਸਾਲ ਭਰ ਪ੍ਰਦੂਸ਼ਿਤ ਰਹਿੰਦੀ ਹੈ....ਅਸੀਂ ਇਸ ’ਤੇ ਚਰਚਾ ਅਕਤੂਬਰ-ਨਵੰਬਰ ਤਕ ਹੀ ਸੀਮਤ ਨਹੀਂ ਰੱਖ ਸਕਦੇ, ਜਦੋਂ ਰਾਜਧਾਨੀ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਜਾਂਦੀ ਹੈ।’’ ਇਹ ਸ਼ਬਦ ਚੌਗਿਰਦਾ ਮਾਹਿਰ ਵਿਮਲੇਂਦੂ ਝਾਅ ਦੇ ਹਨ। ਉਨ੍ਹਾਂ ਅਨੁਸਾਰ ‘ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ’ (ਜੀ. ਆਰ.  ਏ. ਪੀ.) ਪ੍ਰਦੂਸ਼ਣ ਕੰਟਰੋਲ ਲਈ ਅੰਤਿਮ ਸਮੇਂ ’ਚ ਉਠਾਇਆ ਗਿਆ ਕਦਮ ਹੈ, ਜਿਸ ਦਾ ਕੋਈ ਲੰਮੇ ਸਮੇਂ ਦਾ ਅਸਰ ਹੋਣ ਵਾਲਾ ਨਹੀਂ ਹੈ। ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਅੰਤਿਮ ਸਮੇਂ ’ਚ ਕੀਤੇ ਜਾਣ ਵਾਲੇ ਯਤਨਾਂ ਨਾਲ ਗੱਲ ਨਹੀਂ ਬਣੇਗੀ।
ਉਨ੍ਹਾਂ ਦੀਅਾਂ ਇਨ੍ਹਾਂ ਗੱਲਾਂ ਨਾਲ ਹਰ ਕੋਈ ਸਹਿਮਤ ਹੋਵੇਗਾ। ਅਜਿਹੀਅਾਂ ਗੱਲਾਂ ਸੁਣਨ ਤੋਂ ਬਾਅਦ ਸਾਰੇ ਦਿੱਲੀ ਵਾਸੀ ਪ੍ਰਦੂਸ਼ਣ ਕੰਟਰੋਲ ਲਈ ਕੋਈ ਕਾਰਗਰ ਨੀਤੀ ਅਤੇ ਕਾਰਵਾਈ ਦੇਖਣਾ ਚਾਹੁਣਗੇ। ਬੀਤੇ 3 ਸਾਲਾਂ ਤੋਂ ਹਰ ਵਾਰ ਸਰਦੀਅਾਂ ਆਉਂਦੇ ਹੀ ਅਖ਼ਬਾਰਾਂ, ਮੀਡੀਆ ਅਤੇ ਲੋਕ ਪ੍ਰਦੂਸ਼ਣ ਬਾਰੇ ਖੂਬ ਗੱਲਾਂ  ਕਰਦੇ ਹਨ ਅਤੇ ਫਿਰ ਜਿਵੇਂ ਇਸ ਨੂੰ ਭੁਲਾ ਹੀ ਦਿੰਦੇ ਹਨ। ਅਸਲ ’ਚ ਭਾਰਤ ’ਚ ਕਿਸੇ ਫਿਲਮ ਦੇ ਕਾਲਪਨਿਕ ਚਰਿੱਤਰ ਜਾਂ  ਮਾਸ ਜਾਂ ਧਰਮ ਨੂੰ ਲੈ ਕੇ ਲੋਕਾਂ ਨੂੰ ਇਕਜੁੱਟ ਕਰਨਾ ਵਧੇਰੇ ਆਸਾਨ ਹੈ ਪਰ ਬਹੁਤ ਜ਼ਿਆਦਾ ਪ੍ਰਦੂਸ਼ਣ ਕਾਰਨ ਛੋਟੇ-ਛੋਟੇ ਬੱਚਿਅਾਂ ਦੇ ਦਿਲ, ਦਿਮਾਗ ਅਤੇ ਫੇਫੜਿਅਾਂ ਨੂੰ ਹੋ ਰਹੇ ਨੁਕਸਾਨ ਵਿਰੁੱਧ  ਕੋਈ ਸੜਕਾਂ ’ਤੇ ਪ੍ਰਦਰਸ਼ਨ ਕਰਦਾ ਨਜ਼ਰ ਨਹੀਂ ਆਉਂਦਾ ਹੈ। 
ਇਥੋਂ ਤਕ ਕਿ ਖ਼ੁਦ ਦੀ ਕੁਸ਼ਲਤਾ ਅਤੇ ਸਿਹਤ ਲਈ ਵੀ ਇਸ ਸਮੱਸਿਆ ’ਤੇ ਵਿਚਾਰ ਕਰਨ, ਇਸ ਦਾ ਵਿਰੋਧ ਜਾਂ ਇਸ ਨਾਲ ਨਜਿੱਠਣ ਲਈ ਕਿਸੇ ਪੁਖਤਾ ਅਤੇ ਅਸਲ ਯੋਜਨਾ  ਲਾਗੂ  ਕਰਨ ਦੀ ਮੰਗ  ਨੂੰ  ਲੈ  ਕੇ  ਕਿਸੇ  ਦੀ  ਅਪੀਲ  ਨਹੀਂ  ਹੋਈ। 
ਦੀਵਾਲੀ ਤੋਂ ਪਹਿਲਾਂ ਤਾਂ ਪਟਾਕਿਅਾਂ ’ਤੇ ਪਾਬੰਦੀ ਨੂੰ ਲੈ ਕੇ ਲੋਕ ਖੁੱਲ੍ਹ ਕੇ ਬੋਲ ਰਹੇ ਸਨ ਕਿ ਸੁਪਰੀਮ ਕੋਰਟ ਕਿਸ ਤਰ੍ਹਾਂ ਲੋਕਾਂ ਦੀ ਧਾਰਮਿਕ ਆਸਥਾ ਅਤੇ ਅਧਿਕਾਰਾਂ ’ਚ ਦਖਲ ਦੇ ਰਹੀ ਹੈ ਪਰ ਦੀਵਾਲੀ ਤੋਂ ਬਾਅਦ ਜਦੋਂ ਸਰਕਾਰੀ ਅੰਕੜਿਅਾਂ ’ਚ ਹੀ ਸੈਂਟਰਲ ਦਿੱਲੀ ’ਚ ਪ੍ਰਦੂਸ਼ਣ ਪੱਧਰ 300 ਪੀ. ਐੱਮ. 2.5 ਅਤੇ ਉੱਤਰੀ ਦਿੱਲੀ ’ਚ 550 ਪੀ. ਐੱਮ. 2.5 ਦਿਸਣ ਲੱਗਾ ਤਾਂ  ਅਸਲ ’ਚ  ਪ੍ਰਦੂਸ਼ਣ ਦਾ ਪੱਧਰ ਇਸ ਤੋਂ ਵੀ ਕਿਤੇ ਵੱਧ ਸੈਂਟਰਲ ਦਿੱਲੀ ’ਚ 600 ਤੋਂ ਉਪਰ ਅਤੇ ਉੱਤਰੀ ਦਿੱਲੀ ’ਚ 1052 ਸੀ। 
ਅਜਿਹੇ ਅੰਕੜਿਅਾਂ ਦਾ ਕੋਈ ਲਾਭ ਨਹੀਂ, ਜਦੋਂ ਲੋਕਾਂ ਲਈ ਹਵਾ ’ਚ ਸਾਹ ਲੈਣਾ ਹੀ ਔਖਾ ਹੋ ਚੁੱਕਾ ਹੋਵੇ। ਵਾਹਨਾਂ ਦਾ ਧੂੰਅਾਂ 41 ਫੀਸਦੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ਅਤੇ ਪਹਿਲਾਂ ਤੋਂ ਹੀ ਵਾਹਨਾਂ ਤੋਂ ਹੋ ਰਹੇ ਬਹੁਤ ਜ਼ਿਆਦਾ ਪ੍ਰਦੂਸ਼ਣ ਦੀ ਸਮੱਸਿਆ ’ਚ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ’ਚ ਪਰਾਲੀ ਸਾੜਨ ਨਾਲ ਹੋਰ ਵਾਧਾ ਹੋ ਰਿਹਾ ਹੈ। 
ਹਾਲਾਂਕਿ ਅਕਤੂਬਰ ਦੇ ਅਖੀਰ ਤਕ ਨਿਰਮਾਣ ਸਰਗਰਮੀਅਾਂ, ਕੋਲਾ ਸਾੜਨ ਵਾਲੀਅਾਂ ਫੈਕਟਰੀਅਾਂ ’ਤੇ ਰੋਕ ਵਰਗੇ ਸਰਕਾਰੀ ਕਦਮ ਚੁੱਕੇ ਜਾ ਰਹੇ ਸਨ ਪਰ ਇਹ ਸਿਰਫ ਅਸਥਾਈ ਉਪਾਅ ਹਨ। 
ਸ਼ਨੀਵਾਰ ਨੂੰ ਸੈਂਟਰਲ ਦਿੱਲੀ ’ਚ ਪੀ. ਐੱਮ. 2.5 ਦਾ  ਪੱਧਰ 350 ਅਤੇ ਉੱਤਰੀ ਦਿੱਲੀ ’ਚ 180 ਤੋਂ 200 ਤਕ ਸੀ ਪਰ ਫਿਰ ਵੀ ਪ੍ਰਦੂਸ਼ਣ ਦੇ ਪੱਧਰ ਨੂੰ ਬੇਹੱਦ ਖਤਰਨਾਕ ਮੰਨਿਆ ਜਾ ਰਿਹਾ ਹੈ ਕਿਉਂਕਿ 2.5 ਪਾਰਟੀਕਲਸ ਦੇ ਇਲਾਵਾ ਪਾਰਟੀਕਲ 10 ਮਾਈਕ੍ਰੋਮੀਟਰਸ ਅਤੇ ਉਦਯੋਗਾਂ ਤੇ ਵਾਹਨਾਂ ਵਲੋਂ ਉਤਸਰਜਿਤ ਹੋਣ ਵਾਲੀਅਾਂ ਵੱਖ-ਵੱਖ ਜ਼ਹਿਰੀਅਾਂ ਗੈਸਾਂ ਅਤੇ ‘ਸਟ’ ਬਾਰੇ ਤਾਂ ਗੱਲ ਘੱਟ ਹੀ ਹੁੰਦੀ ਹੈ। 
ਫਾਈਨ ਪਾਰਟੀਕਲਸ ਅਤੇ ‘ਸਟ’ ਸਭ ਤੋਂ ਜਾਨਲੇਵਾ ਹਵਾ ਪ੍ਰਦੂਸ਼ਣ ਹਨ ਕਿਉਂਕਿ ਉਹ ਫੇਫੜਿਅਾਂ ਅਤੇ ਖੂਨ ਦੀ ਡੂੰਘਾਈ ’ਚ ਦਾਖਲ ਹੋ ਕੇ ਡੀ. ਐੱਨ. ਏ. ਨੂੰ ਸਥਾਈ ਨੁਕਸਾਨ ਪਹੁੰਚਾਉਣ, ਹਾਰਟ ਅਟੈਕ, ਸਾਹ ਸਮੱਸਿਆਵਾਂ ਅਤੇ ਅਕਾਲ ਮੌਤ ਦਾ ਕਾਰਨ ਬਣ ਸਕਦੇ ਹਨ। 
ਦੁਨੀਆ ਭਰ ’ਚ ਹਵਾ ਦੀ ਗੁਣਵੱਤਾ ’ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ‘ਏਅਰ ਵਿਜ਼ੁਅਲ’ ਦੇ ਅੰਕੜਿਅਾਂ ਅਨੁਸਾਰ ਬੀਤੇ 3 ਹਫਤਿਅਾਂ ਤੋਂ ਨਵੀਂ ਦਿੱਲੀ ਸੂਚੀ ’ਚ ਟੌਪ ’ਤੇ ਹੈ। ਦੁੱਖ ਦੀ ਗੱਲ ਹੈ ਕਿ ਕੇਂਦਰ ਜਾਂ ਸੂਬਾਈ ਸਰਕਾਰ ਵਲੋਂ ਕਿਸੇ ਵੀ ਘੱਟ ਜਾਂ ਲੰਮੇ ਸਮੇਂ ਦੇ ਪੁਖਤਾ ਕਦਮਾਂ ਦੀ ਘਾਟ ’ਚ ਗੁਅਾਂਢੀ ਸੂਬਿਅਾਂ ’ਚ ਪਰਾਲੀ ਲਗਾਤਾਰ ਸਾੜੀ ਜਾ ਰਹੀ ਹੈ ਅਤੇ ਸਾੜੇ ਜਾ ਰਹੇ ਖੇਤਾਂ ਦਾ ਆਕਾਰ ਵੀ ਬਹੁਤ ਵੱਡਾ ਹੈ। 
ਅਜਿਹੇ ’ਚ ਦਿੱਲੀ ਦੇ ਕਰੋੜਾਂ ਪੀੜਤ ਇਸ ਤੋਂ ਬਚਣ ਅਤੇ ਜ਼ਿੰਦਾ ਰਹਿਣ ਲਈ ਕੀ ਕੁਝ ਕਰ ਰਹੇ ਹਨ। ਫੇਸ ਮਾਸਕ ਇਕ ਵੱਡਾ ਬਿਜ਼ਨੈੱਸ ਬਣ ਚੁੱਕਾ ਹੈ, ਜੋ ਕੁਝ ਪਾਰਟੀਕਲਸ ਨੂੰ ਫਿਲਟਰ ਕਰ ਸਕਦੇ ਹਨ ਪਰ ਜ਼ਹਿਰੀਲੀਅਾਂ ਗੈਸਾਂ ਦਾ ਕੀ? ਇਹ ਸੋਚ ਕੇ ਕਿ ਇਨ੍ਹਾਂ ਨਾਲ ਹਵਾ ਸਾਫ ਕਰਨ ’ਚ ਮਦਦ ਮਿਲ ਸਕਦੀ ਹੈ, ਉਹ ਏਅਰ ਪਿਊਰੀਫਾਇਰਜ਼ ’ਤੇ ਪੈਸਾ ਖਰਚ ਕਰ ਰਹੇ ਹਨ। ਅਸਲ ’ਚ ਬੀ. ਬੀ. ਸੀ. ਦੀ ਇਕ ਰਿਪੋਰਟ ਅਨੁਸਾਰ ਮਾਰਚ ’ਚ ਸਰਕਾਰ ਨੇ ਅਧਿਕਾਰੀਅਾਂ ਤੇ ਪ੍ਰਧਾਨ ਮੰਤਰੀ ਦੀ ਖਾਤਿਰ ਕੁਲ 140 ਏਅਰ ਪਿਊਰੀਫਾਇਰ ਖਰੀਦੇ ਸਨ। ਬੀਤੇ ਸਾਲ ਪ੍ਰਧਾਨ ਮੰਤਰੀ ਆਵਾਸ ਦੇ ਨੇੜੇ-ਤੇੜੇ ਟੈਂਕਰਾਂ ਨਾਲ ਪਾਣੀ ਦਾ ਛਿੜਕਾਅ ਕੀਤਾ ਗਿਆ ਸੀ। 
ਪਰ ਚੰਗੇ ਏਅਰ ਪਿਊਰੀਫਾਇਰ ਵੀ ਸਿਰਫ ਬੰਦ ਕਮਰਿਅਾਂ ’ਚ ਹੀ ਕੰਮ ਕਰਦੇ ਹਨ ਅਤੇ ਦਰਵਾਜ਼ੇ-ਖਿੜਕੀਅਾਂ ਖੁੱਲ੍ਹਦੇ ਹੀ ਅੰਦਰਲੀ ਹਵਾ ਦਾ ਹਾਲ ਬਾਹਰ ਦੀ ਪ੍ਰਦੂਸ਼ਿਤ ਹਵਾ ਵਰਗਾ ਹੀ ਹੋ ਜਾਂਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ‘ਕੀ ਤੁਸੀਂ ਹਰ ਸਮੇਂ ਅਜਿਹੇ ਕਮਰੇ ’ਚ ਗੁਜ਼ਾਰਾ ਕਰ ਸਕਦੇ ਹੋ, ਜੋ ਹਮੇਸ਼ਾ ਪੂਰੀ ਤਰ੍ਹਾਂ ਬੰਦ ਰਹੇ?’
ਪਰ ਕੀ ਅਜਿਹੇ ਹੀ ਗੈਰ-ਪ੍ਰਮਾਣਿਤ ਉਪਾਵਾਂ ਨਾਲ ਅਸੀਂ ਇਸ ਅਤਿ-ਗੰਭੀਰ ਸਮੱਸਿਆ ਦਾ ਹੱਲ ਕੱਢਾਂਗੇ? 

    ਪ੍ਰਦੂਸ਼ਣ,ਮੌਸਮੀ ਸਮੱਸਿਆ,Pollution,seasonal problems
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ